Home / ਭਾਰਤ / ਹੁਣ Qatar Airways ਰਾਹੀਂ ਇਕ ਸਾਲ ਤੱਕ ਕਰ ਸਕੋਗੇ Free ਹਵਾਈ ਯਾਤਰਾ

ਹੁਣ Qatar Airways ਰਾਹੀਂ ਇਕ ਸਾਲ ਤੱਕ ਕਰ ਸਕੋਗੇ Free ਹਵਾਈ ਯਾਤਰਾ

Spread the love

ਨਵੀਂ ਦਿੱਲੀ-ਦੁਨੀਆ ਦੀ ਸਰਵੋਤਮ ਏਅਰਲਾਈਨ ਦਾ ਖਿਤਾਬ ਹਾਸਲ ਕਰਨ ਵਾਲੀ ਕਤਰ ਏਅਰਵੇਜ਼ ਨੇ ਮੰਗਲਵਾਰ ਨੂੰ ‘ਗਲੋਬਲ ਟਰੈਵਲ ਬੁਟਿਕ’ ਪ੍ਰਚਾਰ ਅਭਿਆਨ ਲਾਂਚ ਕੀਤਾ ਹੈ। ਜਿਹੜਾ ਦੁਨੀਆ ਭਰ ਦੇ ਯਾਤਰੀਆਂ ਨੂੰ ਇਕਾਨਮੀ ਅਤੇ ਬਿਜਨੈੱਸ ਕਲਾਸ ਦੋਨਾਂ ਦੀਆਂ ਉਡਾਣਾਂ ‘ਚ ਹੈਰਾਨ ਕਰ ਦੇਣ ਵਾਲੇ ਕਿਰਾਏ ਦੀ ਪੇਸ਼ਕਸ਼ ਕਰਦਾ ਹੈ। ਨਾਲ ਹੀ ਇਹ ਵੱਡੇ ਇਨਾਮ ਜਿੱਤਣ ਦਾ ਮੌਕ ਵੀ ਦੇ ਰਿਹਾ ਹੈ।
ਜਿਸ ‘ਚ ਇੱਕ ਸਾਲ ਤੱਕ ਕਤਰ ਏਅਰਵੇਜ਼ ਦੇ ਜਹਾਜ਼ ਰਾਹੀਂ ਦੁਨੀਆ ਦੇ ਕਿਸੇ ਵੀ ਕੋਨੇ ਜਾਣ ਲਈ ਮੁਫ਼ਤ ਹਵਾਈ ਯਾਤਰਾ ਕਰਨ ਦਾ ਮੌਕਾ ਸ਼ਾਮਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਹੋਰਨਾਂ ਤੋਹਫ਼ਿਆਂ ‘ਚ ਪਲੈਟੀਨਮ ਪ੍ਰਿਵੀਲੇਜ ਕਲੱਬ ਦੀ ਮੈਂਬਰਸ਼ਿਪ, ਬਿਜਨੈੱਸ ਕਲਾਸ ਲਈ ਕਾਮਪਲੀਮੈਂਟਰੀ ਅਪਗ੍ਰੇਡ ਅਤੇ ਦੋਹਾਂ ‘ਚ ਮਾਰਸਾ ਮਸਾਜ ਦਿ ਪਰਲ ਕੇਮਪਿੰਸਕੀ’ ਹੋਟਲ ‘ਚ 3 ਰਾਤਾਂ ਰੁੱਕਣ ਦਾ ਮੌਕਾ ਸ਼ਾਮਲ ਹੈ।
ਕਤਰ ਏਅਰਵੇਜ਼ ਦੇ ਚੀਫ ਕਮਰਸ਼ਲ ਅਫ਼ਸਰ ਏਹਾਬ ਅਮੀਨ ਨੇ ਕਿਹਾ ਹੈ ਕਿ, ”ਸਾਡੇ ਯਾਤਰੀਆਂ ਕੋਲ ਹੁਣ ਵੱਖ-ਵੱਖ ਪੈਕੇਜਾਂ ‘ਚੋਂ ਚੋਣ ਕਰਨ ਅਤੇ ਇਕਾਨਮੀ, ਬਿਜਨੈੱਸ ਕਲਾਸ, ਦੋਹਾਂ ਦੇ ਯਾਤਰੀ ਕਿਰਾਏ ‘ਚ ਛੋਟ ਪਾਉਣ ਦਾ ਮੌਕਾ ਹਾਸਲ ਕਰ ਸਕਦੇ ਹਨ। ਇਸ ਦੇ ਨਾਲ ਹੀ ਅਸਾਧਾਰਣ ਇਨਾਮ ਜਿੱਤਣ ਦੇ ਮੌਕੇ ਵੀ ਹਨ।
ਕੰਪਨੀ ਨੇ ਦੱਸਿਆ ਹੈ ਕਿ ਇਹ ਅਭਿਆਨ 12 ਤੋਂ 19 ਸਤੰਬਰ ਤੱਕ ਚੱਲੇਗਾ।
ਇਸ ਦੇ ਤਹਿਤ ਇਕਾਨਮੀ ਅਤੇ ਬਿਜਨੈੱਸ ਕਲਾਸ ਦੋਨਾਂ ਦੇ ਕਿਰਾਏ ‘ਚ 50 ਫੀਸਦੀ ਤੱਕ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਸ਼ੇਸ਼ ਪ੍ਰਮੋਸ਼ਨ ਕਿਰਾਏ ਅਤੇ ਸਮੁਹਿਕ ਬੁਕਿੰਗ ‘ਤੇ ਵੀ ਛੋਟ ਦੀ ਪੇਸ਼ਕਸ਼ ਕੀਤੀ ਗਈ ਹੈ। 12 ਤੋਂ 19 ਸਤੰਬਰ ਤੱਕ ਬੁਕਿੰਗ ਕਰਾਉਣ ਵਾਲੇ ਯਾਤਰੀਆਂ ਨੂੰ ਇੱਕ ਡਰਾਅ ‘ਚ ਪ੍ਰਵੇਸ਼ ਕਰਾਇਆ ਜਾਵੇਗਾ। ਇਸ ਡਰਾਅ ਦੇ ਜ਼ਰੀਏ ਇੱਕ ਸਾਲ ਤੱਕ ਕਿਤੇ ਵੀ ਕਤਰ ਏਅਰਵੇਜ਼ ਦੁਨੀਆ ਦੇ ਕਿਸੇ ਵੀ ਕੋਨੇ ‘ਚ ਮੁਫ਼ਤ ਉਡਾਣ ਭਰਨ ਦੇ ਤੋਹਫ਼ੇ ਜਿੱਤਣ ਲਈ ਸਿਰਫ਼ 9 ਮੌਕੇ ਮਿਲਣਗੇ।

Leave a Reply

Your email address will not be published.