Home / ਮੁੱਖ ਖਬਰਾਂ / ਸੁਖਬੀਰ ਦੀ ਪਾਣੀ ਵਾਲੀ ਬੱਸ ਨੂੰ ਲਗੀਆਂ ‘ਪੱਕੀਆਂ ਬਰੇਕਾਂ’

ਸੁਖਬੀਰ ਦੀ ਪਾਣੀ ਵਾਲੀ ਬੱਸ ਨੂੰ ਲਗੀਆਂ ‘ਪੱਕੀਆਂ ਬਰੇਕਾਂ’

Spread the love

ਫ਼ਿਰੋਜ਼ਪੁਰ/ਮੱਖੂ/ਹਰੀਕੇ ਪੱਤਣ-ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਫ਼ੈਸਲੇ ਤਹਿਤ ਪਿਛਲੀ ਸਰਕਾਰ ਸਮੇਂ ਸੁਖਬੀਰ ਸਿੰਘ ਬਾਦਲ ਵਲੋਂ ਹਰੀਕੇ ਝੀਲ ਵਿਚ ਚਲਾਈ ਗਈ ਪਾਣੀ ਵਾਲੀ ਬੱਸ ਬੰਦ ਕਰ ਦਿਤੀ ਗਈ ਹੈ।
ਸੈਰ-ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਿਧਾਇਕਾਂ ਨਾਲ ਹਰੀਕੇ ਜਲਗਾਹ ਵਿਖੇ ਪਹੁੰਚ ਕੇ ਪਾਣੀ ਵਾਲੀ ਬੱਸ ਨੂੰ ਵੇਖਣ ਮਗਰੋਂ ਕਿਹਾ ਕਿ ਇਸ ਜਲਗਾਹ ਵਿਚ ਬੱਸ ਦੀ ਥਾਂ ਪੈਰਾਂ ਨਾਲ ਚੱਲਣ ਵਾਲੀਆਂ ਕਿਸ਼ਤੀਆਂ ਚਲਾਈਆਂ ਜਾਣਗੀਆਂ ਕਿਉਂਕਿ ਬੱਸ ਦੇ ਚੱਲਣ ਨਾਲ ਪ੍ਰਵਾਸੀ ਪੰਛੀ ਪ੍ਰਭਾਵਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਲ ਬੱਸ ਚਲਾਉਣ ਦੀ ਕੋਈ ਤੁਕ ਨਹੀਂ ਬਣਦੀ ਅਤੇ ਪਿਛਲੀ ਸਰਕਾਰ ਨੇ ਇਸ ਬੱਸ ‘ਤੇ 20 ਕਰੋੜ ਰੁਪਏ ਦਾ ਨਾਜਾਇਜ਼ ਖ਼ਰਚਾ ਕੀਤਾ ਹੈ। ਸਿੱਧੂ ਨੇ ਕਿਹਾ ਕਿ ਬੱਸ ਚਲਾਉਣ ਲਈ ਖ਼ਰਚੀ ਰਾਸ਼ੀ ਦੀ ਜਾਂਚ ਕਰਾਈ ਜਾਵੇਗੀ। ਸਿੱਧੂ ਨੇ ਬਾਦਲ ਪਰਵਾਰ ‘ਤੇ ਤਾਬੜਤੋੜ ਹਮਲਾ ਕਰਦਿਆਂ ਕਿਹਾ ਕਿ ਪਾਣੀ ਵਿਚ ਚੱਲਣ ਵਾਲੀ ਬੱਸ ਦੇ ਨਾਲ-ਨਾਲ ਬਾਦਲ ਪਰਵਾਰ ਦੀ ਮਲਕੀਅਤ ਵਾਲੀਆਂ ਪ੍ਰਾਈਵੇਟ ਬਸਾਂ ਜੋ ਇਕ ਪਰਮਿਟ ‘ਤੇ ਕਈ-ਕਈ ਚੱਲ ਰਹੀਆਂ ਹਨ, ਬੰਦ ਕੀਤੀਆਂ ਜਾਣਗੀਆਂ ਅਤੇ ਉਨ੍ਹਾਂ ਦੀ ਥਾਂ ਪੰਜਾਬ ਸਰਕਾਰ ਦੀਆਂ ਪੀ.ਆਰ.ਟੀ.ਸੀ ਅਤੇ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਬਸਾਂ ਸੜਕਾਂ ‘ਤੇ ਚਲਣਗੀਆਂ। ਸਿੱਧੂ ਨਾਲ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ ਪਿੰਕੀ ਵਿਧਾਇਕ ਫ਼ਿਰੋਜ਼ਪੁਰ ਸ਼ਹਿਰ, ਸੁਖਪਾਲ ਸਿੰਘ ਭੁੱਲਰ ਵਿਧਾਇਕ ਵਲਟੋਹਾ, ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ, ਵਿਜੇ ਕਾਲੜਾ, ਚਮਕੌਰ ਸਿੰਘ ਢੀਂਡਸਾ ਵੀ ਸਨ।
ਬਾਅਦ ਵਿਚ ਉਹ ਮਹਿੰਦਰ ਮਦਾਨ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮੱਖੂ ਦੇ ਦਫ਼ਤਰ ਵਿਖੇ ਪਹੁੰਚੇ ਅਤੇ ਹਲਕਾ ਜ਼ੀਰਾ ਦੇ ਵਿਕਾਸ ਲਈ ਹਲਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਭਰੋਸਾ ਦਿੱਤਾ ਕਿ ਮੱਖੂ ਵਿਖੇ ਬੱਸ ਸਟੈਂਡ ਤੋਂ ਇਲਾਵਾ ਇਕ ਆਈ.ਟੀ.ਆਈ ਖੋਲ੍ਹੀ ਜਾਵੇਗਾ।

Leave a Reply

Your email address will not be published.