ਮੁੱਖ ਖਬਰਾਂ
Home / ਪੰਜਾਬ / ਦਲਜੀਤ ਭਾਨਾ ਨੂੰ ਜਲੰਧਰ ਦੇ ਦੋਹਰੇ ਕਤਲਕਾਂਡ ਦੇ ਮਾਮਲੇ ‘ਚ ਮਿਲੀ ਉਮਰਕੈਦ ਦੀ ਸਜ਼ਾ

ਦਲਜੀਤ ਭਾਨਾ ਨੂੰ ਜਲੰਧਰ ਦੇ ਦੋਹਰੇ ਕਤਲਕਾਂਡ ਦੇ ਮਾਮਲੇ ‘ਚ ਮਿਲੀ ਉਮਰਕੈਦ ਦੀ ਸਜ਼ਾ

Spread the love

ਜਲੰਧਰ-ਸਾਲ 2014 ਵਿੱਚ ਹੋਏ ਦਿਪਾਂਸ਼ ਅਤੇ ਸਿਮਰਨ ਦੇ ਦੋਹਰੇ ਕਤਲਕਾਂਡ ਦੇ ਮਾਮਲੇ ਵਿੱਚ ਜਲੰਧਰ ਦੀ ਜਿਲ੍ਹਾ ਅਦਾਲਤ ਨੇ ਪੰਜ ਦੋਸ਼ੀਆਂ ਵਿੱਚੋਂ ਤਿੰਨ ਨੂੰ ਉਮਰ ਕੈਦ ਦੀ ਸਜਾ ਸੁਣਾਈ ਅਤੇ ਦੋ ਨੂੰ ਮਾਮਲੇ ‘ਚੋਂ ਬਾ-ਇੱਜ਼ਤ ਬਰੀ ਕਰ ਦਿੱਤਾ। ਇਨਸਾਫ ਲਈ ਪਿਛਲੇ ਤਿੰਨ ਸਾਲ ਤੋਂ ਅਦਾਲਤ ਦੇ ਚੱਕਰ ਕੱਟ ਰਹੀ ਮ੍ਰਿਤਕ ਦੀ ਮਾਂ ਨੇ ਅਦਾਲਤ ਦੇ ਫੈਸਲੇ ਤੋਂ ਬਾਅਦ ਹਾਈ ਕੋਰਟ ਜਾਣ ਦੀ ਗੱਲ ਆਖੀ ਅਤੇ ਕਿਹਾ ਕਿ ਉਸਦੇ ਬੇਟੇ ਦੇ ਕਾਤਿਲਾਂ ਨੂੰ ਫ਼ਾਂਸੀ ਦੀ ਸਜਾ ਮਿਲਣੀ ਚਾਹੀਦੀ ਸੀ।ਦੱਸ ਦੇਈਏ ਕਿ 26 ਫਰਵਰੀ 2014 ਨੂੰ ਜਲੰਧਰ ਦੇ ਰਾਜਾ ਗਾਰਡਨ ਵਿੱਚ ਦੀਪਾਂਸ਼ ਅਤੇ ਸਿਮਰਨ ਨਾਮ ਦੇ ਦੋ ਨੌਜਵਾਨਾਂ ਦਾ ਕੁੱਝ ਲੋਕਾਂ ਨੇ ਕਤਲ ਕਰ ਦਿੱਤਾ ਸੀ।
ਇਸ ਪੂਰੀ ਕਹਾਣੀ ਦੀ ਸ਼ੁਰੂਆਤ ਜਲੰਧਰ ਦੇ ਦੋ ਗੈਂਗਸਟਰ ਪ੍ਰੇਮਾ ਲਾਹੌਰੀਆ ਅਤੇ ਦਲਜੀਤ ਸਿੰਘ ਭਾਨਾ ਦੀ ਆਪਸੀ ਦੁਸ਼ਮਨੀ ਤੋਂ ਹੋਈ ਅਤੇ ਅੱਜ ਤੋਂ ਕਰੀਬ ਪੰਜ ਸਾਲ ਪਹਿਲਾਂ ਦਲਜੀਤ ਸਿੰਘ ਭਾਨਾ ਗੈਂਗ ਨੇ ਪ੍ਰੇਮਾ ਲਾਹੌਰੀਆ ਗੈਂਗ ਦੇ ਮੈਂਬਰ ਪ੍ਰਿੰਸ ਦਾ ਕਤਲ ਕਰ ਦਿੱਤਾ ਸੀ।ਜਿਸਦੇ ਬਾਅਦ ਇਸ ਹੱਤਿਆ ਦਾ ਮਾਮਲਾ ਕੋਰਟ ਵਿੱਚ ਚੱਲ ਰਿਹਾ ਸੀ। ਇਸ ਮਾਮਲੇ ਵਿੱਚ ਸਿਮਰਨ ਨਾਮ ਦੇ ਇੱਕ ਨੌਜਵਾਨ ਨੇ ਫਰਵਰੀ 2014 ਵਿੱਚ ਆਪਣੀ ਗਵਾਹੀ ਦੇਣੀ ਸੀ।ਇਸ ਪਹਿਲਾਂ ਕਿ ਸਿਮਰਨ ਗਵਾਹੀ ਦੇਣ ਲਈ ਕੋਰਟ ਵਿੱਚ ਜਾਂਦਾ ਭਾਨਾ ਗੈਂਗ ਦੇ ਸਰਗਨੇ ਦਲਜੀਤ ਸਿੰਘ ਭਾਨਾ ਨੇ ਆਪਣੇ ਸਾਥੀਆਂ ਦੇ ਨਾਲ ਮਿਲਕੇ ਪਿਛਲੇ ਮਾਮਲੇ ਵਿੱਚ ਗਵਾਹ ਸਿਮਰਨ ਅਤੇ ਉਸਦੇ ਸਾਥੀਆਂ ਉੱਤੇ ਹਮਲਾ ਕਰ ਦਿੱਤਾ ਸੀ ਜਿਸ ਵਿੱਚ ਸਿਮਰਨ ਅਤੇ ਦੀਪਾਂਸ਼ ਨਾਮ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ।
ਉਦੋਂ ਤੋਂ ਲੈ ਕੇ ਹੁਣ ਤੱਕ ਦੀਪਾਂਸ਼ ਦੀ ਮਾਂ ਨੇ ਆਪਣੇ ਬੇਟੇ ਦੀ ਮੌਤ ਦਾ ਇਨਸਾਫ ਲੈਣ ਲਈ ਕੋਰਟ ਵਿੱਚ ਕੇਸ ਕੀਤਾ ਹੋਇਆ ਸੀ।
ਕਰੀਬ ਸਾਡੇ ਤਿੰਨ ਸਾਲ ਬਾਅਦ ਇਸ ਮਾਮਲੇ ਵਿੱਚ ਮਾਨਯੋਗ ਜਿਲ੍ਹਾ ਸੈਸ਼ਨ ਜੱਜ ਦਰਬਾਰੀ ਲਾਲ ਨੇ ਮਾਮਲੇ ਨਾਲ ਜੁੜੇ ਮੁੱਖ ਦੋਸ਼ੀ ਦਲਜੀਤ ਸਿੰਘ ਭਾਨਾ, ਰਣਬੀਰ ਸਿੰਘ ਅਤੇ ਸਤੀਸ਼ ਗਿੱਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦੋਂਕਿ ਦੋ ਹੋਰ ਦੋਸ਼ੀਆਂ ਦਲਬੀਰ ਸਿੰਘ ਅਤੇ ਬਲਬੀਰ ਸਿੰਘ ਨੂੰ ਬਾ-ਇੱਜ਼ਤ ਬਰੀ ਕੀਤਾ ਹੈ।ਜ਼ਿਕਰਯੋਗ ਹੈ ਕੀ ਅੱਜ ਇਸ ਮਾਮਲੇ ਵਿੱਚ ਕੋਰਟ ਦੁਆਰਾ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਅਤੇ ਦੋ ਦੋਸ਼ੀਆਂ ਨੂੰ ਬਰੀ ਕੀਤੇ ਜਾਣ ਤੋਂ ਬਾਅਦ ਦੀਪਾਂਸ਼ ਦੀ ਮਾਂ ਇਸ ਫੈਸਲੇ ਤੋਂ ਅਸੰਤੁਸ਼ਟ ਨਜ਼ਰ ਆਈ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦੇ ਸਾਰੇ ਕਾਤਿਲਾਂ ਨੂੰ ਫ਼ਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ ਜਿਸਦੇ ਲਈ ਹੁਣ ਉਹ ਹਾਈ ਕੋਰਟ ਜਾਣਗੇ। ਰਾਜਨਗਰ ਦੇ ਸਿਮਰਨ ਅਤੇ ਦਿਪਾਂਸ਼ ਦੋਹਰੇ ਕਤਲਕਾਂਡ ‘ਚ ਨਾਮਜ਼ਦ ਗੈਂਗਸਟਰ ਦਲਜੀਤ ਸਿੰਘ ਭਾਨਾ ਨੂੰ ਲੈ ਕੇ ਅੱਜ ਅਦਾਲਤ ਵੱਲੋਂ ਫੈਸਲਾ ਸੁਣਾਇਆ ਗਿਆ।ਅਦਾਲਤ ਵੱਲੋਂ ਦਲਜੀਤ ਸਿੰਘ ਨੂੰ ਸਿਮਰਨ ਅਤੇ ਦਿਪਾਂਸ਼ ਦੇ ਕਤਲ ਦੇ ਮਾਮਲੇ ‘ਚ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਸਤੀਸ਼ ਗਿੱਲ ਅਤੇ ਰਣਵੀਰ ਸਿੰਘ ਨੂੰ ਉਮਰਕੈਦ ਦੀ ਸਜ਼ਾ ਦਿੱਤੀ ਗਈ ਹੈ।ਇਸ ਤੋਂ ਇਲਾਵਾ 2 ਹੋਰ ਆਰੋਪੀ ਦਲਜੀਤ ਸਿੰਘ ਚੀਮਾ ਅਤੇ ਦਲਬੀਰ ਸਿੰਘ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰਾਜਾ ਗਾਰਡਨ ‘ਚ 26 ਫਰਵਰੀ 2014 ਨੂੰ ਪ੍ਰਿੰਸ ਮਰਡਰ ਕੇਸ ਦੀ ਪੈਰਵੀ ਕਰਦੇ ਹੋਏ ਦੀਪਾਂਸ਼ ਅਤੇ ਸਿਮਰਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਕੇਸ ਦੇ ਮੁੱਖ ਦੋਸ਼ੀ ਗੈਂਗਸਟਰ ਦਲਜੀਤ ਸਿੰਘ ਭਾਨਾ ਤੋਂ ਪੁੱਛਗਿੱਛ ‘ਚ ਇਹ ਗੱਲ ਸਾਹਮਣੇ ਆਈ ਸੀ ਕਿ ਦਿਪਾਂਸ਼ ਅਤੇ ਸਿਮਰਨ ਦੀ ਰੇਕੀ ਕਰਕੇ ਉਨ੍ਹਾਂ ਦੀ ਹੱਤਿਆ ਕੀਤੀ ਗਈ ਸੀ।

Leave a Reply

Your email address will not be published.