ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਨਵਾਜ਼ ਸ਼ਰੀਫ ਖ਼ਿਲਾਫ਼ ਸਬੂਤ ਜੁਟਾਉਣ ਲਈ ਬਰਤਾਨੀਆ ਜਾਵੇਗੀ ਭ੍ਰਿਸ਼ਟਾਚਾਰ ਰੋਕੂ ਟੀਮ

ਨਵਾਜ਼ ਸ਼ਰੀਫ ਖ਼ਿਲਾਫ਼ ਸਬੂਤ ਜੁਟਾਉਣ ਲਈ ਬਰਤਾਨੀਆ ਜਾਵੇਗੀ ਭ੍ਰਿਸ਼ਟਾਚਾਰ ਰੋਕੂ ਟੀਮ

Spread the love

ਲਾਹੌਰ-ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਟੀਮ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਜੁਟਾਈ ਗਈ ਜਾਇਦਾਦ ਵਿਚ ਮਹੱਤਵਪੂਰਣ ਗਵਾਹਾਂ ਅਤੇ ਸਬੂਤਾਂ ਨੂੰ ਜੁਟਾਉਣ ਦੇ ਲਈ ਲੰਡਨ ਜਾਵੇਗੀ। ਪਨਾਮਾ ਪੇਪਰਸ ਕਾਂਡ ਵਿਚ ਸੁਪਰੀਮ ਕੋਰਟ ਦੁਆਰਾ 28 ਜੁਲਾਈ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਸ਼ਰੀਫ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਣਾ ਪਿਆ ਸੀ।
ਸ਼ਰੀਫ ਸੱਤਾਧਾਰੀ ਪੀਐਮਐਲ-ਐਨ ਦੇ ਅਕਾਊਂਟੇਬਿਲਿਟੀ ਬਿਊਰੋ (ਐਨਏਬੀ) ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਅਪਣੀ ਸੰਯੁਕਤ ਜਾਂਚ ਟੀਮ (ਸੀਆਈਟੀ) ਨੂੰ ਕੁਝ ਦਿਨਾਂ ਵਿਚ ਲੰਡਨ ਭੇਜਣਗੇ ਤਾਕਿ ਸਰੀਫ ਅਤੇ ਉਨ੍ਹਾਂ ਦੇ ਬੱਚਿਆਂ ਮਰਿਅਮ, ਹਸਨ ਅਤੇ ਹੁਸੈਨ ਦੀ ਜਾਇਦਾਦ ਦੇ ਬਾਰੇ ਵਿਚ ਕੁਝ ਮਹੱਤਵਪੂਰਣ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਸਕਣ।
ਉਨ੍ਹਾਂ ਕਿਹਾ ਕਿ ਸ਼ਰੀਫ ਪਰਿਵਾਰ ਦੀ ਐਵੇਨਫੀਲਡ ਦੀ ਜਾਇਦਾਦ ਦੇ ਬਾਰੇ ਵਿਚ ਸਾਨੂੰ ਬ੍ਰਿਟੇਨ ਦੇ ਅਧਿਕਾਰੀਆਂ ਕੋਲੋਂ ਕੋਈ ਜਵਾਬ ਨਹੀਂ ਮਿਲਿਆ ਹੈ। ਇਸ ਲਈ ਫ਼ੈਸਲਾ ਕੀਤਾ ਗਿਆ ਕਿ ਮਾਮਲੇ ਦੇ ਸਿਲਸਿਲੇ ਵਿਚ ਉਥੇ ਸੀਆਈਟੀ ਭੇਜੀ ਜਾਵੇ। ਇਸਲਾਮਾਬਾਦ ਵਿਚ ਕੋਰਟ ਨੇ ਸ਼ਰੀਫ ਦੇ ਪੁੱਤਰਾਂ ਨੂੰ ਅਦਾਲਤ ‘ਚ ਪੇਸ਼ ਨਾ ਹੋਣ ਕਾਰਨ ਸੋਮਵਾਰ ਨੂੰ ਭਗੌੜਾ ਕਰਾਰ ਦਿੱਤਾ ਸੀ।

Leave a Reply

Your email address will not be published.