ਮੁੱਖ ਖਬਰਾਂ
Home / ਮੁੱਖ ਖਬਰਾਂ / ਹਨੀਪ੍ਰੀਤ ਨੇ ਪੰਚਕੂਲਾ ਦੰਗਿਆਂ ਦੀ ਸਾਜਿਸ਼ ‘ਚ ਸ਼ਮੂਲੀਅਤ ਕਬੂਲੀ

ਹਨੀਪ੍ਰੀਤ ਨੇ ਪੰਚਕੂਲਾ ਦੰਗਿਆਂ ਦੀ ਸਾਜਿਸ਼ ‘ਚ ਸ਼ਮੂਲੀਅਤ ਕਬੂਲੀ

Spread the love

ਪੰਚਕੂਲਾ-ਆਖ਼ਰਕਾਰ ਪੁਲਿਸ ਵਲੋਂ ਹਨੀਪ੍ਰੀਤ ਤੋਂ ਲਗਾਤਾਰ ਕੀਤੀ ਜਾ ਰਹੀ ਪੁੱਛਗਿੱਛ ਸਫ਼ਲ ਹੁੰਦੀ ਨਜ਼ਰ ਆ ਰਹੀ ਹੈ ਅਤੇ ਹਨੀਪ੍ਰੀਤ ਨੇ 25 ਅਗਸਤ ਦੇ ਦੰਗਿਆਂ ਦੀ ਸਾਜਿਸ਼ ‘ਚ ਸ਼ਮੂਲੀਅਤ ਕਬੂਲ ਲਈ ਹੈ | ਗੁਰਮੀਤ ਰਾਮ ਰਹੀਮ ਦੀ ਗੋਦ ਲਈ ਬੇਟੀ ਹਨੀਪ੍ਰੀਤ ਤੋਂ ਪੁਲਿਸ ਵਲੋਂ ਲਗਾਤਾਰ ਇਕ ਹਫ਼ਤੇ ਤੋਂ ਕੀਤੀ ਜਾ ਰਹੀ ਪੁੱਛਗਿੱਛ ਤੋਂ ਬਾਅਦ ਚੁੱਪੀ ਤੋੜਦਿਆਂ ਉਸ ਨੇ ਇਹ ਗੱਲ ਕਬੂਲ ਕਰ ਲਈ ਹੈ ਕਿ 25 ਅਗਸਤ ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਲੋਂ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਏ ਦੰਗਿਆਂ ਦੀ ਸਾਜਿਸ਼ ‘ਚ ਉਹ ਸ਼ਾਮਿਲ ਸੀ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵਲੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਅੱਜ ਹਨੀਪ੍ਰੀਤ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ 17 ਅਗਸਤ ਨੂੰ ਦੰਗਿਆਂ ਦੀ ਸਾਜਿਸ਼ ਰਚਣ ਸਬੰਧੀ ਕੀਤੀ ਗਈ ਮੀਟਿੰਗ ‘ਚ ਵੀ ਉਹ ਸ਼ਾਮਿਲ ਸੀ | ਇਸ ਤੋਂ ਇਲਾਵਾ ਹਨੀਪ੍ਰੀਤ ਨੂੰ ਇਸ ਗੱਲ ਦੀ ਵੀ ਸਾਰੀ ਜਾਣਕਾਰੀ ਸੀ ਕਿ ਪੰਚਕੂਲਾ ਵਿਖੇ ਦੰਗੇ ਕਰਵਾਉਣ ਲਈ ਕਿਸ-ਕਿਸ ਨੂੰ ਭੇਜਿਆ ਜਾਣਾ ਹੈ | ਪੁਲਿਸ ਹੁਣ 25 ਅਗਸਤ ਨੂੰ ਪੰਚਕੂਲਾ ਵਿਖੇ ਵਾਪਰੇ ਘਟਨਾਕ੍ਰਮ ਦੀ ਸਾਜਿਸ਼ ਦੀ ਗੁੱਥੀ ਸੁਲਝਾਉਣ ਦੇ ਨੇੜੇ ਪਹੁੰਚੀ ਨਜ਼ਰ ਆ ਰਹੀ ਹੈ ਅਤੇ ਪੁਲਿਸ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ‘ਚ ਹਨੀਪ੍ਰੀਤ ਤੋਂ ਹੋਰ ਵੀ ਅਹਿਮ ਖ਼ੁਲਾਸੇ ਹੋ ਸਕਦੇ ਹਨ |

Leave a Reply

Your email address will not be published.