ਮੁੱਖ ਖਬਰਾਂ
Home / ਮਨੋਰੰਜਨ / ਕਿਸੇ ਪੰਜਾਬੀ ਮੁੰਡੇ ਨਾਲ ਵਿਆਹ ਕਰਵਾਏਗੀ ਅਮੀਸ਼ਾ ਪਟੇਲ

ਕਿਸੇ ਪੰਜਾਬੀ ਮੁੰਡੇ ਨਾਲ ਵਿਆਹ ਕਰਵਾਏਗੀ ਅਮੀਸ਼ਾ ਪਟੇਲ

Spread the love

ਗ਼ਦਰ ਫ਼ਿਲਮ ਵਿਚ ਸਕੀਨਾ ਦਾ ਯਾਦਗਾਰੀ ਰੋਲ ਨਿਭਾਉਣ ਵਾਲੀ ਅਦਾਕਾਰਾ ਅਮੀਸ਼ਾ ਪਟੇਲ ਦਾ ਕਹਿਣਾ ਹੈ ਕਿ ਉਸ ਨੂੰ ਪੰਜਾਬੀ ਬਹੁਤ ਪਸੰਦ ਹਨ। ਕਈ ਫ਼ਿਲਮਾਂ ‘ਚ ਉਸ ਨੇ ਪੰਜਾਬੀ ਰੋਲ ਕੀਤੇ ਹਨ ਇਸ ਲਈ ਉਹ ਵਿਆਹ ਵੀ ਪੰਜਾਬੀ ਮੁੰਡੇ ਨਾਲ ਕਰਵਾਉਣਾ ਚਾਹੁੰਦੀ ਹੈ।ਸ਼ੁੱਕਰਵਾਰ ਨੂੰ ਇੱਕ ਸ਼ੋਅਰੂਮ ਦੇ ਉਦਘਾਟਨੀ ਸਮਾਗਮ ‘ਚ ਸ਼ਾਮਿਲ ਹੋਣ ਲਈ ਜਲੰਧਰ ਪੁੱਜੀ ਅਮੀਸ਼ਾ ਪਟੇਲ ਨੇ ਇਹ ਗੱਲਾਂ ਕਹੀਆਂ।ਜਦ ਪੱਤਰਕਾਰਾਂ ਨੇ ਅਮੀਸ਼ਾ ਨੂੰ ਪਟੇਲ ਨੂੰ ਪੁੱਛਿਆ ਕਿ ਕੀ ਪੰਜਾਬੀ ਮੁੰਡਾ ਲੱਭ ਗਿਆ ਹੈ ਤਾਂ ਅਮੀਸ਼ਾ ਨੇ ਕਿਹਾ ਕਿ ਅਜੇ ਤਾਂ ਨਹੀਂ ਲੱਭਿਆ ਜੇਕਰ ਤੁਹਾਡੀ ਨਿਗ੍ਹਾ ‘ਚ ਕੋਈ ਚੰਗਾ ਜਿਹਾ ਪੰਜਾਬੀ ਮੁੰਡਾ ਹੋਵੇ ਤਾਂ ਜ਼ਰੂਰ ਦੱਸਣਾ।ਅਮੀਸ਼ਾ ਪਟੇਲ ਨੇ ਦੱਸਿਆ ਕਿ ਹੁਣ ਉਨ੍ਹਾਂ ਨੇ ਆਪਣਾ ਪ੍ਰੋਡਕਸ਼ਨ ਹਾਊਸ ਸ਼ੁਰੂ ਕੀਤਾ ਹੈ ਜਿਸ ਵਿਚ ਅਸੀਂ ਦੇਸੀ ਮੈਜਿਕ ਨਾਂ ਦੀ ਫ਼ਿਲਮ ਬਣਾ ਰਹੇ ਹਾਂ। ਇਸ ਫ਼ਿਲਮ ਵਿਚ ਅਮੀਸ਼ਾ ਦਾ ਡਬਲ ਰੋਲ ਹੈ। ਇਕ ਰੋਲ ਜਲੰਧਰ ਦੇ ਕਰਤਾਰਪੁਰ ਦੀ ਰਹਿਣ ਵਾਲੀ ਕੁੜੀ ਵਜੋਂ ਨਿਭਾਇਆ ਹੈ ਤੇ ਦੂਜੀ ਸ਼ਹਿਰ ਰਹਿੰਦੀ ਮਾਡਰਨ ਕੁੜੀ ਹੈ।ਅਮੀਸ਼ਾ ਨੇ ਕਿਹਾ ਕਿ ਇਸ ਫ਼ਿਲਮ ਵਿਚ ਮੇਰੇ ਤਿੰਨ ਰੋਲ ਹਨ। ਦੋ ਪਰਦੇ ‘ਤੇ ਅਤੇ ਇਕ ਪਰਦੇ ਦੇ ਪਿੱਛੇ। ਜਲਦ ਇਹ ਫ਼ਿਲਮ ਰਿਲੀਜ਼ ਹੋਵੇਗੀ।

Leave a Reply

Your email address will not be published.