ਮੁੱਖ ਖਬਰਾਂ
Home / ਪੰਜਾਬ / ਪੰਜਾਬ ਪੁਲਿਸ ਦੇ ਸਪੈਸ਼ਲ ਓਪਰੇਸ਼ਨ ਸੈਲ ਵੱਲੋਂ ਤਿੰਨ ਅੱਤਵਾਦੀ ਗ੍ਰਿਫਤਾਰ

ਪੰਜਾਬ ਪੁਲਿਸ ਦੇ ਸਪੈਸ਼ਲ ਓਪਰੇਸ਼ਨ ਸੈਲ ਵੱਲੋਂ ਤਿੰਨ ਅੱਤਵਾਦੀ ਗ੍ਰਿਫਤਾਰ

Spread the love

ਚੰਡੀਗੜ੍ਹ-ਪੰਜਾਬ ਪੁਲਿਸ ਦੇ ਸਪੈਸ਼ਲ ਓਪਰੇਸ਼ਨ ਸੈਲ ਅੰਮ੍ਰਿਤਸਰ ਨੇ ਮੱਧਪ੍ਰਦੇਸ਼ ਦੇ ਗਵਾਲੀਅਰ ਤੋਂ ਪਾਕ ਅਧਾਰਿਤ ਅਤਿਵਾਦੀ ਅਤੇ ਅੰਤਰ ਰਾਸ਼ਟਰੀ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ ਰੋਡੇ ਨਾਲ ਸਬੰਧ ਰੱਖਣ ਵਾਲੇ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
21 ਮਈ 2017 ਨੂੰ ਭਾਰਤ ਪਾਕ ਬਾਰਡਰ ਦੇ ਨਜ਼ਦੀਕ ਤੋਂ ਲਖਬੀਰ ਸਿੰਘ ਰੋਡੇ ਵੱਲੋਂ ਭੇਜੇ ਗਏ ਭਾਰੀ ਮਾਤਰਾ ਵਿੱਚ ਹਥਿਆਰ ਫੜੇ ਗਏ ਸਨ ਇਸ ਮਾਮਲੇ ਵਿੱਚ ਇਹ ਤਿੰਨੋ ਲੋੜੀਂਦੇ ਸਨ ਜਿਨ੍ਹਾਂ ਨੂੰ ਪੰਜਾਬ ਪੁਲਿਸ ਅਤੇ ਮੱਧ ਪ੍ਰਦੇਸ਼ ਪੁਲਿਸ ਵੱਲੋਂ ਚਲਾਏ ਗਏ ਸਾਂਝੇ ਓਪਰੇਸ਼ਨ ਵਿੱਚ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਇਹਨਾਂ ਕਥਿਤ ਅਤਿਵਾਦੀਆਂ ਦਾ ਨਾਮ ਬਲਕਾਰ ਸਿੰਘ, ਬਲਵਿੰਦਰ ਸਿੰਘ ਅਤੇ ਸਤਿੰਦਰ ਸਿੰਘ ਰਾਵਤ ਹੈ। ਇਸ ਤੋਂ ਇਲਾਵਾ ਇਨ੍ਹਾਂ ਤਿੰਨਾਂ ਦੇ ਬਰਮਪਟਨ (ਕੈਨੇਡਾ) ਨਿਵਾਸੀ ਗੁਰਜੀਤ ਸਿੰਘ ਚੀਮਾ ਜੋ ਕਿ ਮੂਲ ਰੂਪ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਕਾਦੀਆਂ ਅਧੀਨ ਆਉਂਦੇ ਪਿੰਡ ਜੋਗੀ ਚੀਮਾ ਦਾ ਨਿਵਾਸੀ ਹੈ ਨਾਲ ਵੀ ਸਬੰਧ ਸਨ ਅਤੇ ਚੀਮੇ ਦਾ ਨਾਮ ਵੀ ਹਥਿਆਰ ਬਰਾਮਦਗੀ ਦੇ ਮਾਮਲੇ ਵਿੱਚ ਸਾਹਮਣੇ ਆਇਆ ਸੀ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਤਿੰਨਾਂ ਨੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਜੀਵਨਵਾਲਾ ਦੇ ਨਿਵਾਸੀ ਮਾਨ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਪੀਤ ਅਤੇ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਕਮਾਲਪੁਰ ਦੇ ਨਿਵਾਸੀ ਸਿਮਰਜੀਤ ਸਿੰਘ ਉਰਫ ਨਿੱਕਾ ਨੂੰ 3 ਪਿਸਤੌਲ ਦਿੱਤੇ ਸਨ। ਇਹ ਤਿੰਨੋ ਮਈ 21 ਹਥਿਆਰ ਬਰਾਮਦਗੀ ਵਿੱਚ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਸਨ ਅਤੇ ਮਾਨ ਸਿੰਘ, ਗੁਰਪ੍ਰੀਤ ਸਿੰਘ ਅਤੇ ਸਿਮਰਜੀਤ ਸਿੰਘ ਤੋਂ ਇਹ ਤਿੰਨ ਪਿਸਤੌਲ ਬਰਾਮਦ ਹੋ ਚੁੱਕੇ ਹਨ।
ਬੁਲਾਰੇ ਨੇ ਦੱਸਿਆ ਕਿ ਇਸ ਸਾਲ ਦੀ ਸ਼ੁਰੂਆਤ ਵਿੱਚ ਕੈਨੇਡਾ ਤੋਂ ਭਾਰਤ ਆਏ ਗੁਰਜੀਤ ਸਿੰਘ ਚੀਮਾ ਪਿਸਤੌਲ ਹਾਸਲ ਕਰਨ ਲਈ ਮਾਨ ਸਿੰਘ ਅਤੇ ਇੱਕ ਹੋਰ ਵਿਅਕਤੀ ਨਾਲ ਗਵਾਲੀਅਰ ਗਏ ਸਨ। ਇਹ ਪਿਸਤੌਲ ਪੰਜਾਬ ਵਿੱਚ ਪੰਥ ਵਿਰੋਧੀ ਤਾਕਤਾਂ/ਵਿਅਕਤੀਆਂ ਤੇ ਹਮਲਾ ਕਰਨ ਲਈ ਵਰਤੇ ਜਾਣੇ ਸਨ।
ਥੇ ਇਹ ਵੀ ਦੱਸਿਆ ਜਾਂਦਾ ਹੈ ਕਿ 21 ਮਈ 2017 ਨੂੰ ਪੰਜਾਬ ਪੁਲਿਸ ਅਤੇ ਬੀ.ਐਸ.ਐਫ ਨੇ ਇੱਕ ਸਾਂਝੇ ਓਪਰੇਸ਼ਨ ਰਾਹੀਂ ਇੱਕ ਅਜਿਹੇ ਟੈਰਰ ਮੋਡੀਊਲ ਦਾ ਪਰਦਾ ਫਾਸ਼ ਕੀਤਾ ਸੀ ਜਿਸਦੇ ਸਬੰਧ ਕੈਨੇਡਾ ਅਤੇ ਪਾਕਿਸਤਾਨ ਸਥਿਤ ਲੋਕਾਂ ਨਾਲ ਸਨ ਅਤੇ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਗਏ ਸਨ ਜਿਨ੍ਹਾਂ ਵਿੱਚ ਏ.ਕੇ.47 ਅਸਾਲਟ ਰਾਈਫਲ 5 ਹੈਂਡ ਗਰਨੇਡ 1 ਮੋਡੀਫਾਈਡ ਮਸ਼ੀਨ ਪਿਸਟਲ(ਐਮ.ਪੀ.) 5 ਪਿਸਤੌਲ ਅਤੇ ਵੱਖ-ਵੱਖ ਕਿਸਮ ਦੇ 450 ਦੇ ਕਰੀਬ ਜਿੰਦਾ ਕਾਰਤੂਸ ਭਾਰਤ-ਪਾਕ ਬਾਰਡਰ ਦੇ ਨਜਦੀਕ ਤੋਂ ਬਰਾਮਦ ਕੀਤੇ ਗਏ ਸਨ।

Leave a Reply

Your email address will not be published.