ਮੁੱਖ ਖਬਰਾਂ
Home / ਮੁੱਖ ਖਬਰਾਂ / ਮਿਲਖਾ ਸਿੰਘ ਡਬਲਿਊਐਚਓ ਦੇ ਸਦਭਾਵਨਾ ਦੂਤ ਨਿਯੁਕਤ

ਮਿਲਖਾ ਸਿੰਘ ਡਬਲਿਊਐਚਓ ਦੇ ਸਦਭਾਵਨਾ ਦੂਤ ਨਿਯੁਕਤ

Spread the love

ਨਵੀਂ ਦਿੱਲੀ-ਫਲਾਇੰਗ ਸਿੱਖ ਮਿਲਖਾ ਸਿੰਘ ਨੂੰ ਵਿਸ਼ਵ ਸਿਹਤ ਸੰਗਠਨ ਨੇ ਦੱਖਣੀ ਪੂਰਬੀ ਏਸ਼ੀਆ ਖੇਤਰ ‘ਚ ਫਿਟਨਸ ਸਬੰਧੀ ਗਤੀਵਿਧੀਆਂ ਲਈ ਸਦਭਾਵਨਾ ਦੂਤ ਬਣਾਇਆ ਹੈ। ਮਿਲਖਾ ਸਿੰਘ ਡਬਲਿਊਐਚਓ ਸੀਅਰ ਦੀ ਗੈਰ ਸੰਕਰਾਮਕ ਬੀਮਾਰੀਆਂ ਤੋਂ ਬਚਾਅ ਅਤੇ ਉਨ•ਾਂ ‘ਤੇ ਕਾਬੂ ਕਰਨ ਦੀ ਯੋਜਨਾਵਾਂ ਦਾ ਪ੍ਰਚਾਰ ਕਰਨਗੇ। ਡਬਲਿਊਐਚਓ ਦੀ ਦੱਖਣੀ ਪੂਰਵ ਏਸ਼ੀਆ ਦੀ ਖੇਤਰੀ ਨਿਰਦੇਸ਼ਕ ਪੂਨਮ ਖੇਤਰਪਾਲ ਨੇ ਕਿਹਾ, ”ਸਿਹਤ ਲਈ ਫਿਟਨਸ ਸਬੰਧੀ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਅਹਿਮ ਹੈ। ਮਿਲਖਾ ਸਿੰਘ ਵਰਗੇ ਮਹਾਨ ਅਥਲੀਟ ਦੇ ਇਸ ਨਾਲ ਜੁੜਨ ਕਾਰਨ ਇਸ ਨੂੰ ਹੋਰ ਕਾਮਯਾਬੀ ਮਿਲੇਗੀ। ਉਨ•ਾਂ ਕਿਹਾ ਕਿ ਹਰ ਸਾਲ ਡਬਲਿਊਐਚਓ ਦੱਖਣੀ ਪੂਰਵ ਏਸ਼ੀਆ ‘ਚ ਗੈਰ ਸੰਕਰਾਮਕ (ਨੋਨ-ਇਨਫੈਕਸ਼ਨ) ਬੀਮਾਰੀਆਂ ਨਾਲ ਲਗਭਗ 85 ਲੱਖ ਮੌਤਾਂ ਹੁੰਦੀਆਂ ਹਨ ਅਤੇ ਇਹ ਸਭ ਜੀਵਨ ਸ਼ੈਲੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਹੈ। ਲਗਾਤਾਰ ਕਸਰਤ ਨਾਲ ਦਿਲ ਦੇ ਰੋਗ, ਦਿਲ ਦਾ ਦੌਰਾ, ਸ਼ੂਗਰ ਤੇ ਕੈਂਸਰ ਵਰਗੀਆਂ ਹੋਰ ਗੈਰ ਸੰਕਰਾਮਕ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਸਕਦਾ ਹੈ।

Leave a Reply

Your email address will not be published.