Home / ਦੇਸ਼ ਵਿਦੇਸ਼ / ਅਮਰੀਕਾ ‘ਚ ਮਾਰੇ ਗਏ ਭਾਰਤੀ ਇੰਜੀਨੀਅਰ ਦੀ ਪਤਨੀ ਨੂੰ ਮਿਲਿਆ ਇਕ ਸਾਲ ਦਾ ਵੀਜ਼ਾ

ਅਮਰੀਕਾ ‘ਚ ਮਾਰੇ ਗਏ ਭਾਰਤੀ ਇੰਜੀਨੀਅਰ ਦੀ ਪਤਨੀ ਨੂੰ ਮਿਲਿਆ ਇਕ ਸਾਲ ਦਾ ਵੀਜ਼ਾ

Spread the love

ਨਿਊਯਾਰਕ-ਅਮਰੀਕਾ ਦੇ ਕੰਸਾਸ ਸਿਟੀ ਵਿਚ ਨਫਰਤੀ ਅਪਰਾਧ ਵਿਚ ਮਾਰੇ ਗਏ ਭਾਰਤੀ ਇੰਜੀਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਵਿਧਵਾ ਸੁਨੈਨਾ ਦੁਮਾਲਾ ਨੂੰ ਡਿਪੋਰਟ ਕੀਤਾ ਜਾਣ ਵਾਲਾ ਸੀ। ਪਤੀ ਦੀ ਮੌਤ ਤੋਂ ਬਾਅਦ ਸੁਨੈਨਾ ਦੁਮਾਲਾ ਨੂੰ ਡਿਪੋਰਟ ਕੀਤੇ ਜਾਣ ਵਾਲਾ ਸੀ। ਪਤੀ ਦੀ ਮੌਤ ਤੋਂ ਬਾਅਦ ਸੁਨੈਨਾ ਦਾ ਰਿਹਾਇਸ਼ੀ ਸਟੇਟਸ ਖਤਮ ਹੋ ਗਿਆ ਸੀ। ਇਸ ਤੋਂ ਬਾਅਦ ਕੰਸਾਸ ਦੇ ਇਕ ਸੰਸਦ ਮੈਂਬਰ ਤੇ ਕੁਝ ਹੋਰਨਾਂ ਲੋਕਾਂ ਨੇ ਸੁਨੈਨਾ ਨੂੰ ਇਕ ਸਾਲ ਦਾ ਵੀਜ਼ਾ ਦਿਵਾਉਣ ‘ਚ ਮਦਦ ਕੀਤੀ। ਜੇਕਰ ਉਹ ਮਦਦ ਨਾ ਕਰਦੇ ਤਾਂ ਉਨ੍ਹਾਂ ਨੂੰ ਅਮਰੀਕਾ ਤੋਂ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਸੁਨੈਨਾ ਦੇ ਪਤੀ 32 ਸਾਲ ਦੇ ਸ੍ਰੀਨਿਵਾਸ ਕੁਚੀਭੋਤਲਾ ਦੀ 22 ਫਰਵਰੀ ਨੂੰ ਅਮਰੀਕਾ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Leave a Reply

Your email address will not be published.