Home / ਮਨੋਰੰਜਨ / ‘ਕੁਈਨ’ ਬਣਨ ਲਈ ਫਿੱਟਨੈੱਸ ‘ਤੇ ਧਿਆਨ ਦੇ ਰਹੀ ਹੈ ਤਮੰਨਾ

‘ਕੁਈਨ’ ਬਣਨ ਲਈ ਫਿੱਟਨੈੱਸ ‘ਤੇ ਧਿਆਨ ਦੇ ਰਹੀ ਹੈ ਤਮੰਨਾ

Spread the love

ਵਿਕਾਸ ਬਹਿਲ ਦੇ ਨਿਰਦੇਸ਼ਨ ਵਿਚ ਬਣੀ ਬਾਲੀਵੁੱਡ ਫਿਲਮ ‘ਕੁਈਨ’ ਨੂੰ ਤਮਿਲ ਵਿੱਚ ਬਣਾਇਆ ਜਾ ਰਿਹਾ ਹੈ। ਫਿਲਮ ਦੇ ਬਾਰੇ ਗੱਲ ਕਰਦੇ ਹੋਏ ਤਮੰਨਾ ਨੇ ਕਿਹਾ “ਜਦੋਂ ਮੈਂ ‘ਕੁਈਨ’ ਦੇਖੀ ,ਤਾਂ ਮੈਂ ਇਸਦੇ ਰੀਮੇਕ ਦਾ ਹਿੱਸਾ ਬਣਨਾ ਚਾਹੁੰਦੀ ਸੀ ਪਰ ਉਦੋਂ ਮੈਨੂੰ ਨਹੀਂ ਸੀ ਪਤਾ ਕਿ ਇਹ ਫਿਲਮ ਦੁਬਾਰਾ ਬਣੇਗੀ ਜਾਂ ਨਹੀਂ।
‘ਕੁਈਨ’ ਫਿਲਮ ਖਾਸ ਇਸ ਲਈ ਹੈ ਕਿਉਂਕਿ ਇਹ ਮਹਿਲਾ ‘ਤੇ ਕੇਂਦਰਿਤ ਫਿਲਮ ਹੈ, ਜਿਸਨੇ ਸਫਲਤਾ ਦੀਆਂ ਸਾਰੀਆਂ ਉੱਚਾਈਆਂ ਹਾਸਿਲ ਕੀਤੀਆਂ ਹਨ। ਤਮੰਨਾ ਨੇ ਕਿਹਾ ਕਿ ਮੈਂ ਇਸ ਫਿਲਮ ਦੇ ਲਈ ਮੈਂ ਕਾਫੀ ਐਕਸਾਈਟਡ ਹਾਂ”। ਉਸ ਨੇ ਕਿਹਾ ਕਿ ਮੈਂ ਫਿਲਮ ਦੇ ਲਈ ਪੂਰੀ ਤਰ੍ਹਾਂ ਤਿਆਰੀਆਂ ਵਿਚ ਲੱਗੀ ਹੋਈ ਹਾਂ।
ਬਾਲੀਵੁੱਡ ਅਦਾਕਾਰਾ ਤਮੰਨਾ ਭਾਟੀਆ ‘ਕੁਈਨ’ ਦੇ ਰੀਮੇਕ ਲਈ ਫਿੱਟਨੈੱਸ ‘ਤੇ ਧਿਆਨ ਦੇ ਰਹੀ ਹੈ। ਉਹ ਇਸ ਫਿਲਮ ਦੇ ਤੇਲਗੂ ਰੀਮੇਕ ‘ਚ ਲੀਡ ਰੋਲ ਨਿਭਾਉਣ ਜਾ ਰਹੀ ਹੈ। ਤਮੰਨਾ ਇਸ ਫਿਲਮ ‘ਚ ਆਪਣੀ ਲੁੱਕ ਨੂੰ ਲੈ ਕੇ ਸਖ਼ਤ ਮਿਹਨਤ ਕਰ ਰਹੀ ਹੈ। ‘ਕੁਈਨ’ ਵਿਚ ਜੋ ਕਿਰਦਾਰ ਕੰਗਨਾ ਰਾਣਾਵਤ ਨੇ ਨਿਭਾਇਆ ਸੀ, ਉਹੀ ਕਿਰਦਾਰ ਤਮੰਨਾ ਤੇਲਗੂ ਰੀਮੇਕ ‘ਚ ਨਿਭਾਅ ਰਹੀ ਹੈ।
‘ਕੁਈਨ ਵਨਸ ਅਗੇਨ’ ਨਾਮੀ ਇਸ ਫਿਲਮ ਨੂੰ ਨੈਸ਼ਨਲ ਐਵਾਰਡ ਜੇਤੂ ਫਿਲਮਕਾਰ ਨੀਲਕਾਂਤ ਨਿਰਦੇਸ਼ਤ ਕਰ ਰਹੇ ਹਨ। ਤਮੰਨਾ ਨੇ ਫਿਲਮ ‘ਚ ਆਪਣੇ ਕਿਰਦਾਰ ਦੀ ਤਿਆਰੀ ਲਈ ਰਵਾਇਤੀ ਜਿਮ ਨੂੰ ਤਿਆਗ ਕੇ ਸਮੁੰਦਰ ਕੰਢੇ ‘ਤੇ ਟ੍ਰੇਨਿੰਗ ਕਰਨ ਦਾ ਫ਼ੈਸਲਾ ਲਿਆ ਹੈ।
ਤਮੰਨਾ ਨੇ ਕਿਹਾ ਕਿ “ਜਦੋਂ ਮੈਂ ‘ਕੁਈਨ” ਦੇਖੀ ਤਾਂ ਖੁਦ ਵਿਚ ਇੱਕ ਮੁਕਤੀ ਦਾ ਭਾਵ ਮਹਿਸੂਸ ਹੋਇਆ ਅਤੇ ਮੈਂ ਇਸ ਦੇ ਰੀਮੇਕ ‘ਤੇ ਕੰਮ ਕਰਨ ਦਾ ਇੰਤਜ਼ਾਰ ਨਹੀਂ ਕਰ ਸਕਦੀ। ਉਸ ਨੇ ਦੱਸਿਆ ਕਿ ਰੇਵਤੀ ਮੈਡਮ ਇਸ ਦਾ ਨਿਰਦੇਸ਼ਨ ਕਰ ਰਹੀ ਹਨ, ਇਸ ਕਰਕੇ ਇਹ ਮੇਰੇ ਲਈ ਹੋਰ ਵੀ ਖਾਸ ਹੈ,ਕਿਉਂਕਿ ਉਹ ‘ਦੇਵੀ’ ਵਿਚ ਮੇਰੀ ਪ੍ਰੇਰਨਾ ਹੈ।” ਫਿਲਮ ਦੇ ਸੰਵਾਦ ਅਭਿਨੇਤਰੀ ਫਿਲਮਕਾਰ ਸੁਹਾਸਿਨੀ ਮਨੀਰਤਨਮ ਦੇਵੇਗੀ।
ਸਲਮਾਨ ਖਾਨ ਦੇ ਕਿਸੇ ਵੀ ਗਰੁੱਪ ‘ਚ ਜੇਕਰ ਇੱਕ ਵਾਰ ਐਂਟਰੀ ਹੋ ਗਈ ਤਾਂ ਫੇਰ ਤੁਸੀਂ ਪਰਮਾਨੈਂਟ ਹੋ ਜਾਂਦੇ ਹੋ ਪਰ ਸਿਰਫ ਉਦੋਂ ਤੱਕ ਹੀ ਜਦੋਂ ਤੱਕ ਤੁਸੀ ਸਲਮਾਨ ਖਾਨ ਦੇ ਹੁਕਮ ਨਾ ਮੰਨੋ। ਹੁਣ ਸਲਮਾਨ ਦੇ ਗਰੁੱਪ ‘ਚ ਦਬੰਗ ਗਰਲ ਸੋਨਾਕਸ਼ੀ ਸਿਨਹਾ ਨੂੰ ਰਿਪਲੇਸ ਕੀਤਾ ਹੈ ਬਾਹੂਬਲੀ ਦੀ ਤਮੰਨਾ ਭਾਟੀਆ ਨੇ।
ਉਂਝ ਤਾਂ ਸਲਮਾਨ ਖਾਨ ਦੇ ਗਰੁੱਪ ‘ਚ ਆਉਣ ਦੇ ਸਭ ਨੂੰ ਫਾਇਦੇ ਹੀ ਹੁੰਦੇ ਹਨ ਅਤੇ ਹੁਣ ਇਹ ਸਾਰੇ ਫਾਇਦੇ ਮਿਲ ਰਹੇ ਨੇ ਤਮੰਨਾ ਭਾਟੀਆ ਨੂੰ। ਦੱਸ ਦਈਏ ਕਿ ਤਮੰਨਾ ਨੇ ਸਲਮਾਨ ਦੇ ਵਰਲਡ ਟੂਰ ‘ਚ ਸੋਨਾਕਸ਼ੀ ਨੂੰ ਰਿਪਲੇਸ ਕੀਤਾ ਹੈ। ਹੁਣ ਇਸ ਰਿਪਲੇਸਮੈਂਟ ਦਾ ਅਸਲ ਕਾਰਨ ਕੀ ਹੈ ਇਹ ਤਾਂ ਕਿਸੇ ਨੂੰ ਨਹੀਂ ਪਤਾ।

Leave a Reply

Your email address will not be published.