Home / ਪੰਜਾਬ / ਪੰਚਕੂਲਾ ‘ਚ ਦੰਗਾ ਭੜਕਾਉਣ ਵਾਲਾ ਗੋਵਿੰਦ ਇੰਸਾਂ 5 ਦਿਨਾ ਦੀ ਪੁਲਸ ਰਿਮਾਂਡ ‘ਤੇ

ਪੰਚਕੂਲਾ ‘ਚ ਦੰਗਾ ਭੜਕਾਉਣ ਵਾਲਾ ਗੋਵਿੰਦ ਇੰਸਾਂ 5 ਦਿਨਾ ਦੀ ਪੁਲਸ ਰਿਮਾਂਡ ‘ਤੇ

Spread the love

ਸੌਦਾ ਸਾਧ ਦੇ ਡੇਰੇ ਦੀ ਤਲਾਸ਼ੀ ਲੈਣ ਦੀ ਮੁਹਿੰਮ ਅੱਜ ਖ਼ਤਮ ਹੋ ਗਈ। ਹੁਣ ਪੂਰੀ ਤਲਾਸ਼ੀ ਮੁਹਿੰਮ ਬਾਰੇ ਅਦਾਲਤ ਵਿਚ ਸੀਲਬੰਦ ਲਿਫ਼ਾਫ਼ੇ ਵਿਚ ਰੀਪੋਰਟ ਪੇਸ਼ ਕੀਤੀ ਜਾਵੇਗੀ। ਪੂਰੀ ਮੁਹਿੰਮ ਦੌਰਾਨ ਡੇਰੇ ਅੰਦਰੋਂ ਬਹੁਤ ਕੁੱਝ ਮਿਲਿਆ ਹੈ ਜਿਸ ਵਿਚ ਮੁੱਖ ਤੌਰ ‘ਤੇ ਸੌਦਾ ਸਾਧ ਦੀ ਬਹੁਚਰਚਿਤ ਗੁਫ਼ਾ, ਦੋ ਸੁਰੰਗਾਂ, ਪਟਾਕਾ ਕਾਰਖ਼ਾਨਾ, ਲਗਜ਼ਰੀ ਕਾਰ, ਹਥਿਆਰ ਆਦਿ ਸ਼ਾਮਲ ਹਨ।ਇਸ ਦੌਰਾਨ ਪੁਲਿਸ ਵਲੋਂ ਕਈ ਮੁਲਜ਼ਮਾ ਨੂੰ ਗ੍ਰਿਫਤਾਰ ਵੀ ਕੀਤਾ ਹੈਡੇਰਾ ਸੱਚਾ ਸੌਦਾ ਮਾਮਲੇ ‘ਚ ਏ. ਸੀ. ਪੀ. ਮੁਕੇਸ਼ ਮਲਹੋਤਰਾ ਦੀ ਅਗਵਾਈ ‘ਚ ਗਠਿਤ ਐੱਸ. ਆਈ. ਟੀ. ਨੇ ਜ਼ੀਰਕਪੁਰ ਤੋਂ ਗੋਵਿੰਦ ਨਾਮੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। 42 ਸਾਲਾ ਗੋਵਿੰਦ ਡੇਰਾ ਸੱਚਾ ਸੌਦਾ ਦੀ 45 ਮੈਂਬਰ ਕੋਰ ਕਮੇਟੀ ਦਾ ਸਰਗਰਮ ਮੈਂਬਰ ਹੈ, ਜੋ 25 ਅਗਸਤ ਨੂੰ ਦੰਗੇ ਤੋਂ ਪਹਿਲਾਂ ਆਦਿੱਤਿਆ ਇੰਸਾਂ ਨਾਲ ਪੰਚਕੂਲਾ ਪਹੁੰਚਿਆ ਸੀ। ਮੁਲਜ਼ਮ ਗੋਵਿੰਦ ਸਿਰਸਾ ਦੇ ਰਾਮਕਲਾ ਪਿੰਡ ਦਾ ਰਹਿਣ ਵਾਲਾ ਹੈ। ਪੰਚਕੂਲਾ ਪੁਲਸ ਨੇ 25 ਅਗਸਤ ਨੂੰ ਪੰਚਕੂਲਾ ‘ਚ ਦੰਗਾ ਭੜਕਾਉਣ ਅਤੇ ਸਾਜ਼ਿਸ਼ ਰਚਣ ਨੂੰ ਲੈ ਕੇ ਗੋਵਿੰਦ ‘ਤੇ ਵੀ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕੀਤਾ, ਜਿਥੋਂ ਉਸ ਨੂੰ 5 ਦਿਨਾਂ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ।ਏ. ਸੀ. ਪੀ. ਮੁਕੇਸ਼ ਮਲਹੋਤਰਾ ਨੇ ਦੱਸਿਆ ਕਿ ਮੁਲਜ਼ਮ ਗੋਵਿੰਦ ‘ਤੇ 25 ਅਗਸਤ ਨੂੰ ਦੰਗਾ ਭੜਕਾਉਣ ਅਤੇ ਦੇਸ਼ਧ੍ਰੋਹ ਦੇ ਮਾਮਲੇ ਦਰਜ ਹਨ। ਉਸ ਨੂੰ ਜ਼ੀਰਕਪੁਰ ਤੋਂ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗੋਵਿੰਦ ਇੰਸਾਂ ਨੂੰ ਅਦਾਲਤ ਨੇ 5 ਦਿਨ ਦੇ ਪੁਲਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਸੁਰਿੰਦਰ ਧੀਮਾਨ ਇੰਸਾਂ, ਚਮਕੌਰ ਸਿੰਘ, ਦਾਨ ਸਿੰਘ ਸਮੇਤ ਕਈ ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੁਲਸ ਨੂੰ ਮੁਲਜ਼ਮ ਗੋਵਿੰਦ ਤੋਂ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ। ਕੁੱਝ ਦਿਨ ਪਹਿਲਾ ਸੌਦਾ ਸਾਧ ਦੇ ਪੰਜਾਬ ਵਿਚਲੇ ਸੱਭ ਤੋਂ ਵੱਡੇ ਡੇਰੇ ਸਲਾਬਤਪੁਰਾ ਦੇ ਸੰਚਾਲਕ ਜ਼ੋਰਾ ਸਿੰਘ ਆਦਮਪੁਰਾ ‘ਤੇ ਥਾਣਾ ਰਾਮਪੁਰਾ ਫੂਲ ਦੀ ਪੁਲਿਸ ਨੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਅੱਜ ਜ਼ੋਰਾ ਸਿੰਘ ਦਾ ਪੁਲਿਸ ਵਲੋਂ ਇਕ ਦਿਨ ਦਾ ਅਦਾਲਤ ਫੂਲ ਤੋਂ ਰਿਮਾਂਡ ਲਿਆ ਗਿਆ ਅਤੇ ਭਰੋਸੇਯੋਗ ਸੂਤਰਾਂ ਅਨੁਸਾਰ ਜ਼ੋਰਾ ਸਿੰਘ ਦੇ ਰਿਮਾਂਡ ਤੋਂ ਕਈ ਅਹਿਮ ਪ੍ਰਗਟਾਵੇ ਹੋਣ ਦੀ ਖਦਸ਼ੇ ਜਿਤਾਏ ਜਾ ਰਹੇ ਸਨ |

Leave a Reply

Your email address will not be published.