ਮੁੱਖ ਖਬਰਾਂ
Home / ਮੁੱਖ ਖਬਰਾਂ / ਸਰਕਾਰ ਨੇ ਕਿਸੇ ਸਨਅਤੀ ਘਰਾਣੇ ਦਾ ਇਕ ਰੁਪਏ ਦਾ ਕਰਜ਼ਾ ਮੁਆਫ਼ ਨਹੀਂ ਕੀਤਾ : ਜੇਤਲੀ
New Delhi: Finance Minister Arun Jaitley speaks in the Rajya Sabha in New Delhi on Thursday. Prime Minister Narendra Modi is also seen. PTI Photo / TV GRAB (PTI8_10_2017_000028B)

ਸਰਕਾਰ ਨੇ ਕਿਸੇ ਸਨਅਤੀ ਘਰਾਣੇ ਦਾ ਇਕ ਰੁਪਏ ਦਾ ਕਰਜ਼ਾ ਮੁਆਫ਼ ਨਹੀਂ ਕੀਤਾ : ਜੇਤਲੀ

Spread the love

ਨਵੀਂ ਦਿੱਲੀ-ਸਨਅਤੀ ਘਰਾਣਿਆਂ ਦਾ ਕਰਜ਼ਾ ਮੁਆਫ਼ ਕਰਨ ਬਾਰੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਨੇ ਕਿਸੇ ਸਨਅਤੀ ਘਰਾਣੇ ਦਾ ਇਕ ਰੁਪਏ ਦਾ ਕਰਜ਼ਾ ਵੀ ਮੁਆਫ਼ ਨਹੀਂ ਕੀਤਾ ਅਤੇ ਬੈਂਕ ਦੇ ਲਗਭਗ ਡੁੱਬ ਚੁੱਕੇ ਕਰਜ਼ੇ ਬਾਰੇ ਅੰਕੜੇ 2014 ਤੋਂ ਪਹਿਲਾਂ ਦੇ ਹਨ।
ਲੋਕ ਸਭਾ ਵਿਚ ਕਾਂਗਰਸ ਦੇ ਦੀਪੇਂਦਰ ਸਿੰਘ ਹੁੱਡਾ ਨੇ ਸਵਾਲ ਕੀਤਾ ਸੀ ਕਿ ਪਿਛਲੇ ਤਿੰਨ ਸਾਲ ਵਿਚ ਕਿਸਾਨਾਂ ‘ਤੇ ਕਰਜ਼ੇ ਦੀ ਪੰਡ 60 ਫ਼ੀਸਦੀ ਵਜ਼ਨੀ ਹੋ ਗਈ। ਅਸੀ ਸਰਕਾਰ ਤੋਂ ਪੁਛਣਾ ਚਾਹੁੰਦੇ ਹਾਂ ਕਿ ਉਹ ਸਿਰਫ਼ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮੁਆਫ਼ ਕਰਨਗੇ ਜਾਂ ਕਿਸਾਨਾਂ ਦਾ ਕਰਜ਼ਾ ਵੀ ਮੁਆਫ਼ ਕਰਨਗੇ? ਇਸ ‘ਤੇ ਵਿੱਤ ਮੰਤਰੀ ਨੇ ਕਿਹਾ, ”ਸਰਕਾਰ ਨੇ ਕਿਸੇ ਵੀ ਸਨਅਤੀ ਘਰਾਣੇ ਦਾ ਇਕ ਰੁਪਏ ਦਾ ਕਰਜ਼ਾ ਵੀ ਮੁਆਫ਼ ਨਹੀਂ ਕੀਤਾ।” ਉਨ੍ਹਾਂ ਅੱਗੇ ਕਿਹਾ ਕਿ ਇਸ ਮੁੱਦੇ ‘ਤੇ ਸਹੀ ਜਾਣਕਾਰੀ ਪ੍ਰਾਪਤ ਕੀਤੇ ਬਗ਼ੈਰ ਵਾਰ ਵਾਰ ਇਹ ਗੱਲ ਆਖੀ ਜਾ ਰਹੀ ਹੈ ਕਿ ਸਨਅਤੀ ਘਰਾਣਿਆਂ ਦਾ ਅਰਬਾਂ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿਤਾ ਗਿਆ ਹੈ। ਜੇਤਲੀ ਨੇ ਸਪੱਸ਼ਟ ਕੀਤਾ ਕਿ ਇਹ ਸਾਰੇ ਕਰਜ਼ੇ 2014 ਤੋਂ ਪਹਿਲਾਂ ਦੇ ਹਨ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਜਨਤਕ ਖੇਤਰ ਦੇ ਬੈਂਕਾਂ ਨੇ ਦਿਤੇ ਹਨ ਜਦਕਿ ਕੁੱਝ ਕਰਜ਼ੇ ਨਿਜੀ ਬੈਂਕਾਂ ਨਾਲ ਸਬੰਧਤ ਹਨ।
ਇਹ ਕਰਜ਼ੇ ਕਈ ਕਾਰਨਾਂ ਕਰ ਕੇ ਦਿਤੇ ਗਏ ਜਿਨ੍ਹਾਂ ਵਿਚ ਕੁੱਝ ਘਰੇਲੂ ਅਤੇ ਕੁੱਝ ਕੌਮਾਂਤਰੀ ਕਾਰਨ ਪ੍ਰਮੁੱਖ ਸਨ। ਉਨ੍ਹਾਂ ਕਿਹਾ ਕਿ 31 ਮਾਰਚ 2017 ਤਕ 6.41 ਲੱਖ ਕਰੋੜ ਰੁਪਏ ਦਾ ਐਨ.ਪੀ.ਏ. (ਲਗਭਗ ਡੁੱਬ ਚੁੱਕਾ ਕਰਜ਼ਾ) ਜਨਤਕ ਬੈਂਕਾਂ ਦਾ ਹੈ।

Leave a Reply

Your email address will not be published.