Home / ਭਾਰਤ / ਸਕੂਲੀ ਬੱਚਿਆਂ ਦੀ ਸੁਰੱਖਿਆ ਸਬੰਧੀ ਪਟੀਸ਼ਨ ’ਤੇ ਹੋਵੇਗੀ ਸੁਣਵਾਈ
View of Supreme Court of India in Delhi on 26 February 2014. Manit.DNA

ਸਕੂਲੀ ਬੱਚਿਆਂ ਦੀ ਸੁਰੱਖਿਆ ਸਬੰਧੀ ਪਟੀਸ਼ਨ ’ਤੇ ਹੋਵੇਗੀ ਸੁਣਵਾਈ

Spread the love

ਨਵੀਂ ਦਿੱਲੀ-ਸਕੂਲੀ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਤੇ ਕਤਲਾਂ ਤੋਂ ਬਚਾਉਣ ਲਈ ਦੇਸ਼ ’ਚ ‘ਨਾ-ਉਲੰਘਣਯੋਗ’ ਬਾਲ ਸੁਰੱਖਿਆ ਪ੍ਰਬੰਧ ਦੀ ਕਾਇਮੀ ਅਤੇ ਪਹਿਲੀਆਂ ਸੇਧਾਂ ਨੂੰ ਲਾਗੂ ਕਰਨ ਲਈ ਦੋ ਮਹਿਲਾ ਵਕੀਲਾਂ ਵੱਲੋਂ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਸੁਣਵਾਈ ਲਈ ਮਨਜ਼ੂਰ ਕਰ ਲਿਆ। ਇਸ ਉਤੇ ਸੁਣਵਾਈ 15 ਸਤੰਬਰ ਨੂੰ ਹੋਵੇਗੀ।
ਪਟੀਸ਼ਨ ਵਿੱਚ ਗੜਬੜ ਕਰਨ ਵਾਲੇ ਸਕੂਲਾਂ ਦੇ ਲਾਇਸੈਂਸ ਰੱਦ ਕਰਨ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸਰਕਾਰੀ ਗਰਾਂਟਾਂ ਰੋਕਣ ਦੀ ਵੀ ਮੰਗ ਕੀਤੀ ਗਈ ਹੈ। ਇਸ ਉਤੇ ਅਦਾਲਤ ਉਸ ਪਟੀਸ਼ਨ ਦੇ ਨਾਲ 15 ਸਤੰਬਰ ਨੂੰ ਸੁਣਵਾਈ ਕਰੇਗੀ, ਜੋ ਗੁੜਗਾਉਂ ਦੇ ਰਿਆਨ ਇੰਟਰਨੈਸ਼ਨ ਸਕੂਲ ਵਿੱਚ ਸਕੂਲੀ ਬੱਸ ਦੇ ਕੰਡਕਟਰ ਵੱਲੋਂ ਮਾਰ ਦਿੱਤੇ ਗਏ ਦੂਜੀ ਜਮਾਤ ਦੇ ਬੱਚੇ ਪ੍ਰਦਯੁਮਣ ਦੇ ਪਿਤਾ ਨੇ ਦਾਇਰ ਕੀਤੀ ਹੈ। ਪੀੜਤ ਨੇ ਮਾਮਲੇ ਦੀ ਸੀਬੀਆਈ ਜਾਂਚ ਅਤੇ ਬੱਚਿਆਂ ਦੀ ਸੁਰੱਖਿਆ ਲਈ ਸੇਧਾਂ ਤੈਅ ਕੀਤੇ ਜਾਣ ਦੀ ਮੰਗ ਕੀਤੀ ਹੈ, ਜਿਸ ’ਤੇ ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਅਮਿਤਵਾ ਰਾਏ ਤੇ ਜਸਟਿਸ ਏ.ਐਮ. ਖਾਨਵਿਲਕਰ ਦਾ ਬੈਂਚ ਗ਼ੌਰ ਕਰ ਰਿਹਾ ਹੈ। ਤਾਜ਼ਾ ਪਟੀਸ਼ਨ ਮਹਿਲਾ ਵਕੀਲਾਂ ਆਭਾ ਆਰ. ਸ਼ਰਮਾ ਤੇ ਸੰਗੀਤਾ ਭਾਰਤੀ ਨੇ ਦਾਇਰ ਕੀਤੀ ਹੈ। ਇਸ ਦੌਰਾਨ ਪ੍ਰਦਯੁਮਣ ਦੀ ਪੋਸਟ ਮਾਰਟਮ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਸ ਨਾਲ ਜਿਨਸੀ ਸ਼ੋਸ਼ਣ ਨਹੀਂ ਸੀ ਹੋਇਆ ਤੇ ਉਸ ਦੀ ਮੌਤ ਬਹੁਤਾ ਖ਼ੂਨ ਵਹਿ ਜਾਣ ਕਾਰਨ ਹੋਈ।

Leave a Reply

Your email address will not be published.