ਮੁੱਖ ਖਬਰਾਂ
Home / ਪੰਜਾਬ / ਪੰਚਕੂਲਾ ‘ਚ ਦਿਨ ਦਿਹਾੜੇ ਅਕਾਊਟੈਂਟ ਨੂੰ ਗੋਲੀ ਮਾਰ ਕੇ 2 ਲੱਖ ਰੁਪਏ ਲੁੱਟੇ

ਪੰਚਕੂਲਾ ‘ਚ ਦਿਨ ਦਿਹਾੜੇ ਅਕਾਊਟੈਂਟ ਨੂੰ ਗੋਲੀ ਮਾਰ ਕੇ 2 ਲੱਖ ਰੁਪਏ ਲੁੱਟੇ

Spread the love

ਪੰਚਕੂਲਾ-ਬੀਤੇ ਦਿਨੀਂ ਉਦਯੋਗਿਕ ਖੇਤਰ ਫੇਸ -2 ‘ਚ ਇਕ ਅਕਾਉਟੈਂਟ ਨੂੰ ਗੋਲੀ ਮਾਰ ਕੇ 2 ਲੱਖ ਰੁਪਏ ਲੁੱਟ ਲਾਏ। ਗੋਲੀ ਅਕਾਊਟੈਂਟ ਦੀ ਬਾਂਹ ‘ਤੇ ਲੱਗੀ ਜਿਸ ਕਾਰਨ ਉਸਦੀ ਜਾਨ ਵਾਲ-ਵਾਲ ਬੱਚ ਗਈ। ਜ਼ਖਮੀ ਨੂੰ ਪੰਚਕੂਲਾ ਦੇ ਅਲਕੇਮਿਸਟ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਸ਼੍ਰੀਰਾਮ ਇਲੇਕਟ੍ਰੀ ਪਲਾਟ ਨੰਬਰ 8 ‘ਚ ਰਾਕੇਸ਼ ਤਿਵਾੜੀ ਅਕਾਊਟੈਂਟ ਦਾ ਕੰਮ ਕਰਦਾ ਹੈ। ਕਰਮਚਾਰੀਆਂ ਨੂੰ ਤਨਖਾਹ ਦੇਣ ਲਈ ਮਾਲਕ ਅਰੁਣ ਨੇ ਰਾਕੇਸ਼ ਨੂੰ 2 ਲੱਖ ਰੁਪਏ ਬੈਂਕ ‘ਚੋਂ ਲਿਆਉਣ ਲਈ ਭੇਜਿਆ ਸੀ। ਦੁਪਹਿਰ 1.20 ਵਜੇ ਰਾਕੇਸ਼ ਪੈਸੇ ਕਢਵਾ ਕੇ ਬਾਈਕ ਫੈਕਟਰੀ ‘ਚ ਖੜ੍ਹਾ ਕਰ ਰਿਹਾ ਸੀ, ਇਸੇ ਦੌਰਾਨ ਇਕ ਨੌਜਵਾਨ ਆਇਆ ਅਤੇ ਰਾਕੇਸ਼ ਤੋਂ ਬੈਗ ਖੋਹਣ ਲੱਗਾ। ਰਾਕੇਸ਼ ਨੇ ਇਸ ਦਾ ਵਿਰੋਧ ਕੀਤਾ ਤਾਂ ਪਿੱਛੋਂ ਦੀ ਦੂਸਰਾ ਨੌਜਵਾਨ ਆਇਆ ਅਤੇ ਰਾਕੇਸ਼ ਨੂੰ ਗੋਲੀ ਮਾਰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।

Leave a Reply

Your email address will not be published.