ਮੁੱਖ ਖਬਰਾਂ
Home / ਮਨੋਰੰਜਨ / ਪੰਜਾਬੀ ਗਾਇਕ ਜੱਸੀ ਗਿੱਲ ਸੋਨਾਕਸ਼ੀ ਸਿਨਹਾ ਦੇ ਨਾਲ ਕਰਨਗੇ ਬਾਲੀਵੁੱਡ ‘ਚ ਡੈਬਿਊ

ਪੰਜਾਬੀ ਗਾਇਕ ਜੱਸੀ ਗਿੱਲ ਸੋਨਾਕਸ਼ੀ ਸਿਨਹਾ ਦੇ ਨਾਲ ਕਰਨਗੇ ਬਾਲੀਵੁੱਡ ‘ਚ ਡੈਬਿਊ

Spread the love

ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਪੰਜਾਬੀ ਗੀਤਾਂ ਤੇ ਅਦਾਕਾਰੀ ਨਾਲ ਖੂਬ ਪ੍ਰਸਿੱਧੀ ਖੱਟੀ ਹੈ। ਹਾਲ ਹੀ ‘ਚ ਖਬਰ ਸਾਹਮਣੇ ਆਈ ਹੈ ਕਿ ਜੱਸੀ ਗਿੱਲ ਜਲਦ ਹੀ ਬਾਲੀਵੁੱਡ ਪਾਰੀ ਦੀ ਸ਼ੁਰੂਆਤ ਕਰਨ ਵਾਲੇ ਹਨ। ਜੀ ਹਾਂ, ਖਬਰ ਆਈ ਹੈ ਕਿ ਬਾਲੀਵੁੱਡ ਫਿਲਮ ‘ਹੈਪੀ ਭਾਗ ਜਾਏਗੀ ਰਿਟਰਨਸ’ ‘ਚ ਜੱਸੀ ਗਿੱਲ ਨਜ਼ਰ ਆਉਣਗੇ। ਇਸ ਫਿਲਮ ‘ਚ ਉਨ੍ਹਾਂ ਨਾਲ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਾਕਸ਼ੀ ਸਿਨਹਾ ਨਜ਼ਰ ਆਵੇਗੀ।
ਦੱਸਿਆ ਜਾ ਰਿਹਾ ਹੈ ਕਿ ਫਿਲਮ ‘ਹੈਪੀ ਭਾਗ ਜਾਏਗੀ ਰਿਟਰਨਸ’ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਣ ਵਾਲੀ ਹੈ। ਇਸ ਫਿਲਮ ‘ਚ ਜੱਸੀ ਗਿੱਲ ਤੇ ਸੋਨਾਕਸ਼ੀ ਸਿਹਨਾ ਇਕੱਠੇ ਨਜ਼ਰ ਆਉਣਗੇ। ਦੇਖਣਯੋਗ ਹੋਵੇਗਾ ਸੋਨਾਕਸ਼ੀ ਸਿਨਹਾ ਤੇ ਪੰਜਾਬੀ ਗਾਇਕ ਜੱਸੀ ਗਿੱਲ ਦੀ ਕੈਮਿਸਟਰੀ।
ਇਸ ਤੋਂ ਪਹਿਲਾਂ ਜੱਸੀ ਗਿੱਲ ਕਈ ਪੰਜਾਬੀ ਫਿਲਮਾਂ ‘ਚ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ਜਸਦੀਪ ਸਿੰਘ ਗਿੱਲ ਦਾ ਜਨਮ 26 ਨਵੰਬਰ 1988 ਨੂੰ ਪਿੰਡ ਜੰਡਾਲੀ, ਖੰਨਾ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਗੁਰਮਿੰਦਰ ਸਿੰਘ ਅਤੇ ਮਾਤਾ ਰਵਿੰਦਰ ਕੌਰ ਦੇ ਘਰ ਜੱਟ ਸਿੱਖ ਕਿਸਾਨ ਪਰਿਵਾਰ ਵਿੱਚ ਹੋਇਆ।
ਜਦਕਿ ਫਿਲਮ ਹੈਪੀ ਭਾਗ ਜਾਏਗੀ ਦੇ ਪਹਿਲੇ ਭਾਗ ਵਿੱਚ ਡਾਇਨਾ ਪੈਂਟੀ ਅਤੇ ਜਿਸ ”ਚ ਉਨ੍ਹਾਂ ਨਾਲ ਅਭੈ ਦਿਓਲ, ਜਿੰਮੀ ਸ਼ੇਰਗਿੱਲ ਅਤੇ ਅਲੀ ਫਜ਼ਲ ਨਜ਼ਰ ਆਉਣਗੇ। ਇਸ ਫਿਲਮ ਦੇ ਟ੍ਰੇਲਰ ਹੱਸ-ਹੱਸ ਕੇ ਢਿੱਡ ”ਚ ਪੀੜਾ ਪਾਉਣ ਵਾਲਾ ਸੀ। ਇਸ ਫਿਲਮ ਦੀ ਕਹਾਣੀ ਭਾਰਤ ਤੋਂ ਸ਼ੁਰੂ ਹੋ ਕੇ ਪਾਕਿਸਤਾਨ ਦੇ ਲਾਹੌਰ ਤੱਕ ਪਹੁੰਚ ਜਾਂਦੀ । ਇਸ ਫਿਲਮ ਦੀ ਕਹਾਣੀ ਥੋੜ੍ਹੀ-ਥੋੜ੍ਹੀ ਸੋਨਮ ਦੀ ਫਿਲਮ ”ਡਾਲੀ ਦੀ ਡੋਲੀ” ਵਰਗੀ ਲੱਗ ਰਹੀ ਸੀ।
ਜਿਸ ਦੇ ਨਿਰਦੇਸ਼ਕ ਮੁਦੱਸਰ ਅਜੀਜ਼ ਹਨ। ਇਸ ਤੋਂ ਪਹਿਲਾ ਅਜੀਜ਼ ”ਦੁਲ੍ਹਾ ਮਿਲ ਗਿਆ” ਫਿਲਮ ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ। ਫਿਲਮ ‘ਹੈਪੀ ਭਾਗ ਜਾਏਗੀ’ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਈ ਡਾਇਨਾ ਪੇਂਟੀ ਮੁਤਾਬਕ ਪਿਛਲੇ ਕੁਝ ਸਾਲਾਂ ਤੋਂ ਅਭਿਨੇਤੀਆਂ ਅਤੇ ਔਰਤਾਂ ਨੂੰ ਲੈ ਕੇ ਭਾਰਤੀ ਸਿਨੇਮਾ ਬਦਲ ਰਿਹਾ ਹੈ।
ਚਾਰ ਸਾਲ ਪਹਿਲਾ ਫਿਲਮ ‘ਕਾਕਟੇਲ’ ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੂਰੁਆਤ ਕਰਨ ਵਾਲੀ ਡਇਨਾ ਨੇ ਕਿਹਾ ਕਿ ਪਿਛਲੇ ਪੰਜ-ਛੇ ਮਹੀਨਿਆਂ ਤੋਂ ਬਾਲੀਵੁੱਡ ‘ਚ ਅਭਿਨੇਤਰੀਆਂ ਨੂੰ ਲੈ ਕੇ ਵੱਡਾ ਬਦਲਾਅ ਆਇਆ ਹੈ ਅਤੇ ਮਹਿਲਾ ਕਿਰਦਾਰਾਂ ‘ਤੇ ਆਧਾਰਿਤ ਫਿਲਮਾਂ ਹੁਣ ਜ਼ਿਆਦਾ ਬਣ ਰਹੀਆਂ ਹਨ।

Leave a Reply

Your email address will not be published.