Home / ਮੁੱਖ ਖਬਰਾਂ / ਬੀਜੇਪੀ ਨੇ ਕੀਤਾ ਰਾਸ਼ਟਰਪਤੀ ਉਮੀਦਵਾਰ ਦਾ ਐਲਾਨ

ਬੀਜੇਪੀ ਨੇ ਕੀਤਾ ਰਾਸ਼ਟਰਪਤੀ ਉਮੀਦਵਾਰ ਦਾ ਐਲਾਨ

Spread the love

ਨਵੀਂ ਦਿੱਲੀ: ਬਿਹਾਰ ਦੇ ਰਾਜਪਾਲ ਰਾਮਨਾਥ ਕੋਵਿੰਦ ਐਨ.ਡੀ.ਏ. ਦੇ ਰਾਸ਼ਟਰਪਤੀ ਉਮੀਦਵਾਰ ਹੋਣਗੇ। ਇਹ ਐਲਾਨ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪਾਰਟੀ ਦੀ ਸੰਸਦੀ ਬੋਰਡ ਦੀ ਮੀਟਿੰਗ ਤੋਂ ਬਾਅਦ ਕੀਤਾ। 71 ਸਾਲ ਦੇ ਰਾਮਨਾਥ ਕੋਵਿੰਦ 23 ਜੂਨ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਰਾਮਨਾਥ ਕੋਵਿੰਦ ਯੂਪੀ ਨਾਲ ਸਬੰਧ ਰੱਖਦੇ ਹਨ। ਉਹ ਦਲਿਤ ਹਨ ਤੇ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨਾਲ ਸਬੰਧਤ ਹਨ।

ਸੋਮਵਾਰ ਨੂੰ ਬੀਜੇਪੀ ਸੰਸਦੀ ਬੋਰਡ ਦੀ 45 ਮਿੰਟ ਚੱਲੀ ਮੀਟਿੰਗ ਤੋਂ ਬਾਅਦ ਰਾਮਨਾਥ ਕੋਵਿੰਦ ਦੇ ਨਾਮ ਬਾਰੇ ਫ਼ੈਸਲਾ ਲਿਆ ਗਿਆ। ਮੀਟਿੰਗ ਤੋਂ ਬਾਅਦ ਅਮਿਤ ਸ਼ਾਹ ਨੇ ਆਖਿਆ,‘‘ਮੋਦੀ ਜੀ ਨੇ ਖ਼ੁਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਗੱਲਬਾਤ ਕੀਤੀ ਹੈ।”

ਰਾਮਨਾਥ ਕੋਵਿੰਦ ਦਾ ਜਨਮ 1 ਅਕਤੂਬਰ, 1945 ਨੂੰ ਹੋਇਆ ਸੀ। ਉਹ ਕਾਨਪੁਰ ਦੇ ਡੇਰਾਪੁਰ ਤਹਿਸੀਲ ਦੇ ਪਿੰਡ ਪਰੌਖ ਦੇ ਰਹਿਣ ਵਾਲੇ ਹਨ। ਰਾਮਨਾਥ ਕੋਵਿੰਦ ਪੇਸ਼ੇ ਤੋਂ ਵਕੀਲ ਤੇ 1994 ਤੋਂ 2006 ਦੇ ਵਿਚਕਾਰ ਉਹ ਦੋ ਵਾਰ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ। ਉਹ 1998 ਤੋਂ 2002 ਦੇ ਵਿਚਕਾਰ ਬੀਜੇਪੀ ਦਲਿਤ ਮੋਰਚੇ ਦੇ ਪ੍ਰਧਾਨ ਤੇ ਆਲ ਇੰਡੀਆ ਕੋਲੀ ਸਮਾਜ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

Leave a Reply

Your email address will not be published.