Home / ਦੇਸ਼ ਵਿਦੇਸ਼ / ਅਮਰੀਕਾ ਵਿੱਚ ਕਿਰਪਾਨਧਾਰੀ ਸਿੱਖ ਗ੍ਰਿਫ਼ਤਾਰ, ਪੁਲੀਸ ਨੇ ਲਾਈ ਹੱਥਕੜੀ

ਅਮਰੀਕਾ ਵਿੱਚ ਕਿਰਪਾਨਧਾਰੀ ਸਿੱਖ ਗ੍ਰਿਫ਼ਤਾਰ, ਪੁਲੀਸ ਨੇ ਲਾਈ ਹੱਥਕੜੀ

Spread the love

ਵਾਸ਼ਿੰਗਟਨ-ਧਰਮ ਪਰਿਵਰਤਨ ਤੋਂ ਬਾਅਦ ਸਿੱਖ ਬਣੇ ਇੱਕ ਵਿਅਕਤੀ ਨੂੰ ਇੱਥੋਂ ਦੇ ਇੱਕ ਕਰਿਆਨਾ ਸਟੋਰ ਵਿੱਚ ਕਿਰਪਾਨ ਧਾਰਨ ਕਰਕੇ ਪੁਲੀਸ ਵੱਲੋਂ ਹੱਥਕੜੀ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕਾਰਵਾਈ ਇੱਕ ਗਾਹਕ ਵੱਲੋਂ ਪੁਲੀਸ ਨੂੰ ਕੀਤੇ ਫੋਨ ਤੋਂ ਬਾਅਦ ਕੀਤੀ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ ਜਸਟਿਨ ਸਮਿੱਥ ਤੋਂ ਸਿੱਖ ਬਣਿਆ ਹਰਪ੍ਰੀਤ ਸਿੰਘ ਖ਼ਾਲਸਾ ਨੌਂ ਸਾਲਾਂ ਤੋਂ ਕਿਰਪਾਨ ਧਾਰਨ ਕਰ ਰਿਹਾ ਹੈ। ਕੇਟਰਿੰਗ ਬਿਜ਼ਨਸ ਕਰ ਰਹੇ ਖ਼ਾਲਸਾ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਵੀ ਪੁਲੀਸ ਨੇ ਕਈ ਵਾਰ ਰੋਕਿਆ ਸੀ ਅਤੇ ਪਿਛਲੇ ਹਫ਼ਤੇ ਕੈਟਨਸਵਿਲੇ, ਮੈਰੀਲੈਂਡ ਵਿੱਚ ਪੈਂਦੇ ਇੱਕ ਕਰਿਆਨਾ ਸਟੋਰ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਪੁਲੀਸ ਨੂੰ ਦੱਸਿਆ ਕਿ ਕਿਰਪਾਨ ਉਸ ਦੇ ਧਰਮ ਦਾ ਹਿੱਸਾ ਹੈ, ਪਰ ਪੁਲੀਸ ਨੇ ਉਸ ਦੀ ਤਲਾਸ਼ੀ ਲਈ, ਕਿਰਪਾਨ ਲੈ ਲਈ ਅਤੇ ਉਸ ਨੂੰ ਹੱਥਕੜੀ ਲਗਾ ਦਿੱਤੀ ਤੇ ਆਪਣੇ ਨਾਲ ਲੈ ਗਏ।
ਬਾਅਦ ’ਚ ਪੁਲੀਸ ਵੱਲੋਂ ਉਸ ਨੂੰ ਬਿਨਾਂ ਕਿਸੇ ਦੋਸ਼ ਤੋਂ ਰਿਹਾਅ ਕਰ ਦਿੱਤਾ ਗਿਆ। ਬਾਲਟੀਮੋਰ ਕਾਊਂਟੀ ਆਫੀਸਰ ਜੈਨੀਫਰ ਪੀਚ ਨੇ ਕਿਹਾ,‘‘ਚਾਕੂ, ਇੱਕ ਕਿਰਪਾਨ ਸੀ ਅਤੇ ਉਸ ਦੇ ਧਰਮ ਦਾ ਹਿੱਸਾ ਸੀ ਅਤੇ ਇਸ ਤੋਂ ਸਮਾਜ ਨੂੰ ਕੋਈ ਖ਼ਤਰਾ ਨਹੀਂ ਸੀ।’’ ਇਸ ਘਟਨਾ ਦੀ ਇੱਕ ਪ੍ਰਤੱਖਦਰਸ਼ੀ ਰਾਸ਼ੇਲ ਬੇਰੇਸਨ ਲਾਛੋਅ ਨੇ ਇਸ ਘਟਨਾਂ ਦੀ 54 ਸਕਿੰਟ ਦੀ ਇੱਕ ਵੀਡੀਓ ਆਪਣੇ ਫੇਸਬੁੱਕ ਪੇਜ਼ ’ਤੇ ਪਾਈ ਹੈ। ਉਸ ਨੇ ਕਿਹਾ ਕਿ ਉਸ ਨੂੰ ਆਸ ਹੈ ਕਿ ਇਹ ਵੀਡੀਓ ਲੋਕਾਂ ਨੂੰ ਜਾਗਰੂਕ ਕਰੇਗੀ।

Leave a Reply

Your email address will not be published.