Home / ਭਾਰਤ / ਲੰਡਨ ’ਚ ਟੈਗੋਰ ਦਾ ਮਕਾਨ ਹਾਸਲ ਕਰਨਾ ਚਾਹੁੰਦੀ ਹੈ ਮਮਤਾ

ਲੰਡਨ ’ਚ ਟੈਗੋਰ ਦਾ ਮਕਾਨ ਹਾਸਲ ਕਰਨਾ ਚਾਹੁੰਦੀ ਹੈ ਮਮਤਾ

Spread the love

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲੰਡਨ ਹਾਊਸ, ਜਿਥੇ ਨੋਬੇਲ ਪੁਰਸਕਾਰ ਜੇਤੂ ਰਾਬਿੰਦਰਨਾਥ ਟੈਗੋਰ ਰਹਿੰਦੇ ਸਨ, ਨੂੰ ਹਾਸਲ ਕਰਨਾ ਚਾਹੁੰਦੀ ਹੈ ਅਤੇ ਇਸ ਨੂੰ ਆਲਮੀ ਪ੍ਰਸਿੱਧੀ ਵਾਲੇ ਕਵੀ ਤੇ ਲੇਖਕ ਦੀ ਯਾਦਗਾਰ-ਕਮ-ਅਜਾਇਬਘਰ ਵਿੱਚ ਤਬਦੀਲ ਕਰਨਾ ਚਾਹੁੰਦੀ ਹੈ।
ਸੰਨ 1912 ਵਿੱਚ ਉਹ ਕੁੱਝ ਮਹੀਨੇ ਉੱਤਰੀ ਲੰਡਨ ਦੇ ਹੈਂਪਸਟਿਡ ਹੀਥ ਦੇ ਹੀਥ ਵਿਲਾਜ਼ ਨੰ-3 ਵਿੱਚ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਕਵਿਤਾ ਸੰਗ੍ਰਹਿ ‘ਗੀਤਾਂਜਲੀ’ ਦਾ ਤਰਜ਼ਮਾ ਕੀਤਾ ਸੀ। ਇੰਗਲੈਂਡ ਦੀ ਸੱਤ-ਰੋਜ਼ਾ ਫੇਰੀ ਲਈ ਕੱਲ੍ਹ ਲੰਡਨ ਪੁੱਜੇ ਮਮਤਾ ਬੈਨਰਜੀ ਨੇ ਯੂਕੇ ’ਚ ਕਾਰਜਕਾਰੀ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨਾਲ ਮੀਟਿੰਗ ਦੌਰਾਨ ਆਪਣੇ ਸੂਬੇ ਦੀ ਇਸ ਮਕਾਨ ਨੂੰ ਖਰੀਦਣ ਬਾਰੇ ਇੱਛਾ ਜ਼ਾਹਿਰ ਕੀਤੀ। ਇਸ ਮਕਾਨ ਦੀ ਕੁੱਝ ਸਾਲ ਪਹਿਲਾਂ 27 ਲੱਖ ਪੌਂਡ ਕੀਮਤ ਪਈ ਸੀ। 2015 ਦੀ ਪਿਛਲੀ ਲੰਡਨ ਫੇਰੀ ਸਮੇਂ ਵੀ ਮੁੱਖ ਮੰਤਰੀ ਨੇ ਇਸ ਬਾਰੇ ਚਰਚਾ ਕੀਤੀ ਸੀ।

Leave a Reply

Your email address will not be published.