Home / ਪੰਜਾਬ / 40 ਐਨ.ਆਰ.ਆਈ. ‘ਭਾਰਤ ਨੂੰ ਜਾਣੋ’ ਪ੍ਰੋਗਰਾਮ ਤਹਿਤ ਕੇਸਗੜ੍ਹ ਸਾਹਿਬ ‘ਚ ਹੋਏ ਨਤਮਸਤਕ

40 ਐਨ.ਆਰ.ਆਈ. ‘ਭਾਰਤ ਨੂੰ ਜਾਣੋ’ ਪ੍ਰੋਗਰਾਮ ਤਹਿਤ ਕੇਸਗੜ੍ਹ ਸਾਹਿਬ ‘ਚ ਹੋਏ ਨਤਮਸਤਕ

Spread the love

41ਵੇਂ ਭਾਰਤ ਨੂੰ ਜਾਣੋ ਪ੍ਰੋਗਰਾਮ ਦੇ ਅਧੀਨ ਵਿਦੇਸ਼ ਵਿਚ ਸਿੱਖਿਆ ਪ੍ਰਾਪਤ ਕਰ ਰਹੇ 40 ਵਿਦਿਆਰਥੀਆਂ ਨੇ ਸੋਮਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਦਾ ਦੌਰਾ ਕੀਤਾ। ਇਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਪਿਛੋਕੜ ਦੇ ਹਨ। ਅਪਣੇ ਦੌਰੇ ਦੌਰਾਨ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਚ ਨਤਮਸਤਕ ਹੋਏ ਅਤੇ ਵਿਰਾਸਤ ਏ ਖਾਲਸਾ ਵੀ ਦੇਖਿਆ। ਇਸ ਦੀ ਜ਼ਿੰਮੇਦਾਰੀ ਪੰਜਾਬ ਸਰਕਾਰ ਨੇ ਹੈਰੀਟੇਜ ਐਂਡ ਟੂਰਿਜਮ ਪਰਮੋਸ਼ਨ ਬੋਰਡ ਨੂੰ ਦਿੱਤੀ ਹੈ। ਪੰਜਾਬ ਦੀ ਅਮਨ ਸ਼ਾਂਤੀ ਅਤੇ ਖੁਸ਼ਹਾਲੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆ ਕੇ ਉਨ੍ਹਾਂ ਨੂੰ ਵਧੀਆ ਵਾਤਾਵਰਣ ਮਿਲਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਵਿਭਿੰਨ ਇਤਿਹਾਸਕ ਅਤੇ ਧਾਰਮਿਕ ਸਥਾਨਾਂ ‘ਤੇ ਜਾ ਕੇ ਉਨ੍ਹਾਂ ਬਹੁਤ ਜਾਣਕਾਰੀ ਮਿਲੀ। ਇਨ੍ਹਾਂ ਐਨਆਰਆਈ ਵਿਚ ਬਹੁਤ ਸਾਰੇ ਅਜਿਹੇ ਸੀ ਜੋ ਪਹਿਲੀ ਵਾਰ ਪੰਜਾਬ ਵਿਚ ਆਏ ਹਨ ਅਤੇ ਇਨ੍ਹਾਂ ਦੇ ਮਾਪੇ ਬਹੁਤ ਪਹਿਲਾਂ ਭਾਰਤ ਤੋਂ ਜਾ ਕੇ ਵਿਦੇਸ਼ ਵਿਚ ਵੱਸ ਗਏ ਹਨ। ਇੱਥੇ ਪਹੁੰਚੇ ਇਨ੍ਹਾਂ ਐਨਆਰਆਈ ਵਿਚ ਹਰਕਿਰਤ ਸਿੰਘ ਅਮਰੀਕਾ, ਰਜੀਵ ਰਾਮਨਾਥ ਸਾਊਥ ਅਫ਼ਰੀਕਾ, ਤੁਸ਼ਾਰ ਜੋਸ਼ੀ ਕੈਨੇਡਾ, ਰੀਟਾ, ਕਾਰਤਿਕਾ ਕੁਮਾਰੀ ਫਿਜੀ, ਰੀਮਲ ਰਤੀਸ਼ਮਾ ਲਤਾ ਫਿਜ਼ੀ, ਤੁਸ਼ਾਰ ਕੇਸਵ ਫੀਜੀ, ਮਿਸਾਚ ਕੋਨਾਲ ਸਿੰਘ ਫਿਜੀ, ਰਾਹੁਲ ਵਿਨਲ ਨਰਾਇਣ ਫਿਜੀ, ਹੈਰੀ ਰਾਮ, ਪੂਜਾ ਕੌਰ ਇੰਡੋਨੇਸ਼ੀਆ, ਸੁਮਿਤ ਕੁਮਾਰ ਮਿਆਂਮਾਰ ਆਦਿ ਹਾਜ਼ਰ ਸੀ। ਇਸ ਮੌਕੇ ‘ਤੇ ਉਪ ਮੰਡਲ ਮੈਜਿਸਟ੍ਰੇਟ ਰਾਕੇਸ਼ ਗਰਗ, ਤਹਿਸੀਲਦਾਰ ਸੁਰਿੰਦਰ ਪਾਲ ਸਿੰਘ, ਨਾਇਬ ਤਹਿਸੀਲਦਾਰ ਸੁਰਿੰਦਰਪਾਲ, ਥਾਣਾ ਮੁਖੀ ਹਰਕੀਰਤ ਸਿੰਘ ਸੈਣੀ ਆਦਿ ਹਾਜ਼ਰ ਸਨ।

Leave a Reply

Your email address will not be published.