Home / ਪੰਜਾਬ / ਵਿਦੇਸ਼ ਜਾਣ ਲਈ ਹੁਣ ਸਿਰਫ ਤਿੰਨ ਮਹੀਨੇ ਦੀ ਮਿਲੇਗੀ ਛੁੱਟੀ

ਵਿਦੇਸ਼ ਜਾਣ ਲਈ ਹੁਣ ਸਿਰਫ ਤਿੰਨ ਮਹੀਨੇ ਦੀ ਮਿਲੇਗੀ ਛੁੱਟੀ

Spread the love

ਜਲੰਧਰ-ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਹੁਣ ਸਿੱਖਿਆ ਹਾਸਲ ਕਰਨ ਤੇ ਵਿਦੇਸ਼ਾਂ ਵਿਚ ਲੰਬੀਆਂ ਛੁੱਟੀਆਂ ‘ਤੇ ਜਾਣ ਲਈ ਸਪਸ਼ਟੀਕਰਣ ਦੇਣਾ ਪਵੇਗਾ। ਸਿੱਖਿਆ ਵਿਭਾਗ ਵਲੋਂ ਸਕੂਲ ਦੇ ਮੁਖੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਵਿਦੇਸ਼ ਜਾਣ ਲਈ ਸਿਰਫ ਤਿੰਨ ਮਹੀਨੇ ਦੀ ਹੀ ਛੁੱਟੀ ਦਿੱਤੀ ਜਾਵੇਗੀ। ਹਾਲੇ ਤੱਕ ਹੁੰਦਾ ਇਹ ਸੀ ਕਿ ਅਧਿਆਪਕ ਤਿੰਨ ਤੋਂ ਚਾਰ ਸਾਲ ਤੱਕ ਛੁੱਟੀਆਂ ਲੈ ਕੇ ਸਕੂਲ ਤੋਂ ਗੈਰ ਹਾਜ਼ਰ ਰਹਿੰਦੇ ਸਨ। ਇਸ ਸਬੰਧੀ ਨਾਤਾਂ ਸਕੂਲ ਮੁਖੀ ਨੂੰ ਤੇ ਨਾ ਹੀ ਵਿਭਾਗ ਨੂੰ ਪਤਾ ਹੁੰਦਾ ਸੀ। ਇਸ ਲਈ ਹੁਣ ਇਸ ਵਿਚ ਤਬਦੀਲੀ ਕਰ ਦਿੱਤੀ ਗਈ ਹੈ। ਹੁਣ ਛੁੱਟੀਆਂ ਦਾ ਸੀਮਤ ਸਮਾਂ ਤੈਅ ਕਰ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲ ਦੇ ਅਧਿਆਪਕਾਂ ਨੂੰ ਉਚ ਸਿੱਖਿਆ ਪ੍ਰਾਪਤ ਕਰਨ ਜਾਂ ਵਿਦੇਸ਼ਾਂ ਵਿਚ ਲੰਬੀ ਛੁੱਟੀ ‘ਤੇ ਜਾਣ ਸਬੰਧੀ ਸਪਸ਼ਟੀਕਰਨ ਦਿੰਦਿਆਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਸਿੱਖਿਆ ਵਿਭਾਗ ਵਲੋਂ ਇਸ ਵਿਚ ਸਾਫ ਲਿਖਿਆ ਗਿਆ ਹੈ ਕਿ ਕਿਸੇ ਵੀ ਅਧਿਆਪਕ ਜਾਂ ਮੁਲਾਜ਼ਮ ਨੂੰ ਵਿਦੇਸ਼ੀ ਛੁੱਟੀਆਂ ‘ਤੇ ਜਾਣ ਤਿੰਨ ਜਾਂ ਸਾਲ ਦੀ ਛੁੱਟੀ ਨਹੀਂ ਦਿੱਤੀ ਜਾਵੇਗੀ। ਜ਼ਿਆਦਾ ਤੋਂ ਜ਼ਿਆਦਾ ਤਿੰਨ ਮਹੀਨੇ ਲਈ ਛੁੱਟੀ ਮਿਲੇਗੀ। ਹਾਂ ਜੇ ਕੋਈ ਬਹੁਤ ਹੀ ਜ਼ਰੂਰੀ ਕੰਮ ਹੈ ਤਾਂ ਪਰਸੋਨਲ ਵਿਭਾਗ ਦੀ ਪ੍ਰਵਾਨਗੀ ਨਾਲ ਹੀ ਛੁੱਟੀਆਾਂ ਉਪਲਬਧ ਹੋ ਸਕਣਗੀਆਂ। ਇਸ ਤੋਂ ਇਲਾਵਾ ਮੁਲਾਜ਼ਮ ਟਰੇਨਿੰਗ ਪੀਰੀਅਡ ਵਿਚ ਉਚ ਯੋਗਤਾ ਵੀ ਪ੍ਰਾਪਤ ਕਰ ਸਕਦਾ ਹੈ।

Leave a Reply

Your email address will not be published.