ਮੁੱਖ ਖਬਰਾਂ
Home / ਭਾਰਤ / ਵਿਦੇਸ਼ ਮੰਤਰੀ ਨੇ ਬਿਮਾਰ ਪਾਕਿਸਤਾਨੀ ਨਾਗਰਿਕ ਦਾ ਵੀਜ਼ਾ ਕੀਤਾ ਮਨਜ਼ੂਰ

ਵਿਦੇਸ਼ ਮੰਤਰੀ ਨੇ ਬਿਮਾਰ ਪਾਕਿਸਤਾਨੀ ਨਾਗਰਿਕ ਦਾ ਵੀਜ਼ਾ ਕੀਤਾ ਮਨਜ਼ੂਰ

Spread the love

ਨਵੀਂ ਦਿੱਲੀ-ਵਿਦੇਸ਼ ਮੰਤਰਾਲਾ (ਐਮਈਏ) ਨੇ ਭਾਰਤ ‘ਚ ਗੁਰਦੇ ਦੀ ਟਰਾਂਸਪਲਾਂਟ ਸਰਜਰੀ ਲਈ ਪਾਕਿਸਤਾਨੀ ਨਾਗਰਿਕ ਦਾ ਮੈਡੀਕਲ ਵੀਜ਼ਾ ਮਨਜ਼ੂਰ ਕਰ ਲਿਆ ਹੈ। ਪਾਕਿਸਤਾਨੀ ਨਾਗਰਿਕ ਅੱਬਾਸ ਦੇ ਰਿਸ਼ਤੇਦਾਰ ਦਾ ਨਵੀਂ ਦਿੱਲੀ ‘ਚ ਸਾਕੇਤ ਕੇ.ਕੇ ਮੈਕਸ ਹਸਪਤਾਲ ‘ਚ ਇਲਾਜ ਕੀਤਾ ਜਾਣਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਬਾਸ ਦੇ ਟਵੀਟ ਦੇ ਜਵਾਬ ‘ਚ ਕਿਹਾ ਕਿ ਅਸੀਂ ਤੁਹਾਡੇ ਅੰਕਲ ਅਜਹਰ ਹੁਸੈਨ ਦੀ ਭਾਰਤ ‘ਚ ਗੁਰਦੇ ਦੀ ਸਰਜਰੀ ਕਰਵਾਉਣ ਲਈ ਅਰਜ਼ੀ ਮਨਜ਼ੂਰ ਕਰ ਲਈ ਹੈ। ਅੱਬਾਸ ਨੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਟਵੀਟ ਕੀਤਾ ਸੀ, ਮੈਮ, ਸੁਸ਼ਮਾ ਸਵਰਾਜ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਮੇਰੇ ਅੰਕਲ ਦੇ ਗੁਰਦੇ ਦੇ ਬਦਲਣ ਲਈ ਸਾਡਾ ਮੈਡੀਕਲ ਵੀਜ਼ਾ ਮਨਜ਼ੂਰ ਕੀਤਾ ਜਾਵੇ।
ਬਿਮਾਰ ਪਾਕਿਸਤਾਨੀ ਦੇ ਬੇਟੇ ਹਾਮਿਦ ਅਲੀ ਅਸ਼ਰਫ਼ ਲੇ ਇਸ ਤੋਂ ਪਹਿਲਾਂ ਕਈ ਟਵੀਟ ਕਰਕੇ ਸਵਰਾਜ ਨੂੰ ਟੈਗ ਕੀਤਾ ਸੀ ਅਤੇ ਉਨ•ਾਂ ਤੋਂ ਮੈਡੀਕਲ ਵੀਜ਼ੇ ਲਈ ਬੇਨਤੀ ਕੀਤੀ ਸੀ। ਸਵਰਾਜ ਇਸ ਤੋਂ ਪਹਿਲਾਂ ਵੀ ਕਈ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ‘ਚ ਇਲਾਜ ਲਈ ਮੈਡੀਕਲ ਵੀਜ਼ੇ ਦੇ ਚੁੱਕੀ ਹੈ।

Leave a Reply

Your email address will not be published.