ਮੁੱਖ ਖਬਰਾਂ
Home / ਮਨੋਰੰਜਨ / ਸਨੀ ਲਿਓਨੀ ਨੇ ਅਮਰੀਕਾ `ਚ ਮਨਾਇਆ ਆਪਣੀ ਬੇਟੀ ਦਾ ਬਰਥਡੇ

ਸਨੀ ਲਿਓਨੀ ਨੇ ਅਮਰੀਕਾ `ਚ ਮਨਾਇਆ ਆਪਣੀ ਬੇਟੀ ਦਾ ਬਰਥਡੇ

Spread the love

ਸਨੀ ਲਿਓਨੀ ਬੀਤੇ ਕਾਫੀ ਸਮੇਂ ਤੋਂ ਆਪਣੇ ਡਾਂਸ ਨੰਬਰ ਨੂੰ ਲੈ ਕੇ ਚਰਚਾ ਵਿੱਚ ਹਨ ਪਰ ਇਨ੍ਹਾਂ ਦਿਨੀਂ ਉਹ ਛੁੱਟੀਆਂ ਮਨਾ ਰਹੀ ਹੈ ਅਤੇ ਇਨੀਂ ਛੁੱਟੀਆਂ ਦੇ ਦੌਰਾਨ ਉਨ੍ਹਾਂ ਨੇ ਆਪਣੇ ਬੇਟੀ ਦਾ ਦੂਜਾ ਜਨਮਦਿਨ ਵੀ ਮਨਾਇਆ।ਸਨੀ ਅੱਜਕੱਲ ਅਮਰੀਕਾ ਵਿੱਚ ਹਨ। ਇੱਥੇ ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਬੇਟੀ ਨਿਸ਼ਾ ਦੇ ਬਰਥਡੇ ਨੂੰ ਯਾਦਗਾਰ ਬਣਾਉਣ ਦੀ ਕੋਈ ਕਸਰ ਨਹੀਂ ਛੱਡੀ।
ਦੱਸ ਦਈਏ ਕਿ ਕੁੱਝ ਮਹੀਨਿਆਂ ਪਹਿਲਾਂ ਹੀ ਸਨੀ ਨੇ ਮਹਾਰਾਸ਼ਟਰ ਦੇ ਲਾਤੂਰ ਤੋਂ ਇੱਕ ਬੱਚੀ ਨੁੰ ਗੋਦ ਲਿਆ ਸੀ ।ਉਸ ਸਮੇਂ ਉਹ 21 ਮਹੀਨੇ ਦੀ ਸੀ,ਉਸਦਾ ਨਾਮ ਉਨ੍ਹਾਂ ਨੇ ਨਿਸ਼ਾ ਕੌਰ ਵੈਬਰ ਰੱਖਿਆ। ਉੱਦੋਂ ਤੋਂਅਕਸਰ ਉਹ ਉਸਦੇ ਨਾਲ ਸਮਾਂ ਬਿਤਾਉਂਦੀ ਨਜ਼ਰ ਆਉਂਦੀ ਹੈ। ਉਸਦੀਆਂ ਤਸਵੀਰਾਂ ਵੀ ਉਹ ਅਕਸਰ ਪੋਸਟ ਕਰਦੀ ਰਹਿੰਦੀ ਹੈ।
ਹੁਣ ਜਦੋਂ ਉਹ ਅਮਰੀਕਾ ਵਿੱਚ ਵੈਕੇਸ਼ਨ ਦੇ ਲਈ ਪਹੁੰਚੀ ਤਾਂ ਉਨ੍ਹਾਂ ਨੇ ਬੇਟੀ ਦੀ ਪਹਿਲੀ ਇੰਟਰਨੈਸ਼ਨਲ ਟ੍ਰਿਪ ਤੇ ਉਸਦਾ ਬਰਥਡੇ ਵੀ ਧੂਮਧਾਮ ਤੋਂ ਮਨਾਉਣ ਵਿੱਚ ਕੋਈ ਕਰ ਨਹੀਂ ਛੱਡੀ। ਗੋਦ ਲੈਣ ਤੋਂ ਬਾਅਦ ਸਨੀ ਦੇ ਨਾਲ ਇਹ ਉਨ੍ਹਾਂ ਦੀ ਬੇਟੀ ਦਾ ਪਹਿਲਾ ਜਨਮਦਿਨ ਹੀ ਸੀ।
ਤਸਵੀਰ ਵਿੱਚ ਉਹ ਅਤੇ ਉਨ੍ਹਾਂ ਦੇ ਪਤੀ ਡੈਨਿਅਲ ਦੇ ਨਾਲ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਹ ਤਸਵੀਰ ਐਰਿਜੋਨਾ ਵਿੱਚ ਲਈ ਗਈ ਹੈ।ਸਨੀ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਸੀ ਕਿ ਉਹ ਕਾਫੀ ਸਮੇਂ ਤੋਂ ਪਰਿਵਾਰ ਨੂੰ ਅੱਗੇ ਵਧਾਉਣ ਦੇ ਬਾਰੇ ਸੋਚ ਰਹੀ ਸੀ।
ਉਨ੍ਹਾਂ ਨੇ ਦੱਸਿਆ ਕਿ ਉਹ ਬੇਟੀ ਨੂੰ ਗੋਦ ਲੈਣ ਤੋਂ ਬਾਅਦ ਕਾਫੀ ਖੁਸ਼ ਹੈ ਨਾਲ ਹੀ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਉਹ ਅਤੇ ਉਨ੍ਹਾਂ ਦੇ ਪਤੀ ਉਸ ਨੂੰ ਖੁਸ਼ ਰੱਖਣ ਦੇ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਹਨ।
ਬੀਤੇ ਦਿਨੀਂ ਰਿਲੀਜ਼ ਹੋਈ ਸੰਜੇ ਦੱਤ ਦੀ ਕਮਬੈਕ ਫਿਲਮ ` ਭੂਮੀ` ਵਿੱਚ ਵੀ ਉਹ ਟ੍ਰਿਪੀ-ਟ੍ਰਿਪੀ ਡਾਂਸ ਨੰਬਰ ਵਿੱਚ ਨਜ਼ਰ ਆਈ ਸੀ।ਇਸ ਤੋਂ ਪਹਿਲਾਂ ਉਹ ਫਿਲਮ ` ਬਾਦਸ਼ਾਹੋ` ਵਿੱਚ ਇਮਰਾਨ ਹਾਸ਼ਮੀ ਦੇ ਨਾਲ ਆਈਟਮ ਸਾਂਗ ਤੇ ਥਿਰਕਦੀ ਦਿਖਾਈ ਦਿੱਤੀ ਸੀ।
ਜਲਦ ਹੀ ਸਨੀ ਲਿਓਨੀ ਦੀ ਅਰਬਾਜ਼ ਖਾਨ ਦੇ ਨਾਲ ਫਿਲਮ `ਤੇਰਾ ਇੰਤਜ਼ਾਰ` ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ 24 ਨਵੰਬਰ ਨੂੰ ਰਿਲੀਜ਼ ਹੋਵੇਗੀ। ਰਾਜਸ਼ੇਖਰ ਦੀ ਆਉਣ ਵਾਲੀ ਤੇਲੁਗੂ ਫਿਲਮ `ਗਰੁੜ ਵੇਗ` ਵਿੱਚ ਵੀ ਉਹ ਇੱਕ ਗੀਤ ਵਿੱਚ ਨਜ਼ਰ ਆਵੇਗੀ।

Leave a Reply

Your email address will not be published.