Home / ਪੰਜਾਬ / ਓਲੰਪੀਅਨ ਜਗਜੀਤ ਸਿੰਘ ਕੁਲਾਰ ਦਾ ਦੇਹਾਂਤ

ਓਲੰਪੀਅਨ ਜਗਜੀਤ ਸਿੰਘ ਕੁਲਾਰ ਦਾ ਦੇਹਾਂਤ

Spread the love

ਪ੍ਰਿੰ. ਸਰਵਣ ਸਿੰਘ
ਟਰਾਂਟੋ-ਹਾਕੀ ਦੇ ਵੈਟਰਨ ਖਿਡਾਰੀ ਜਗਜੀਤ ਸਿੰਘ ਉਰਫ਼ ਜੱਗੀ ਕੁਲਾਰ ਦਾ 12 ਜੂਨ ਨੂੰ ਟਰਾਂਟੋ ਵਿਚ ਅਚਾਨਕ ਦੇਹਾਂਤ ਹੋ ਗਿਆ। ਉਸ ਦਾ ਪਿਛੋਕੜ ਪਿੰਡ ਸੰਸਾਰਪੁਰ ਦਾ ਸੀ ਜਿਸ ਨੂੰ ਹਾਕੀ ਦਾ ਮੱਕਾ ਕਿਹਾ ਜਾਂਦੈ। ਉਸ ਦੇ ਪਿਤਾਸ. ਬਚਿੱਤਰ ਸਿੰਘ 1920ਵਿਆਂ ਵਿਚ ਕੀਨੀਆ ਗਏ ਸਨ ਜਿਥੇ ਸਿੱਖ ਯੂਨੀਅਨ ਕਲੱਬ ਨੈਰੋਬੀ ਵੱਲੋਂ ਹਾਕੀ ਖੇਡੇ। ਉਨ•ਾਂ ਦੇ ਵੱਡੇ ਪੁੱਤਰ ਹਰਦਿਆਲ ਸਿੰਘ ਤੇ ਹਰਦੇਵ ਸਿੰਘ ਵੀ ਉਸੇ ਕਲੱਬ ਵੱਲੋਂ ਹਾਕੀ ਖੇਡਦੇ ਰਹੇ। ਜਗਜੀਤ ਕੁਲਾਰ ਦਾ ਜਨਮ 16 ਅਪ੍ਰੈਲ 1942 ਨੂੰ ਮੁੰਬਾਸਾ ‘ਚ ਹੋਇਆ ਸੀ। ਟੈਕਨੀਕਲ ਹਾਈ ਸਕੂ ਨੈਰੋਬੀ ਵਿਚ ਪੜ•ਨ ਉਪਰੰਤ ਉਹ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਚ ਪੜ•ਨ ਲੱਗਾ ਜਿਥੇ ਪੰਜ ਸਾਲ ਕਾਲਜ ਅਤੇ ਪੰਜਾਬ ਯੂਨੀਵਰਸਿਟੀ ਵੱਲੋਂ ਫਾਰਵਰਡ ਖੇਡਿਆ।
1968 ਵਿਚ ਨੈਰੋਬੀ ਪਰਤ ਕੇ ਉਸ ਨੇਕੀਨੀਆ ਦੀ ਹਾਕੀ ਟੀਮ ਵੱਲੋਂ ਮੈਕਸੀਕੋ ਤੇ ਮਿਊਨਿਖ ਦੀਆਂ ਓਲੰਪਿਕ ਖੇਡਾਂ ਵਿਚ ਭਾਗ ਲਿਆ। ਉਹ 1971 ਵਿਚ ਬਾਰਸੀਲੋਨਾ ਤੇ 1973 ਵਿਚ ਐਮਸਟਰਡਮ ਦੇ ਵਰਲਡ ਹਾਕੀ ਕੱਪ ਵੀ ਖੇਡਿਆ। ਫਿਰ ਕੈਨੇਡਾ ਵਿਚ ਰਹਿੰਦਿਆਂ ਉਹ ਕਿਊਬੈੱਕ ਹਾਕੀ ਫੈਡਰੇਸ਼ਨ ਤੇ ਹੁਣ ਉਨਟਾਰੀਓ ਹਾਕੀ ਫੈਡਰੇਸ਼ਨ ਦਾ ਟੈਕਨੀਕਲ ਡਾਇਰੈਕਟਰ ਸੀ। ਉਹ ਕੈਨੇਡਾ ਦੀ ਹਾਕੀ ਟੀਮ ਦਾ ਕੋਚ/ਮੈਨੇਜਰ ਬਣ ਕੇ ਵੀ ਸੇਵਾ ਨਿਭਾਉਂਦਾ ਰਿਹਾ। ਉਸ ਨੇ ਅਨੇਕਾਂ ਬੱਚਿਆਂ ਤੇ ਨੌਜੁਆਨਾਂ ਨੂੰ ਹਾਕੀ ਖੇਡਣ ਦੀ ਜਾਗ ਲਾਈ। ਲਾਈਫ਼ ਟਾਈਮ ਅਚੀਵਮੈਂਟ ਵਜੋਂ ਉਸ ਨੂੰ ਪਰਵਾਸੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸ ਦਾ ਅੰਤਮ ਸਸਕਾਰ 20 ਜੂਨ ਨੂੰ 11 ਵਜੇ ਤੋਂ 1 ਵਜੇ ਤਕ ਬਰੈਂਪਟਨ ਕ੍ਰੀਮੈਟੋਰੀਅਮ ਵਿਚ ਹੋਵੇਗਾ।

Leave a Reply

Your email address will not be published.