Home / ਭਾਰਤ / ਸਕੂਲ ‘ਚ ਗਾਰਡ ਨੇ ਚਾਰ ਸਾਲ ਦੀ ਬੱਚੀ ਨਾਲ ਕੀਤਾ ਕੁਕਰਮ

ਸਕੂਲ ‘ਚ ਗਾਰਡ ਨੇ ਚਾਰ ਸਾਲ ਦੀ ਬੱਚੀ ਨਾਲ ਕੀਤਾ ਕੁਕਰਮ

Spread the love

ਬੈਂਗਲੌਰ-ਗੁਰੂਗ੍ਰਾਮ ਦੇ ਸਕੂਲ ‘ਚ 7 ਸਾਲ ਦੇ ਬੱਚੇ ਦਾ ਬੇਰਿਹਮੀ ਨਾਲ ਕਤਲ ਤੇ ਦਿੱਲੀ ਦੇ ਗਾਂਧੀ ਨਗਰ ‘ਚ 5 ਸਾਲ ਦੀ ਬੱਚੀ ਦੇ ਨਾਲ ਰੇਪ ਦੀ ਘਟਨਾ ਦੇ ਬਾਅਦ ਹੁਣ ਬੈਂਗਲੌਰ ‘ਚ ਵੀ ਇੱਕ ਦਿਲ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਪ੍ਰਾਈਵੇਟ ਸਕੂਲ ‘ਚ ਪੜ੍ਹਣ ਵਾਲੀ ਚਾਰ ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਦੀ ਵਾਰਦਾਤ ਸਾਹਮਣੇ ਆਈ ਹੈ।
ਇਹ ਘਟਨਾ ਮੰਗਲਵਾਰ ਦੀ ਹੈ। ਬੱਚੀ ਦੀ ਉਮਰ 4 ਸਾਲ ਦੱਸੀ ਜਾ ਰਹੀ ਹੈ ਤੇ ਬੱਚੀ LKG ਕਲਾਸ ‘ਚ ਪੜ੍ਹਦੀ ਹੈ। ਸਕੂਲ ਦੇ ਸਕਿਊਰਟੀ ਗਾਰਡ ਨੇ ਸਕੂਲ ਦੀ ਇਮਾਰਤ ‘ਚ ਹੀ ਮਾਸੂਮ ਬੱਚੀ ਨਾਲ ਕੁਕਰਮ ਕੀਤਾ। ਬੱਚੀ ਦੁਪਿਹਰ ਨੂੰ ਜਦੋਂ ਆਪਣੇ ਘਰ ਵਾਪਿਸ ਗਈ ਤਾਂ ਉਸਨੇ ਆਪਣੇ ਪ੍ਰਾਈਵੇਟ ਪਾਰਟ ‘ਚ ਦਰਦ ਦੀ ਸ਼ਿਕਾਇਤ ਕੀਤੀ ਤੇ ਉਸਦੇ ਬਾਅਦ ਉਹ ਉਲਟੀਸਨ ਕਰਨ ਲੱਗ ਗਈ।
ਬੱਚੀ ਦੇ ਮਾਂ ਬਾਪ ਉਸਨੂੰ ਤੁਰੰਤ ਇੱਕ ਕਲੀਨਿਕ ‘ਤੇ ਲੈ ਗਏ, ਜਿੱਥੋਂ ਬਾਅਦ ਵਿੱਚ ਉਸਨੂੰ ਐੱਮ ਐੱਸ ਆਰ ਰਾਮਯਾ ਹਸਪਤਾਲ ਲੈ ਜਾਇਆ ਗਿਆ। ਉੱਥੇ ਡਾਕਟਰਾਂ ਨੇ ਉਸਦੇ ਨਾਲ ਰੇਪ ਕੀਤੇ ਜਾਣ ਦੀ ਗੱਲ ਦੀ ਪੁਸ਼ਟੀ ਕੀਤੀ। ਇਸ ਦੇ ਤੁਰੰਤ ਬਾਅਦ ਬੱਚੀ ਦੇ ਮਾਤਾ-ਪਿਤਾ ਨੇ ਥਾਣੇ ‘ਚ ਸ਼ਿਕਾਇਤ ਦਰਜ ਕਰਾਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਸਕੂਲ ਦੇ ਸਾਰੇ ਪੰਜ ਸਕਿਊਰਟੀ ਗਾਰਡ ਨੂੰ ਹਿਰਾਸਤ ‘ਚ ਲੈ ਲਿਆ।
ਪੁਲਿਸ ਦੇ ਮੁਤਾਬਿਕ ਇਹਨਾਂ ‘ਚੋਂ ਇੱਕ ਗਾਰਡ ਨੇ ਦੋਸ਼ ਕਬੂਲ ਕਰ ਲਿਆ ਹੈ। ਪੁਲਿਸ ਹੁਣ ਬੱਚੀ ਦੇ ਪੂਰੀ ਤਰ੍ਹਾਂ ਤੋਂ ਤੰਦੁਰੁਸਤ ਹੋਣ ਦਾ ਇੰਤਜਾਰ ਕਰ ਰਹੀ ਹੈ। ਜਿਸਦੇ ਬਾਅਦ ਦੋਸ਼ੀ ਦੀ ਸ਼ਿਨਾਖਤ ਕਰਾਈ ਜਾਵੇਗੀ। ਡੀਸੀਪੀ ਦੇ ਮੁਤਾਬਕ ਸਕੂਲ ਵਿੱਚ ਸੀਸੀਟੀਵੀ ਕੈਮਰੇ ਲੱਗੇ ਹਨ ਅਤੇ ਸਾਰੇ ਸੁਰੱਖਿਆ ਮਿਆਰਾਂ ਦਾ ਪਾਲਣ ਕੀਤਾ ਗਿਆ ਹੈ, ਪਰ ਇਸਦੇ ਬਾਵਜੂਦ ਇਹ ਸ਼ਰਮਨਾਕ ਘਟਨਾ ਹੋਈ।
ਦੱਸ ਦਈਏ ਕਿ ਬੀਤੇ ਦਿਨੀ ਵੀ ਦਿੱਲੀ ‘ਚ 5 ਸਾਲ ਦੀ ਇੱਕ ਮਾਸੂਮ ਬੱਚੀ ਦਾ ਰੇਪ ਹੋਇਆ ਸੀ। ਇਹ ਘਟਨਾਵਾਂ ਘੱਟਣ ਦੀ ਬਜਾਏ ਦੀਨੋ ਦਿਨ ਵੱਧ ਰਹੀਆਂ ਹਨ। ਇਸ ਤੋਂ ਪਹਿਲਾ ਗੁਰੂਗ੍ਰਾਮ ਦੇ ਰਿਆਂਨ ਸਕੂਲ ‘ਚ ਇਕ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ।

Leave a Reply

Your email address will not be published.