Home / ਮੁੱਖ ਖਬਰਾਂ / ਭਾਰਤ-ਬੇਲਾਰੂਸ ਦਰਮਿਆਨ 10 ਸਮਝੌਤੇ ਸਹੀਬੱਧ
President of Belarus Alexander Lukashenko (C) is welcomed by Prime Minister Narendra Modi and President Ram Nath Kovind during a welcoming ceremony at the Presidential house in New Delhi, India, 12 September 2017. President Alexander Lukashenko is on two days state visit to India to strengthen bilateral ties between the two countries. tribune Photo.Mukesh Aggarwal

ਭਾਰਤ-ਬੇਲਾਰੂਸ ਦਰਮਿਆਨ 10 ਸਮਝੌਤੇ ਸਹੀਬੱਧ

Spread the love

ਨਵੀਂ ਦਿੱਲੀ-ਭਾਰਤ ਤੇ ਬੇਲਾਰੂਸ ਨੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਦਸ ਸਮਝੌਤਿਆਂ ਉਤੇ ਹਸਤਾਖ਼ਰ ਕੀਤੇ ਹਨ। ਦੋਵੇਂ ਮੁਲਕਾਂ ਨੇ ਦੁਵੱਲੇ ਰਿਸ਼ਤਿਆਂ ਨੂੰ ਰਫ਼ਤਾਰ ਦੇਣ ਲਈ ਫ਼ੌਜੀ ਮੰਚਾਂ ਦੇ ਨਿਰਮਾਣ ਅਤੇ ਸਾਂਝੇ ਵਿਕਾਸ ਨੂੰ ਤਲਾਸ਼ਣ ਦਾ ਫ਼ੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੇਲਾਰੂਸ ਦੇ ਰਾਸ਼ਟਰਪਤੀ ਏ ਜੀ ਲੁਕਾਸ਼ੇਂਕੋ ਨੇ ਗੱਲਬਾਤ ਦੌਰਾਨ ਦੋਵੇਂ ਮੁਲਕਾਂ ਵਿਚਾਲੇ ਆਰਥਿਕ ਰਿਸ਼ਤੇ ਗੂੜ੍ਹੇ ਕਰਨ ਲਈ ਸਹਿਮਤੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਵਿਚਾਲੇ ਦੁਵੱਲੇ ਵਪਾਰ ਤੇ ਨਿਵੇਸ਼ ਦੀ ਵੱਡੀ ਸੰਭਾਵਨਾ ਹੈ। ਸ੍ਰੀ ਮੋਦੀ ਦੇ ਮੀਡੀਆ ਬਿਆਨ ਮੁਤਾਬਕ, ‘ਮੇਕ ਇਨ ਇੰਡੀਆ ਪ੍ਰੋਗਰਾਮ ਤਹਿਤ ਅਸੀਂ ਰੱਖਿਆ ਸੈਕਟਰ ਵਿੱਚ ਨਿਰਮਾਣ ਅਤੇ ਸਾਂਝੇ ਵਿਕਾਸ ਨੂੰ ਉਤਸ਼ਾਹਿਤ ਕਰਾਂਗੇ। ਮੈਂ ਤੇ ਲੁਕਾਸ਼ੇਂਕੋ ਨੇ ਭਾਰਤ-ਬੇਲਾਰੂਸ ਭਾਈਵਾਲੀ ਦੀ ‘ਬੁਨਿਆਦ’ ਦੀ ਸਮੀਖਿਆ ਕੀਤੀ ਹੈ ਅਤੇ ਇਸ ਵਿੱਚ ਵਿਸਥਾਰ ਤੇ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ ਹੈ।’

Leave a Reply

Your email address will not be published.