ਮੁੱਖ ਖਬਰਾਂ
Home / ਦੇਸ਼ ਵਿਦੇਸ਼ / ਚੀਨ ਦੇ ਹੋਟਲਾਂ ‘ਚ ਲੱਗੀ ਮੁਸਲਿਮਾਂ ਨੂੰ ਠਹਿਰਾਉਣ ‘ਤੇ ਪਾਬੰਦੀ
Chandigarh: Indian Muslims offer prayers during Eid al- Adha outside the mosque in sector 20 in Chandigarh on Tuesday September 13, 2016.photo Dinesh Bhardwaj

ਚੀਨ ਦੇ ਹੋਟਲਾਂ ‘ਚ ਲੱਗੀ ਮੁਸਲਿਮਾਂ ਨੂੰ ਠਹਿਰਾਉਣ ‘ਤੇ ਪਾਬੰਦੀ

Spread the love

ਪੇਚਿੰਗ-ਚੀਨ ਨੇ ਸ਼ਿਨਜਿਆਂਗ ਸੂਬੇ ਦੇ ਓਇਗਰ ਮੁਸਲਮਾਨਾਂ ਖਿਲਾਫ਼ ਕੁਝ ਸੁਰੱਖਿਆ ਨਿਯਮ ਬਣਾਏ ਹਨ। ਇਨ•ਾਂ ਹੁਕਮਾਂ ਤਹਿਤ 18 ਅਕਤੂਬਰ ਤੋਂ ਸ਼ੁਰੂ ਹੋ ਰਹੀ ਕਮਿਊਨਿਸਟ ਪਾਰਟੀ ਕਾਂਗਰਸ ਤੋਂ ਪਹਿਲਾਂ ਦੇਸ਼ ਭਰ ਦੇ ਕਿਸੇ ਵੀ ਹੋਟਲ ‘ਚ ਇੱਥੋਂ ਦੇ ਮੁਸਲਮਾਨਾਂ ਨੂੰ ਠਹਿਰਾਉਣ ਦੀ ਆਗਿਆ ਨਹੀਂ ਹੋਵੇਗੀ। ਇਨ•ਾਂ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਇੱਕ ਹੋਟਲ ਨੂੰ ਜ਼ੁਰਮਾਨਾ ਵੀ ਲਾਇਆ ਗਿਆ ਹੈ।
ਦੱਸ ਦੀਏ ਕਿ ਸ਼ਿਨਜਿਆਂਗ ਸੂਬੇ ‘ਚ ਮੁਸਲਿਮ ਬਹੁਗਿਣਤੀ ਹਨ ਅਤੇ ਚੀਨ ਸਰਕਾਰ ਅੱਤਵਾਦ ਅਤੇ ਕੱਟੜਵਾਦ ਨੂੰ ਬੜਾਵਾ ਦੇਣ ਲਈ ਓਇਗਰ ਮੁਸਲਮਾਨਾਂ ਨੂੰ ਹੀ ਜ਼ਿੰਮੇਵਾਰੀ ਮੰਨਦੀ ਹੈ। ਇਸ ਦੇ ਮੱਦੇਲਜ਼ਰ ਇਹ ਕਾਰਵਾਈ ਕੀਤੀ ਗਈ। ਰੇਡੀਓ ਫ਼ਰੀ ਏਸ਼ੀਆ ਅਨੁਸਾਰ ਸ਼ੇਨਜੇਨ ਹੋਟਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 7 ਦਿਨਾਂ ਨੂੰ ਸ਼ਿਨਜਿਆਂਗ ਦੇ ਅਗੰਤੁਰਕੋ ਨੂੰ ਆਪਣੇ ਇੱਥੇ ਠਹਿਰਾਉਣ ਲਈ ਜ਼ੁਰਮਾਨਾ ਦੇਣਾ ਹੋਵੇਗਾ। ਇਸ ਕਾਨੂੰਨ ਨੂੰ ਤੋੜਨ ਲਈ ਇੱਕ ਹੋਟਲ ‘ਤੇ 15,000 ਯੁਆਨ ਦਾ ਜੁਰਮਾਨਾ ਲੱਗਿਆ ਹੈ। ਹੋਟਲ ਦੇ ਇੱਕ ਕਰਮਚਾਰੀ ਨੇ ਕਿਹਾ ਕਿ ਸੂਚਨਾਵਾਂ ਇਕੱਤਰ ਕਰਕੇ ਪੁਲਿਸ ਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ। ਪੁਲਿਸ ਕਿਸੇ ਵੀ ਗੈਸਟ ਹਾਊਸ ਨੂੰ ਵੀਟੋ ਕਰ ਸਕਦੀ ਹੈ, ਜਿਸ ਨਾਲ ਉਸ ਨੂੰ ਖ਼ਤਰਾ ਮਹਿਸੂਸ ਹੋਵੇਗਾ।
ਫ਼ਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਹ ਪਾਬੰਦੀ ਡਮੈਸਟਿਕ ਜਾਂ ਕੌਮਾਂਤਰੀ ਹੋਟਲ ‘ਤੇ ਹੈ ਜਾਂ ਕੇਵਲ ਸਥਾਨਕ ਹੋਟਲਾਂ ‘ਤੇ। ਗੌਰਤਲਬ ਹੈ ਕਿ ਅਕਸਰ ਓਇਗਰ ਮੁਸਲਿਮ ਭਾਈਚਾਰੇ ਦੇ ਲੋਕ ਚੀਨ ਸਰਕਾਰ ਵੱਲੋਂ ਆਪਣੇ ਖਿਲਾਫ਼ ਨਸਲਵਾਦ ਦੇ ਦੋਸ਼ ਲਗਾ ਕੇ ਪ੍ਰਦਰਸ਼ਨ ਕਰਦੇ ਰਹਿੰਦੇ ਹਨ।
ਸ਼ਿਨਜਿਆਂਗ ਸੂਬੇ ਦੀ ਅਬਾਦੀ ‘ਚ ਵੱਡਾ ਹਿੱਸਾ ਸਥਾਨਕ ਓਇਗਰ ਮੁਸਲਮਾਨਾਂ ਦਾ ਹੈ। ਹਾਲ ਦੇ ਕੁਝ ਸਾਲਾਂ ‘ਚ ਹੋਏ ਹਮਲਿਆਂ ‘ਚ ਇੱਥੇ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ। ਇਸਲਾਮਿਕ ਸਟੇਟ (ਆਈਐਸ) ਨੇ ਇਨ•ਾਂ ਓਇਗਰ ਮੁਸਲਿਮਾਂ ਦਾ ਦਮਨ ਕੀਤੇ ਜਾਣ ਦੇ ਦੋਸ਼ਾਂ ਦੇ ਮੱਦੇਨਜ਼ਰ ਚੀਨ ਨੂੰ ਚੇਤਾਵਨੀ ਦਿੱਤੀ ਹੈ। ਪਿਛਲੇ ਮਾਰਚ ‘ਚ ਚੀਨ ਨੇ ਇਸ ਖੇਤਰ ‘ਚ ਆਪਣੀ ਫੌਜ ਸਮਰੱਥਾ ਦਾ ਨਜ਼ਾਰਾ ਪੇਸ਼ ਕੀਤਾ ਸੀ। ਪੱਛਮੀ ਸ਼ਿਨਜਿਆਂਗ ‘ਚ ਹੋਏ ਇਸ ਫੌਜੀ ਅਭਿਆਸ ‘ਚ 10 ਹਜ਼ਾਰ ਤੋਂ ਜ਼ਿਆਦਾ ਹਥਿਆਰਬੰਦ ਸੁਰੱਖਿਆ ਕਰਮੀ, ਬਖਤਰਬੰਦ ਗੱਡੀਆਂ ਦੀ ਲੰਬੀਆਂ ਕਤਾਰਾਂ ਅਤੇ ਹੈਲੀਕਾਪਟਰ ਨਜ਼ਰ ਆਏ ਸਨ।

Leave a Reply

Your email address will not be published.