ਮੁੱਖ ਖਬਰਾਂ
Home / ਮਨੋਰੰਜਨ / ਬਾਹੁਬਲੀ ਦੇ ਭੱਲਾਲਦੇਵ ਨੂੰ ਮਿਲਿਆ ਹਾਲੀਵੁਡ ਦਾ ਟਿਕਟ

ਬਾਹੁਬਲੀ ਦੇ ਭੱਲਾਲਦੇਵ ਨੂੰ ਮਿਲਿਆ ਹਾਲੀਵੁਡ ਦਾ ਟਿਕਟ

Spread the love

ਮੈਗਾ ਫ਼ਿਲਮ ‘ਬਾਹੁਬਲੀ’ ਦੇ ਖਲਨਾਇਕ ਭੱਲਾਲਦੇਵ ਯਾਨੀ ਰਾਣਾ ਦੱਗੁਬਾਤੀ ਦੇ ਸਿਤਾਰੇ ਬੁਲੰਦੀਆਂ ‘ਤੇ ਹਨ। ‘ਬਾਹੁਬਲੀ’ ਵਿਚ ਰਾਣਾ ਨੇ ਅਪਣੀ ਦਮਦਾਰ ਐਕਟਿੰਗ ਲਈ ਖ਼ੂਬ ਵਾਹਵਾਹੀ ਖੱਟੀ… ਇਸ ਲਈ ਤਾਂ ਰਾਣਾ ਦੀ ਡਿਮਾਂਡ ਬਾਲੀਵੁਡ, ਟਾਲੀਵੁਡ ਤੋਂ ਲੈ ਕੇ ਹਾਲੀਵੁਡ ਤਕ ਹੋ ਰਹੀ ਹੈ।
ਰਾਣਾ ਦੇ ਪ੍ਰਸ਼ੰਸਕਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ.. ਉਹ ਛੇਤੀ ਹੀ ਇੰਟਰਨੈਸ਼ਨਲ ਪਾਰੀ ਖੇਡਣ ਵਾਲੇ ਹਨ। ਦ ਲੰਦਨ ਡਿਜਿਟਲ ਮੂਵੀ ਅਤੇ ਟੀਵੀ ਸਟੂਡੀਓਜ਼ ²(ਐਲਡੀਐਮ) ਨੇ ਉਨ੍ਹਾਂ ਨੂੰ ਏਸ਼ੀਅਨ ਬ੍ਰਾਂਡ ਅੰਬੈਂਸਡਰ ਬਣਾਇਆ ਹੈ ਅਤੇ ਰਾਣਾ ਨੇ ਉਨ੍ਹਾਂ ਨਾਲ ਇਕ ਫ਼ਿਲਮ ਵੀ ਸਾਈਨ ਕੀਤੀ ਹੈ। ਐਲਡੀਐਮ ਦੇ ਐਕਜਿਊਕਟਿਵ ਪ੍ਰੋਡੀਊਸਰ ਭਾਰਤੀ ਕੋਮੰਨਾ ਨੇ ਰਾਣਾ ਦੇ ਇੰਟਰਨੈਸ਼ਨਲ ਪ੍ਰਾਜੈਕਟ ਨਾਲ ਜੁੜੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਇਸ ਫ਼ਿਲਮ ਦੀ ਸ਼ੂਟਿੰਗ 2018 ਵਿਚ ਸ਼ੁਰੂ ਹੋਵੇਗੀ।

Leave a Reply

Your email address will not be published.