Home / ਪੰਜਾਬ / ਸ਼ਰੇਆਮ ਹੱਥ-ਪੈਰ ਵੱਢ ਕੇ ਬੇਰਹਿਮ ਮੌਤ ਮਾਰੇ ਗਏ ਸੋਨੂੰ ਦੇ ਭੋਗ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਬਠਿੰਡਾ-ਤਲਵੰਡੀ ਹਾਈਵੇਅ ਕੀਤਾ ਜਾਮ

ਸ਼ਰੇਆਮ ਹੱਥ-ਪੈਰ ਵੱਢ ਕੇ ਬੇਰਹਿਮ ਮੌਤ ਮਾਰੇ ਗਏ ਸੋਨੂੰ ਦੇ ਭੋਗ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਬਠਿੰਡਾ-ਤਲਵੰਡੀ ਹਾਈਵੇਅ ਕੀਤਾ ਜਾਮ

Spread the love

ਤਲਵੰਡੀ—ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਭਾਗੀਵਾਂਦਰ ਦੀ ਸੱਥ ‘ਚ ਵੱਢ ਕੇ ਸੁੱਟਣ ਉਪਰੰਤ ਦਮ ਤੋੜ ਚੁੱਕੇ ਕਥਿਤ ਨਸ਼ਾ ਸਮੱਗਲਰ ਵਿਨੋਦ ਕੁਮਾਰ ਉਰਫ ਮੋਨੂੰ ਅਰੋੜਾ ਦੀ ਅੰਤਿਮ ਅਰਦਾਸ ਐਤਵਾਰ ਨੂੰ ਸੁਰੱਖਿਆ ਪ੍ਰਬੰਧਾਂ ਹੇਠ ਤਲਵੰਡੀ ਸਾਬੋ ਦੇ ਲੇਲੇਵਾਲਾ ਰੋਡ ‘ਤੇ ਮੋਨੂੰ ਅਰੋੜਾ ਦੇ ਗ੍ਰਹਿ ਵਿਖੇ ਹੋਈ। ਅੰਤਿਮ ਅਰਦਾਸ ਉਪਰੰਤ ਕਤਲਕਾਂਡ ਦੇ ਅੱਠ ਦਿਨ ਲੰਘ ਜਾਣ ਦੇ ਬਾਵਜੂਦ ਪੁਲਸ ਵੱਲੋਂ ਕਥਿਤ ਦੋਸ਼ੀਆਂ ‘ਚੋਂ ਕਿਸੇ ਦੀ ਵੀ ਗ੍ਰਿਫਤਾਰੀ ਨਾ ਕੀਤੇ ਜਾਣ ਦੇ ਵਿਰੋਧ ‘ਚ ਮੋਨੂੰ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੇ ਬਠਿੰਡਾ-ਤਲਵੰਡੀ ਸਾਬੋ ਹਾਈਵੇਅ ਨੂੰ ਜਾਮ ਕਰਕੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

Leave a Reply

Your email address will not be published.