ਮੁੱਖ ਖਬਰਾਂ
Home / ਪੰਜਾਬ / ਸਵਾ 4 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ

ਸਵਾ 4 ਲੱਖ ਰੁਪਏ ਦੀ ਜਾਅਲੀ ਕਰੰਸੀ ਸਮੇਤ ਗ੍ਰਿਫਤਾਰ

Spread the love

ਫ਼ਿਰੋਜ਼ਪੁਰ-ਜਾਅਲੀ ਕਰੰਸੀ ਬਣਾਉਣ ਵਾਲਿਆਂ ਨੂੰ ਨੱਥ ਪਾਉਣ ਦੇ ਲਈ ਫਿਰੋਜ਼ਪੁਰ ਪੁਲਿਸ ਨੇ ਪਹਿਲੋਂ ਜਾਅਲੀ ਕਰੰਸੀ ਸਮੇਤ ਫੜੇ ਦੋ ਵਿਅਕਤੀਆਂ ਤੋਂ ਦੌਰਾਨੇ ਪੁੱਛਗਿੱਛ ਇਕ ਹੋਰ ਵਿਅਕਤੀ ਦਾ ਨਾਮ ਦੱਸਿਆ ਜੋ ਜਾਅਲੀ ਕਰੰਸੀ ਪ੍ਰਿੰਟਰ ਦੇ ਜਰੀਏ ਬਣਾ ਕੇ ਅੱਗੇ ਸਪਲਾਈ ਕਰਦਾ ਸੀ। ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਪੀਡੀ ਅਜਮੇਰ ਸਿੰਘ ਬਾਠ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਮਾੜੇ ਅਨਸਰਾਂ ਅਤੇ ਡਰੱਗ ਸਮੱਗਲਰਾਂ ਖਿਲਾਫ ਵਿਸੇਸ਼ ਮੁਹਿੰਮ ਵਿੱਢੀ ਗਈ। ਜਿਸ ਦੇ ਤਹਿਤ ਫਿਰੋਜ਼ਪੁਰ ਸੀਆਈਏ ਪੁਲਿਸ ਨੇ ਬੀਤੇ ਦਿਨ ਇਕ ਵਿਅਕਤੀ ਨੂੰ ਗਸ਼ਤ ਦੇ ਦੌਰਾਨ ਇਕ ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਇਕ ਪ੍ਰਿੰਟਰ ਮਾਰਕਾ ਐਪਸਨ ਕੰਪਨੀ ਦਾ ਬਰਾਮਦ ਕੀਤਾ ਗਿਆ ਹੈ। ਐਸਪੀਡੀ ਅਜਮੇਰ ਸਿੰਘ ਬਾਠ ਨੇ ਦੱਸਿਆ ਕਿ ਮੁਕੱਦਮਾ ਨੰਬਰ 149 ਮਿਤੀ 3 ਅਕਤੂਬਰ 2017 ਅ/ਧ 489-ਏ, 489-ਬੀ, 489-ਸੀ ਥਾਣਾ ਕੁੱਲਗੜ੍ਹੀ ਵਿਚ ਮਾਮਲਾ ਦਰਜ ਕਰਦਿਆ ਮਨਜੀਤ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਬੂੜਾ ਗੁੱਜਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੂੰ ਇਕ ਲੱਖ 44 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਸਮੇਤ ਕਾਬੂ ਕੀਤਾ ਗਿਆ ਸੀ, ਜਦੋਂਕਿ ਮਨਜੀਤ ਸਿੰਘ ਦੂਜਾ ਸਾਥੀ ਗੁਰਬਾਜ ਸਿੰਘ ‘ਬਾਜੀ’ ਮਾਰ ਕੇ ਫਰਾਰ ਹੋ ਗਿਆ। ਮਨਜੀਤ ਸਿੰਘ ਦੀ ਨਿਸ਼ਾਨਦੇਹੀ ‘ਤੇ ਬੋਹੜ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਬੂੜਾ ਗੁੱਜਰ ਹਾਲ ਵਾਸੀ ਮਹਿਮਾ ਬਸਤੀ ਸ੍ਰੀ ਮੁਕਤਸਰ ਸਾਹਿਬ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਗਿਆ। ਫੜੇ ਗਏ ਬੋਹੜ ਸਿੰਘ ਤੋਂ ਉਸ ਵੇਲੇ 2 ਹਜ਼ਾਰ ਅਤੇ 100 ਰੁਪਏ ਦੇ ਜਾਅਲੀ ਨੋਟਾਂ ਵਾਲੇ ਇਕ ਲੱਖ 80 ਹਜ਼ਾਰ 500 ਰੁਪਏ ਦੀ ਭਾਰਤੀ ਦੀ ਜਾਅਲੀ ਕਰੰਸੀ ਬਰਾਮਦ ਹੋਈ ਸੀ। ਐਸਪੀਡੀ ਅਜਮੇਰ ਸਿੰਘ ਬਾਠ ਨੇ ਦੱਸਿਆ ਕਿ ਬੋਹੜ ਸਿੰਘ ਅਤੇ ਮਨਜੀਤ ਸਿੰਘ ਤੋਂ ਦੌਰਾਨੇ ਪੁੱਛਗਿੱਛ ਕਰਨ ਤੇ ਬੋਹੜ ਅਤੇ ਮਨਜੀਤ ਮੰਨੇ ਉਨ੍ਹਾਂ ਦਾ ਇਕ ਹੋਰ ਸਾਥੀ ਦਲਬੀਰ ਸਿੰਘ ਉਰਫ ਬਿੱਟੂ ਪੁੱਤਰ ਜੈਮਲ ਸਿੰਘ ਵਾਸੀ ਲੁਬਾਣਿਆਂ ਵਾਲੀ ਹਾਲ ਰੈਨੂੰ ਹਾਲ ਪੈਲਿਸ ਵਾਲੀ ਗਲੀ ਸ਼੍ਰੀ ਮੁਕਤਸਰ ਸਾਹਿਬ ਵੀ ਜਾਅਲੀ ਕਰੰਸੀ ਦੇ ਧੰਦੇ ਨਾਲ ਜੁੜਿਆ ਹੋਇਆ ਹੈ, ਜੋ ਉਨ੍ਹਾਂ ਨੂੰ ਜਾਅਲੀ ਨੋਟ ਤਿਆਰ ਕਰਕੇ ਦਿੰਦਾ ਹੈ। ਪੁਲਿਸ ਨੇ ਦੱਸਿਆ ਕਿ ਉਕਤ ਦੋਵੇਂ ਵਿਅਕਤੀ ਦੀ ਨਿਸ਼ਾਨਦੇਹੀ ਤੇ ਦਲਬੀਰ ਸਿੰਘ ਦੇ ਘਰ ਤੇ ਛਾਪੇਮਾਰੀ ਕਰਦਿਆ 9 ਅਕਤੂਬਰ 2017 ਨੂੰ ਇਕ ਲੱਖ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਸਮੇਤ ਇਕ ਪ੍ਰਿੰਟਰ ਮਾਰਕਾ ਐਪਸਨ ਕੰਪਨੀ ਦਾ ਬਰਾਮਦ ਕੀਤਾ ਗਿਆ ਹੈ।

Leave a Reply

Your email address will not be published.