ਮੁੱਖ ਖਬਰਾਂ
Home / ਮੁੱਖ ਖਬਰਾਂ / ਕਸ਼ਮੀਰ ‘ਚ ਮੁਕਾਬਲੇ ਦੌਰਾਨ ਹਵਾਈ ਫ਼ੌਜ ਦੇ ਦੋ ਕਮਾਂਡੋ ਸ਼ਹੀਦ

ਕਸ਼ਮੀਰ ‘ਚ ਮੁਕਾਬਲੇ ਦੌਰਾਨ ਹਵਾਈ ਫ਼ੌਜ ਦੇ ਦੋ ਕਮਾਂਡੋ ਸ਼ਹੀਦ

Spread the love

ਸ੍ਰੀਨਗਰ-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੋਰਾ ਦੇ ਹਾਜਿਨ ਇਲਾਕੇ ‘ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਲਸ਼ਕਰ-ਏ-ਤਾਇਬਾ ਦਾ ਇਕ ਸਥਾਨਕ ਅਤੇ ਇਕ ਵਿਦੇਸ਼ੀ ਅੱਤਵਾਦੀ ਹਲਾਕ ਹੋ ਗਏ ਜਦਕਿ ਇਸ ਕਾਰਵਾਈ ਦੌਰਾਨ ਹਵਾਈ ਫ਼ੌਜ ਦੇ ਸਿਖਲਾਈ ਪ੍ਰਾਪਤ ਕਰ ਰਹੇ 2 ਕਮਾਂਡੋ ਸ਼ਹੀਦ ਹੋ ਗਏ | ਅੱਧੀ ਦਰਜਨ ਅੱਤਵਾਦੀ ਮੁਕਾਬਲੇ ਦੌਰਾਨ ਫ਼ਰਾਰ ਹੋਣ ‘ਚ ਸਫਲ ਹੋ ਗਏ | ਉੱਤਰੀ ਕਸ਼ਮੀਰ ਦੇ ਡੀ. ਆਈ. ਜੀ. ਬੀ. ਕੇ. ਬਿਰਦੀ ਅਨੁਸਾਰ ਇਕ ਗੁਪਤ ਸੂਚਨਾ ਦੇ ਆਧਾਰ ‘ਤੇ 13 ਆਰ. ਆਰ, ਸੀ. ਆਰ. ਪੀ. ਐਫ. ਅਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਪੁਲਿਸ) ਨੇ ਹਾਜਿਨ ਦੇ ਰੱਖ- ਏ- ਹਾਜਿਨ (ਪਾਰੀਬਲਕ) ਇਲਾਕੇ ‘ਚ ਤੜਕੇ 5 ਵਜੇ ਇਕ ਦਰਜਨ ਦੇ ਕਰੀਬ ਲਸ਼ਕਰ ਅੱਤਵਾਦੀਆਂ ਦੀ ਮੌਜੂਦਗੀ ਦੀ ਖਬਰ ਮਿਲਣ ਦੇ ਬਾਅਦ ਤਲਾਸ਼ੀ ਆਪ੍ਰੇਸ਼ਨ ਚਲਾਇਆ | ਸੁਰੱਖਿਆ ਬਲ ਜਦ ਅੱਤਵਾਦੀਆਂ ਦੇ ਟਿਕਾਣੇ ਵੱਲ ਵਧ ਰਹੇ ਸਨ ਤਾਂ ਆਪਣੇ ਆਪ ਨੂੰ ਘੇਰਿਆ ਦੇਖ ਕੇ ਅੱਤਵਾਦੀਆਂ ਨੇ ਆਧੁਨਿਕ ਹਥਿਆਰਾਂ ਨਾਲ ਗੋਲੀਬਾਰੀ ਤੇ ਰਾਈਫਲ ਗ੍ਰਨੇਡ ਚਲਾ ਦਿੱਤੇ | ਜਿਸ ‘ਚ 6 ਦੇ ਕਰੀਬ ਸੁਰੱਖਿਆ ਜਵਾਨ ਗੰਭੀਰ ਜ਼ਖ਼ਮੀ ਹੋ ਗਏ ਤੇ ਸੁਰੱਖਿਆ ਬਲਾਂ ਨੇ ਪੁਜ਼ੀਸ਼ਨਾਂ ਸੰਭਾਲ ਕੇ ਅੱਤਵਾਦੀਆਂ ਦੀ ਗੋਲੀਬਾਰੀ ਦਾ ਜਵਾਬ ਦਿੱਤਾ | ਇਸ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ | ਸੁਰੱਖਿਆ ਬਲਾਂ ਨੇ ਜ਼ਖ਼ਮੀ ਜਵਾਨਾਂ ਨੂੰ ਹਸਪਤਾਲ ਪੁਹੰਚਿਆ ਜਿਥੇ ਡਾਕਟਰਾਂ ਨੇ 2 ਜਵਾਨਾਂ ਨੂੰ ਮਿ੍ਤਕ ਐਲਾਨ ਦਿੱਤਾ | ਜਿਨ੍ਹਾਂ ਦੀ ਪਛਾਣ ਹਵਾਈ ਫ਼ੌਜ ਨਾਲ ਸਬੰਧਿਤ 2 ਕਮਾਂਡੋ ਸੀ ਪੀ ਐਲ ਨੀਲੇਸ਼ ਕੁਮਾਰ ਅਤੇ ਸਾਰਜੈਂਟ ਮਿਲਿੰਦ ਕਿਸ਼ੋਰ ਵਜੋਂ ਹੋਈ ਹੈ ਉਕਤ ਕਮਾਂਡੋ ਫੌਜ ਨਾਲ ਆਪ੍ਰੇਸ਼ਨ ਬਾਰੇ ਸਿਖਲਾਈ ਪ੍ਰਾਪਤ ਕਰਨ ਰਹੇ ਸਨ | 4 ਹੋਰ ਜ਼ਖ਼ਮੀ ਜਵਾਨਾਂ ਦੀ ਹਾਲਤ ਹਸਪਤਾਲ ‘ਚ ਨਾਜ਼ੁਕ ਬਣੀ ਹੋਈ ਹੈ | ਮੁਕਾਬਲੇ ‘ਚ ਮਾਰੇ ਗਏ ਅੱਤਵਾਦੀਆਂ ਦੀ ਪਛਾਣ ਨਸਰੂਲਾ ਮੀਰ ਵਾਸੀ ਹਾਜਿਨ ਅਤੇ ਅਬੂ ਮਾਜ਼ ਉਰਫ ਅਲੀ ਬਾਬਾ ਪਾਕਿਸਤਾਨ ਵਜੋਂ ਹੋਈ ਹੈ | ਪੁਲਿਸ ਅਧਿਕਾਰੀ ਅਨੁਸਾਰ ਉਕਤ ਮਾਰੇ ਗਏ ਦੋਵੇਂ ਅੱਤਵਾਦੀ ਲਸ਼ਕਰ ਦੇ ਉਸ ਗਰੁੱਪ ਦਾ ਹਿੱਸਾ ਸਨ ਜਿਨ੍ਹਾਂ ਨੇ ਹਾਜਿਨ ਵਿਖੇ ਬੀ. ਐਸ. ਐਫ. ਦੇ ਜਵਾਨ ਮੁਹੰਮਦ ਰਮਾਜ਼ਨ ਪਰੇ ਦੀ ਹੱਤਿਆ ਕੀਤੀ ਸੀ | ਪਰੇ ਦੀ ਲਸ਼ਕਰ ਅੱਤਵਾਦੀਆਂ ਨੇ 28 ਸਤੰਬਰ ਨੂੰ ਉਸ ਦੇ ਘਰ ‘ਚ ਵੜ ਕੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਤੇ ਉਸ ਦੇ ਘਰ ਦੇ 4 ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ |

Leave a Reply

Your email address will not be published.