Home / ਭਾਰਤ / ਕੰਪਨੀਆਂ ਨੂੰ ਜੁਲਾਈ-ਅਗੱਸਤ ਦੀ ਜੀ.ਐਸ.ਟੀ. ਰਿਟਰਨ ਦਾਖ਼ਲ ਕਰਨ ਲਈ ਛੋਟ ਮਿਲੀ

ਕੰਪਨੀਆਂ ਨੂੰ ਜੁਲਾਈ-ਅਗੱਸਤ ਦੀ ਜੀ.ਐਸ.ਟੀ. ਰਿਟਰਨ ਦਾਖ਼ਲ ਕਰਨ ਲਈ ਛੋਟ ਮਿਲੀ

Spread the love

ਨਵੀਂ ਦਿੱਲੀ-ਜੀ.ਐਸ.ਟੀ. ਕੌਂਸਲ ਨੇ ਕੰਪਨੀਆਂ ਨੂੰ ਰਿਟਰਨ ਦਾਖ਼ਲ ਕਰਨ ਦੇ ਨਿਯਮਾਂ ਵਿਚ ਪਹਿਲੇ ਦੋ ਮਹੀਨੇ ਵਾਸਤੇ ਛੋਟ ਦਿੰਦਿਆਂ ਕਿਹਾ ਹੈ ਕਿ ਵਸਤੂ ਅਤੇ ਸੇਵਾ ਕਰ (ਜੀ.ਐਸ.ਟੀ.) ਪਹਿਲੀ ਜੁਲਾਈ ਤੋਂ ਹੀ ਲਾਗੂ ਹੋਵੇਗਾ। ਕੌਂਸਲ ਨੇ ਮੁਨਾਫ਼ਾਖ਼ੋਰੀ ਰੋਕਣ ਨਾਲ ਸਬੰਧਤ ਨਿਯਮ ਸਮੇਤ ਛੇ ਨਿਯਮਾਂ ਨੂੰ ਪ੍ਰਵਾਨਗੀ ਵੀ ਦੇ ਦਿਤੀ।
ਸਅਨਤੀ ਖੇਤਰ ਵਲੋਂ ਜੀ.ਐਸ.ਟੀ. ਲਾਗੂ ਕਰਨ ਦੀ ਤਰੀਕ ਅੱਗੇ ਵਧਾਈ ਜਾਣ ‘ਤੇ ਜ਼ੋਰ ਦਿਤਾ ਜਾ ਰਿਹਾ ਹੈ ਪਰ ਕੌਂਸਲ ਵਲੋਂ ਸੋਧੇ ਗਏ ਨਿਯਮਾਂ ਮੁਤਾਬਕ ਜੁਲਾਈ ਮਹੀਨੇ ਦੀ ਵਿਕਰੀ ਦੇ ਵੇਰਵੇ 10 ਅਗੱਸਤ ਦੀ ਬਜਾਏ 5 ਸਤੰਬਰ ਤਕ ਦਾਖ਼ਲ ਕਰਵਾਏ ਜਾ ਸਕਣਗੇ। ਇਸੇ ਤਰ੍ਹਾਂ ਕੰਪਨੀਆਂ ਅਗੱਸਤ ਦੀ ਵਿਕਰੀ ਦੇ ਵੇਰਵੇ 10 ਸਤੰਬਰ ਦੀ ਬਜਾਏ 20 ਸਤੰਬਰ ਤਕ ਜਮ੍ਹਾਂ ਕਰਵਾਏ ਜਾ ਸਕਣਗੇ। ਵਿੱਤ ਮੰਤਰੀ ਅਰੁਣ ਜੇਤਲੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਤਿਆਰੀ ਵਿਚ ਕਮੀ ਨਾਲ ਨਜਿੱਠਣ ਲਈ ਦੋ ਮਹੀਨੇ ਦੀ ਛੋਟ ਦਿਤੀ ਗਈ ਹੈ। ਸਤੰਬਰ ਤੋਂ ਸਮਾਂ ਹੱਦ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ।”
ਜੀ.ਐਸ.ਟੀ. ਕੌਂਸਲ ਨੇ ਏ.ਸੀ. ਹੋਟਲ ਮਾਲਕਾਂ ਨੂੰ ਰਾਹਤ ਦਿੰਦਿਆਂ ਪੰਜ ਹਜ਼ਾਰ ਰੁਪਏ ਦੀ ਬਜਾਏ 7500 ਜਾਂ ਇਸ ਤੋਂ ਵੱਧ ਕਿਰਾਏ ‘ਤੇ ਹੀ 28 ਫ਼ੀ ਸਦੀ ਦੀ ਦਰ ਨਾਲ ਜੀ.ਐਸ.ਟੀ. ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਹੁਣ 2500 ਤੋਂ 7500 ਰੁਪਏ ਕਿਰਾਏ ਵਾਲੇ ਕਮਰਿਆਂ ਦੇ ਬਿਲ ‘ਤੇ 18 ਫ਼ੀ ਸਦੀ ਟੈਕਸ ਲਾਗੂ ਹੋਵੇਗਾ।
ਕੌਂਸਲ ਨੇ ਲਾਟਰੀ ਉਪਰ ਲੱਗਣ ਵਾਲੇ ਟੈਕਸ ਨੂੰ ਦੋ ਸ਼੍ਰੇਣੀਆਂ ਵਿਚ ਰੱਖਣ ਦਾ ਫ਼ੈਸਲਾ ਕੀਤਾ ਹੈ। ਸਰਕਾਰੀ ਲਾਟਰੀ ‘ਤੇ 12 ਫ਼ੀ ਸਦੀ ਅਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਲਾਟਰੀ ‘ਤੇ 28 ਫ਼ੀ ਸਦੀ ਟੈਕਸ ਲਾਗੂ ਹੋਵੇਗਾ। ਜੇਤਲੀ ਨੇ ਕਿਹਾ, ”ਮੈਂ ਉਮੀਦ ਕਰਦਾ ਹਾਂ ਕਿ ਸਾਨੂੰ ਮੁਨਾਫ਼ਾਖੋਰੀ ਦੀ ਰੋਕਥਾਮ ਲਈ ਤੈਅ ਕੀਤੇ ਗਏ ਨਿਯਮਾਂ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਪਵੇਗੀ।

Leave a Reply

Your email address will not be published.