ਮੁੱਖ ਖਬਰਾਂ
Home / ਮਨੋਰੰਜਨ / ‘ਵੀਰੇ ਦੀ ਵੈਡਿੰਗ’ ਦੇ ਲਈ ਸਵਰਾ ਭਾਸਕਰ ਨੇ ਘਟਾਇਆ ਇੰਨੇ ਕਿਲੋ ਭਾਰ

‘ਵੀਰੇ ਦੀ ਵੈਡਿੰਗ’ ਦੇ ਲਈ ਸਵਰਾ ਭਾਸਕਰ ਨੇ ਘਟਾਇਆ ਇੰਨੇ ਕਿਲੋ ਭਾਰ

Spread the love

ਬਾਲੀਵੁੱਡ ਫਿਲਮ ‘ਵੀਰੇ ਦੀ ਵੈਡਿੰਗ’ ‘ਚ ਚਾਰ ਅਭਿਨੇਤਰੀਆਂ ਲੀਡ ਕਿਰਦਾਰ ਨਿਭਾਅ ਰਹੀਆਂ ਹਨ ਜਿਨ੍ਹਾਂ ‘ਚ ਸਵਰਾ ਭਾਸਕਰ ਅਹਿਮ ਕਿਰਦਾਰ ਨਿਭਾਅ ਰਹੀ ਹੈ। ਉਨ੍ਹਾਂ ਤੋਂ ਇਲਾਵਾ ਫਿਲਮ ‘ਚ ਕਰੀਨਾ ਕਪੂਰ, ਸੋਨਮ ਕਪੂਰ ਅਤੇ ਸ਼ੀਖਾ ਤਲਸਾਨਿਆ ਵੀ ਅਹਿਮ ਭੂਮਿਕਾ ‘ਚ ਹਨ।
ਸੂਤਰਾਂ ਮੁਤਾਬਕ ਫਿਲਮ ਦੀ ਨਿਰਮਾਤਾ ਰਿਆ ਕਪੂਰ ਨੇ ਸਵਰਾ ਭਾਸਕਰ ਨੂੰ ਆਪਣਾ ਭਾਰ ਘਟਾਉਣ ਲਈ ਕਿਹਾ ਸੀ। ਸਵਰਾ ਇਸ ਲਈ ਜਿਮ ‘ਚ ਕਾਫੀ ਪਸੀਨਾ ਬਹਾ ਰਹੀ ਸੀ। ਕਿਹਾ ਜਾ ਰਿਹਾ ਹੈ ਕਿ ਸਵਰਾ ਕਰੀਬ 10 ਕਿਲੋ ਭਾਰ ਘਟਾ ਚੁੱਕੀ ਹੈ।
ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਫਿਲਮ ਦੀ ਸ਼ੂਟਿੰਗ ਸਤੰਬਰ ‘ਚ ਸ਼ੁਰੂ ਹੋਵੇਗੀ। ਇਹ ਫਿਲਮ ਹਾਲੀਵੁੱਡ ਫਿਲਮ ‘ਬ੍ਰਾਈਡਮੇਡਰਸ’ ਦੀ ਰੀਮੇਕ ਦੱਸੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਕਰੀਨਾ ਕਪੂਰ ਦੇ ਅੋਪੋਜਿਟ ਟੀ. ਵੀ. ਅਤੇ ਵੈਬ ਸੀਰੀਜ਼ ਦੀ ਮਸ਼ਹੂਰ ਅਦਾਕਾਰਾ ਸੁਮਿਤ ਵਿਆਸ ਨੂੰ ਕਾਸਟ ਕਰਨ ਦੀ ਗਲ ਚਲ ਰਹੀ ਹੈ। ਫਿਲਮ ਦਾ ਨਿਰਦੇਸ਼ਨ ਸਸ਼ਾਂਕ ਘੋਸ਼ ਕਰ ਰਹੇ ਹਨ ਅਤੇ ਇਹ ਕਿਹਾ ਜਾ ਰਿਹਾ ਹੈ ਕਿ ਫਿਲਮ ਚਾਰ ਦੋਸਤਾਂ ਦੀ ਜ਼ਿੰਦਗੀ ‘ਤੇ ਆਧਾਰਿਤ ਹੈ।

Leave a Reply

Your email address will not be published.