Home / ਮਨੋਰੰਜਨ / ਬਾਲੀਵੁੱਡ ਦੀ ਡਰੀਮ ਗਰਲ ਨੂੰ ਸੁੰਦਰਤਾ ਦੀ ਮੂਰਤ ਮੰਨਦੀ ਹੈ ਅਦਾਕਾਰਾ ਤੱਬੂ

ਬਾਲੀਵੁੱਡ ਦੀ ਡਰੀਮ ਗਰਲ ਨੂੰ ਸੁੰਦਰਤਾ ਦੀ ਮੂਰਤ ਮੰਨਦੀ ਹੈ ਅਦਾਕਾਰਾ ਤੱਬੂ

Spread the love

ਬਾਲੀਵੁੱਡ ਅਭਿਨੇਤਰੀ ਤੱਬੂ ਡਰੀਮ ਗਰਲ ਹੇਮਾ ਮਾਲਿਨੀ ਨੂੰ ਸੁੰਦਰਤਾ ਦੀ ਮੂਰਤੀ ਮੰਨਦੀ ਹੈ। ਤੱਬੂ ਦਾ ਕਹਿਣਾ ਹੈ ਕਿ ਚੰਗੀ ਚਮੜੀ ਨਾਲ ਆਤਮ-ਵਿਸ਼ਵਾਸ ਆਉਂਦਾ ਹੈ। ਮੇਰੀ ਮਾਂ ਬਚਪਨ ਤੋਂ ਹੀ ਸਹੀ ਖਾਣ-ਪੀਣ ਦੇ ਮਹੱਤਵ ‘ਤੇ ਜ਼ੋਰ ਦਿੰਦੀ ਸੀ। ਉਸ ਨੇ ਕਿਹਾ ਕਿ ਜਦੋਂ ਵੀ ਮੈਂ ਉਨ੍ਹਾਂ ਨੂੰ ਮਿਲਦੀ ਹਾਂ ਤਾਂ ਮੈਂ ਖੁਦ ਨੂੰ ਉਨ੍ਹਾਂ ਨੂੰ ਦੇਖਣ ਤੋਂ ਰੋਕ ਨਹੀਂ ਪਾਉਂਦੀ। ਉਨ੍ਹਾਂ ਦੀ ਚਮੜੀ ਹਮੇਸ਼ਾ ਚਮਕਦੀ ਹੈ।
PunjabKesari
ਦੱਸਣਯੋਗ ਹੈ ਕਿ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਗੋਲਮਾਲ ਅਗੇਨ’ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਤੋਂ ਬਾਅਦ ਕਾਫੀ ਧਮਾਲ ਮਚਾ ਰਹੀ ਹੈ। ਘਰੇਲੂ ਬਾਕਸ ਆਫਿਸ ‘ਤੇ ਫਿਲਮ ਕਮਾਈ ਦੇ ਮਾਮਲੇ ‘ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਹਿਲੇ ਚਾਰ ਦਿਨਾਂ ‘ਚ ਹੀ ਫਿਲਮ 100 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਗਈ ਸੀ। ਇਸ ਫਿਲਮ ‘ਚ ਅਜੇ ਦੇਵਗਨ ਨਾਲ ਤੱਬੂ ਮੁੱਖ ਭੂਮਿਕਾ ‘ਚ ਨਜ਼ਰ ਆਈ।

Leave a Reply

Your email address will not be published.