ਮੁੱਖ ਖਬਰਾਂ
Home / ਮਨੋਰੰਜਨ / ਕਾਜੋਲ ਨੇ ਬਾਲੀਵੁਡ ਵਿਚ ਪੂਰੇ ਕੀਤੇ 25 ਸਾਲ

ਕਾਜੋਲ ਨੇ ਬਾਲੀਵੁਡ ਵਿਚ ਪੂਰੇ ਕੀਤੇ 25 ਸਾਲ

Spread the love

ਅਦਾਕਾਰਾ ਕਾਜੋਲ ਨੇ ਬਾਲੀਵੁਡ ਵਿਚ ਅਪਣੇ 25 ਸਾਲ ਪੂਰੇ ਹੋਣ ਮੌਕੇ ਸੋਸ਼ਲ ਮੀਡੀਆ ‘ਤੇ ਅਪਣੇ ਪ੍ਰਸ਼ੰਸਕਾਂ ਨਾਲ ਅਪਣੀ ਇਕ ਪੁਰਾਣੀ ਤਸਵੀਰ ਸਾਂਝਾ ਕਰਦੇ ਹੋਏ ਉੁਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ।
ਕਾਜੋਲ ਨੇ ਸਾਲ 1992 ਵਿਚ ਆਈ ਫ਼ਿਲਮ ‘ਬੇਖ਼ੁਦੀ’ ਨਾਲ ਫ਼ਿਲਮ ਜਗਤ ਵਿਚ ਅਪਣਾ ਪਹਿਲਾ ਕਦਮ ਰਖਿਆ ਸੀ ਪਰ ਉੁਨ੍ਹਾਂ ਨੂੰ ਪਛਾਣ 1993 ਵਿਚ ਆਈ ਫ਼ਿਲਮ ‘ਬਾਜ਼ੀਗਰ’ ਤੋਂ ਮਿਲੀ।
ਸੋਸ਼ਲ ਮੀਡੀਆ ‘ਤੇ ਅਪਣੀ ਇਕ ਪੁਰਾਣੀ ਤਸਵੀਰ ਸਾਂਝਾ ਕਰਦੇ ਹੋਏ ਕਾਜੋਲ ਨੇ ਲਿਖਿਆ,”ਬੀਤੇ 25 ਸਾਲ ਯਾਦ ਕਰਦੇ ਹੋਏ। ਕਾਫ਼ੀ ਸਾਰਾ ਪਿਆਰ, ਕਾਫ਼ੀ ਲੰਮੇ ਸਮੇਂ ਤਕ। ਸੱਚ ਵਿਚ ਬਹੁਤ ਧਨਵਾਦੀ ਹਾਂ।” ਕਾਜੋਲ, ਅਦਾਕਾਰਾ ਤਨੁਜਾ ਅਤੇ ਨਿਰਦੇਸ਼ਕ ਨਿਰਮਾਤਾ ਸ਼ੋਮੂ ਮੁਖਰਜੀ ਦੀ ਬੇਟੀ ਹੈ। ਕਾਜੋਲ ਨੇ 1999 ਵਿਚ ਅਦਾਕਾਰ ਅਜੈ ਦੇਵਗਨ ਨਾਲ ਵਿਆਹ ਕਰਵਾ ਲਿਆ ਸੀ, ਦੋਵਾਂ ਦੀ ਇਕ ਬੇਟੀ ਨਯਸਾ ਅਤੇ ਬੇਟਾ ਯੁਗ ਹੈ। ਇਸ ਤੋਂ ਇਲਾਵਾ ਉੁਨ੍ਹਾਂ ਦੀ ਭੈਣ ਤਨੀਸ਼ਾ ਮੁਖਰਜੀ ਵੀ ਇਕ ਅਦਾਕਾਰਾ ਹੈ।
‘ਬਾਜ਼ੀਗਰ’, ‘ਗੁਪਤ’, ‘ਦੁਸ਼ਮਣ’, ‘ਇਸ਼ਕ’, ‘ਕਰਣ ਅਰਜਨ’, ‘ਪਿਆਰ ਕੀਆ ਤੋਂ ਡਰਨਾ ਕਿਆ’, ‘ਦਿਲਵਾਲੇ ਦੁਲਹਨੀਆ ਲੈ ਜਾਣਗੇ’, ‘ਕੁੱਛ ਕੁੱਛ ਹੋਤਾ ਹੈ’, ‘ਕਭੀ ਖ਼ੁਸ਼ੀ ਕਭੀ ਗ਼ਮ’, ‘ਫ਼ਨਾ’, ‘ਮਾਈ ਨੇਮ ਇਜ ਖ਼ਾਨ’ ਉੁਨ੍ਹਾਂ ਦੀਆਂ ਮਸ਼ਹੂਰ ਫ਼ਿਲਮਾਂ ਹਨ।
ਕਾਜੋਲ ਆਖ਼ਰੀ ਵਾਰ ਵੱਡੇ ਪਰਦੇ ‘ਤੇ 2015 ਵਿਚ ਰੋਹਿਤ ਸ਼ੈੱਟੀ ਦੀ ਫ਼ਿਲਮ ‘ਦਿਲਵਾਲੇ’ ਵਿਚ ਨਜ਼ਰ ਆਈ ਸੀ ਅਤੇ ਉੁਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਵੀਆਈਪੀ2’ ਹੈ ਜਿਸ ਵਿਚ ਉਹ ਤੇਲਗੂ ਸੁਪਰਸਟਾਰ ਧਨੁਸ਼ ਨਾਲ ਨਜ਼ਰ ਆਵੇਗੀ। ਫ਼ਿਲਮ ਤੇਲਗੂ ਹਿੰਦੀ ਦੋਵਾਂ ਵਿਚ ਰੀਲੀਜ਼ ਹੋਵੇਗੀ।

Leave a Reply

Your email address will not be published.