ਮੁੱਖ ਖਬਰਾਂ
Home / ਪੰਜਾਬ / ਪਾਕਿਸਤਾਨ ਦੇ ਸਿੱਖ ਹੋਏ ਬਾਗੀ, ਸਰਕਾਰ ਖਿਲਾਫ ਉਠਾਈ ਆਵਾਜ਼

ਪਾਕਿਸਤਾਨ ਦੇ ਸਿੱਖ ਹੋਏ ਬਾਗੀ, ਸਰਕਾਰ ਖਿਲਾਫ ਉਠਾਈ ਆਵਾਜ਼

Spread the love

ਅੰਮ੍ਰਿਤਸਰ-ਪਾਕਿਸਤਾਨ ‘ਚ ਬਹੁ-ਗਿਣਤੀ ਵਿੱਚ ਸਿੱਖਾਂ ਨੇ ਸਰਕਾਰ ਵੱਲੋਂ ਚਲਾਏ ਜਾਣ ਵਾਲੇ ਔਕਾਫ ਬੋਰਡ ‘ਤੇ ਸਿੱਖਾਂ ਦੇ ਧਾਰਮਿਕ ਮਸਲਿਆਂ ‘ਚ ਦਖ਼ਲ ਦੇਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਇਲਜ਼ਾਮ ਲਾਇਆ ਹੈ ਕਿ ਔਕਾਫ ਬੋਰਡ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਨਾਹ ‘ਤੇ ਧਾਰਮਿਕ ਫੈਸਲੇ ਲੈ ਰਿਹਾ ਹੈ।
ਪਾਕਿਸਤਾਨ ਦੇ ਸਿੱਖਾਂ ਨੇ ਆਲ ਪਾਕਿਸਤਾਨ ਸਿੱਖ ਸੰਗਤ ਕਮੇਟੀ (ਏ.ਪੀ.ਐਸ.ਐਸ.ਸੀ.) ਦੇ ਨਾਂ ਹੇਠ ਇਕੱਠੇ ਹੋ ਕੇ ਸਾਰੇ ਗੁਰਦਵਾਰਿਆਂ ਨੂੰ ਸਰਕਾਰੀ ਕੰਟਰੋਲ ਤੋਂ ਮੁਕਤ ਕਰਵਾ ਕੇ ਪੀ.ਐਸ.ਜੀ.ਪੀ.ਸੀ. ਦੀ ਖ਼ੁਦਮੁਖ਼ਤਿਆਰੀ ਬਹਾਲ ਕਰਵਾਉਣ ਦੀ ਮੰਗ ਕੀਤੀ ਹੈ।
ਏ.ਪੀ.ਐਸ.ਐਸ.ਸੀ. ਹੇਠ ਆਉਣ ਵਾਲਿਆਂ ‘ਚੋਂ ਇੱਕ ਸ੍ਰੀ ਗੁਰੂ ਨਾਨਕ ਸਤਸੰਗ ਸਭਾ ਦੇ ਪ੍ਰਧਾਨ ਹੀਰਾ ਸਿੰਘ ਨੇ ਕਿਹਾ ਕਿ ਉਹ 11 ਅਗਸਤ ਨੂੰ ਇਸਲਾਮਾਬਾਦ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਔਕਾਫ ਬੋਰਡ ਵੱਲੋਂ ਗੁਰਦੁਆਰਾ ਪੰਜਾ ਸਾਹਿਬ, ਹਸਨ ਅਬਦਾਲ ਦੇ ਸਰੋਵਰ ਦੇ ਪਾਣੀ ਨੂੰ ਵਪਾਰਕ ਤੌਰ ‘ਤੇ ਵੰਡਣਾ, ਕਰਤਾਰਪੁਰ ਵਿਖੇ ਗੁਰਦਵਾਰਾ ਅੰਗੀਠਾ ਸਾਹਿਬ ਵਿੱਚ ਅੰਗੀਠਾ ਸਾਹਿਬ ਦੀ ਉਸਾਰੀ ਕਰਨਾ, ਪਾਕਿਸਤਾਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਛਪਾਈ ਆਦਿ ਸਬੰਧੀ ਫੈਸਲੇ ਸਿੱਖ ਸੰਗਤ ਨਾਲ ਬਿਨਾਂ ਕਿਸੇ ਸਲਾਹ-ਮਸ਼ਵਰੇ ਤੋਂ ਲੈ ਲਏ ਜਾਂਦੇ ਹਨ।
ਪੇਸ਼ੇ ਵਜੋਂ ਵਕੀਲ ਹੀਰਾ ਸਿੰਘ ਨੇ ਦੋਸ਼ ਲਾਇਆ ਕਿ ਔਕਾਫ ਬੋਰਡ ਨੇ ਹਸਨ ਅਬਦਾਲ ਸਰੋਵਰ ਦਾ ਰੂਹਾਨੀ ਜਲ ਕਿਸ ‘ਮਿਨਰਲ ਵਾਟਰ’ ਦੀ ਬੋਤਲ ਵਾਂਗ ਵੇਚਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਈ ਇਸ ਤਰ੍ਹਾਂ ਕਰਨ ਬਾਰੇ ਸੋਚ ਕਿਵੇਂ ਸਕਦਾ ਹੈ, ਇਹ ਸਿੱਖ ਧਰਮ ਦੇ ਅਸੂਲਾਂ ਖ਼ਿਲਾਫ਼ ਹੈ।
ਹੀਰਾ ਸਿੰਘ ਨੇ ਇਸ ਦੀ ਸੂਚਨਾ ਪਾਕਿਸਤਾਨੀ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਕਾਰਵਾਈ ਕਰਨ ਲਈ ਦਬਾਅ ਬਣਾਇਆ ਜਾਵੇ। ਉਨ੍ਹਾਂ ਇਹ ਵੀ ਇਲਜ਼ਾਮ ਲਾਏ ਕਿ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਏ ਅਧਿਕਾਰੀ ਵੀ ਔਕਾਫ ਬੋਰਡ ਨਾਲ ਮਿਲੇ ਹੋਏ ਹਨ ਤੇ ਅਜਿਹੇ ਕੰਮ ਕਰ ਕੇ ਸਿੱਖੀ ਸਿਧਾਂਤਾਂ ਦਾ ਘਾਣ ਕਰ ਰਹੇ ਹਨ।

Leave a Reply

Your email address will not be published.