ਮੁੱਖ ਖਬਰਾਂ
Home / ਭਾਰਤ / ਕਸ਼ਮੀਰ ’ਚ ਅਤਿਵਾਦ ਦਾ ਲੱਕ ਟੁੱਟਿਆ : ਰਾਜਨਾਥ

ਕਸ਼ਮੀਰ ’ਚ ਅਤਿਵਾਦ ਦਾ ਲੱਕ ਟੁੱਟਿਆ : ਰਾਜਨਾਥ

Spread the love

ਨਵੀਂ ਦਿੱਲੀ-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੌਮੀ ਜਾਂਚ ਏਜੰਸੀ (ਐਨਆਈਏ) ਵੱਲੋਂ ਗੁਆਂਢੀ ਮੁਲਕ ਤੋਂ ਮਿਲਣ ਵਾਲੇ ਫੰਡਾਂ ਨੂੰ ਰੋਕ ਦਿੱਤੇ ਜਾਣ ਕਾਰਨ ਕਸ਼ਮੀਰ ’ਚ ਅਤਿਵਾਦੀਆਂ ਤੇ ਵੱਖਵਾਦੀ ਜਥੇਬੰਦੀਆਂ ਦਾ ਹੌਸਲਾ ਡਿੱਗਿਆ ਹੈ। ਉਹ ਇੱਥੇ ਐਨਆਈਏ ਦੇ ਹੈਡਕੁਆਰਟਰ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉੱਚ ਮਿਆਰੀ ਫਰਜ਼ੀ ਨੋਟ ਦਹਿਸ਼ਗਰਦਾਂ ਲਈ ਆਕਸੀਜ਼ਨ ਦਾ ਕੰਮ ਕਰਦੇ ਹਨ।
ਉਨ੍ਹਾਂ ਕਿਹਾ ਕਿ ਕੋਈ ਵੀ ਸੱਭਿਅਕ ਦੇਸ਼ ਆਪਣੀ ਧਰਤੀ ’ਤੇ ਅਤਿਵਾਦ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਪਾਕਿਸਤਾਨ ਦਾ ਨਾਂ ਲਏ ਬਿਨਾਂ ਉਸ ਨੂੰ ਕਸ਼ਮੀਰ ’ਚ ਦਹਿਸ਼ਤਗਰਦਾਂ ਨੂੰ ਫੰਡਿੰਗ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਕਿਹਾ, ‘ਗੁਆਂਢੀ ਮੁਲਕ ਤੋਂ ਸਾਡੇ ਦੇਸ਼ ਅੰਦਰ ਦਹਿਸ਼ਤਗਰਾਂ ਨੂੰ ਮਿਲ ਰਹੀ ਫੰਡਿੰਗ ਨੂੰ ਐਨਆਈਏ ਵੱਲੋਂ ਰੋਕ ਦਿੱਤੇ ਜਾਣ ਕਾਰਨ ਸੂਬੇ ਵਿੱਚ ਅਤਿਵਾਦੀਆਂ ਦਾ ਹੌਸਲਾ ਡਿੱਗਿਆ ਹੈ।’
ਜ਼ਿਕਰਯੋਗ ਹੈ ਕਿ ਐਨਆਈਏ ਨੇ ਇਸ ਸਾਲ ਜੂਨ ਮਹੀਨੇ ਅਤਿਵਾਦੀ ਗਤੀਵਿਧੀਆਂ ਲਈ ਹੋ ਰਹੀ ਦੀ ਪੜਤਾਲ ਸ਼ੁਰੂ ਕਰਕੇ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ ਸਨ। ਇਸ ਮਾਮਲੇ ’ਚ ਏਜੰਸੀ ਨੇ ਅਲਤਾਫ ਸ਼ਾਹ ਉਰਫ਼ ਫੰਟੂਸ਼, ਵੱਖਵਾਦੀ ਆਗੂ ਸਯੱਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਤੇ ਕਾਰੋਬਾਰੀ ਜ਼ਹੂਰ ਵਟਾਲੀ ਸਮੇਤ ਦਸ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਸ੍ਰੀ ਸਿੰਘ ਨੇ ਕਿਹਾ ਕਿ ਫੌਜ, ਨੀਮ ਫੌਜੀ ਦਸਤਿਆਂ ਤੇ ਹੋਰ ਸੁਰੱਖਿਆ ਏਜੰਸੀਆਂ ਦੀਆਂ ਕੋਸ਼ਿਸ਼ਾਂ ਸਦਕਾ ਜੰਮੂ ਕਸ਼ਮੀਰ ’ਚ ਰੋਜ਼ਾਨਾ 5-6 ਅਤਿਵਾਦੀ ਮਾਰੇ ਜਾ ਰਹੇ ਹਨ। ਗ੍ਰਹਿ ਮੰਤਰੀ ਨੇ ਦੇਸ਼ ਅੰਦਰ ਅਤਿਵਾਦੀਆਂ ਗਤੀਵਿਧੀਆਂ ਖ਼ਿਲਾਫ਼ ਕੀਤੀ ਕਾਰਵਾਈ ਲਈ ਐਨਆਈਏ ਦੀ ਸ਼ਲਾਘਾ ਕੀਤੀ।

Leave a Reply

Your email address will not be published.