Home / ਭਾਰਤ / ਚੀਨ ਜ਼ਿੱਦ ‘ਤੇ ਅੜਿਆ, ਫੌਜ ਪਿੱਛੇ ਹਟਾਉਣ ਤੋਂ ਇਨਕਾਰ

ਚੀਨ ਜ਼ਿੱਦ ‘ਤੇ ਅੜਿਆ, ਫੌਜ ਪਿੱਛੇ ਹਟਾਉਣ ਤੋਂ ਇਨਕਾਰ

Spread the love

ਨਵੀਂ ਦਿੱਲੀ-ਡੋਕਲਾਮ ਵਿਵਾਦ ਨੂੰ ਲੈ ਕੇ ਭਾਰਤ ਤੇ ਚੀਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਚੀਨ ਨੇ ਡੋਕਲਾਮ ਤੋਂ ਸੈਨਾ ਪਿੱਛੇ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਖਬਰ ਸੀ ਕਿ ਭਾਰਤ ਨੇ ਚੀਨ ਨੂੰ ਡੋਕਲਾਮ ‘ਚ ਢਾਈ ਸੌ ਮੀਟਰ ਫੌਜ ਪਿੱਛੇ ਹਟਾਉਣ ਨੂੰ ਕਿਹਾ ਸੀ। ਜਵਾਬ ‘ਚ ਚੀਨ ਨੇ ਸੌ ਮੀਟਰ ਹੀ ਪਿੱਛੇ ਹਟਾਉਣ ਦਾ ਪ੍ਰਸਤਾਵ ਦਿੱਤਾ ਸੀ। ਹੁਣ ਚੀਨ ਨੇ ਇਸ ਖਬਰ ਦਾ ਖੰਡਨ ਕੀਤਾ ਹੈ।
ਚੀਨ ਦੇ ਵਿਦੇਸ਼ ਵਿਭਾਗ ਨੇ ਇਸ ਖ਼ਬਰ ਦਾ ਖੰਡਨ ਕਰਦਿਆਂ ਕਿਹਾ ਕਿ ਉਹ ਕਿਸੇ ਵੀ ਹਾਲ ‘ਚ ਆਪਣੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕਰਨ ਵਾਲਾ। ਦੂਜੇ ਪਾਸੇ ਅਮਰੀਕਾ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਸਿੱਕਮ ਖੇਤਰ ਦੇ ਡੋਕਲਾਮ ‘ਚ ਚੱਲ ਰਹੇ ਵਿਵਾਦ ‘ਤੇ ਭਾਰਤ-ਚੀਨ ਆਪਸ ‘ਚ ਗੱਲਬਾਤ ਕਰਨ।
ਦਰਅਸਲ ਡੋਕਲਾਮ ਜਿਸ ਨੂੰ ਭੂਟਾਨ ‘ਚ ਡੋਲਮ ਕਹਿੰਦੇ ਹਨ, ਕਰੀਬ 300 ਵਰਗ ਕਿਲੋਮੀਟਰ ਦਾ ਇਹ ਇਲਾਕਾ ਚੀਨ ਦੀ ਚੁੰਬੀ ਵੈਲੀ ਨਾਲ ਜੁੜਿਆ ਹੋਇਆ ਹੈ ਤੇ ਸਿੱਕਮ ਦੇ ਨਾਥੂਲਾ ਦੱਰੇ ਦੇ ਕਰੀਬ ਹੈ। ਇਸ ਲਈ ਇਸ ਇਲਾਕੇ ਨੂੰ ਟ੍ਰਾਈ ਜੰਕਸ਼ਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਇਹ ਡੈਗਰ ਯਾਨੀ ਇੱਕ ਖੰਜਰ ਦੀ ਤਰ੍ਹਾਂ ਦਾ ਭੂਗੋਲਿਕ ਇਲਾਕਾ ਹੈ ਜੋ ਭਾਰਤ ਦੇ ਚਿਕਨ ਨੇਕ ਯਾਨੀ ਸਿਲੀਗੁਡੀ ਕਾਰੀਡੋਰ ਵੱਲ ਜਾਂਦਾ ਹੈ। ਚੀਨ ਦੀ ਚੁੰਬੀ ਵੈਲੀ ਦਾ ਇੱਥੇ ਆਖਰੀ ਸ਼ਹਿਰ ਹੈ ਯਾਂਟੂੰਗ। ਚੀਨ ਇਸੇ ਯਾਟੂੰਗ ਸ਼ਹਿਰ ਨੂੰ ਲੈ ਕੇ ਵਿਵਾਦਤ ਡੋਲਮ ਇਲਾਕੇ ਤੱਕ ਸੜਕ ਬਣਾਉਣਾ ਚਾਹੁੰਦਾ ਹੈ।
ਇਸੇ ਸੜਕ ਦਾ ਪਹਿਲਾਂ ਭੂਟਾਨ ਨੇ ਵਿਰੋਧ ਜਤਾਇਆ ਤੇ ਫਿਰ ਭਾਰਤੀ ਫੌਜ ਨੇ। ਭਾਰਤੀ ਸੈਨਿਕਾਂ ਦੀ ਇਸ ਇਲਾਕੇ ‘ਚ ਮੌਜੂਦਗੀ ਤੋਂ ਚੀਨ ਹੜਬੜਾ ਗਿਆ ਹੈ। ਚੀਨ ਨੂੰ ਇਹ ਬਰਦਾਸ਼ਤ ਨਹੀਂ ਹੋ ਰਿਹਾ ਕਿ ਜਦੋਂ ਵਿਵਾਦ ਚੀਨ ਤੇ ਭੂਟਾਨ ਵਿਚਾਲੇ ਹੈ ਤਾਂ ਉਸ ‘ਚ ਭਾਰਤ ਸਿੱਧੇ ਤੌਰ ‘ਦਖਲਅੰਦਾਜ਼ੀ ਕਿਉਂ ਕਰ ਰਿਹਾ ਹੈ। 16 ਜੂਨ ਤੋਂ ਭਾਰਤ ਤੇ ਚੀਨ ਦੀ ਸੈਨਾ ਵਿਚਕਾਰ ਵਿਵਾਦ ਜਾਰੀ ਹੈ।

Leave a Reply

Your email address will not be published.