Home / ਦੇਸ਼ ਵਿਦੇਸ਼ / ਹਵਾਈ ਹਮਲੇ ਨੇ ਲਈਆਂ 24 ਜਾਨਾਂ

ਹਵਾਈ ਹਮਲੇ ਨੇ ਲਈਆਂ 24 ਜਾਨਾਂ

Spread the love

ਸਨਾ-ਉੱਤਰੀ ਯਮਨ ਦੇ ਬਾਜ਼ਾਰ ਵਿੱਚ ਹੋਏ ਹਵਾਈ ਹਮਲੇ ਵਿੱਚ ਘੱਟ ਤੋਂ ਘੱਟ 24 ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਲੋਕ ਜ਼ਿਆਦਾਤਰ ਉਸੇ ਬਾਜ਼ਾਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਜਾਂ ਦੁਕਾਨਦਾਰ ਸਨ।
ਇਸ ਹਮਲੇ ਦੀ ਜਾਣਕਾਰੀ ਘਟਨਾ ਦੌਰਾਨ ਮੌਜੂਦ ਲੋਕਾਂ ਤੇ ਅਧਿਕਾਰੀਆਂ ਨੇ ਦਿੱਤੀ ਹੈ। ਹਮਲੇ ਲਈ ਸਾਊਦੀ ਨੀਤ ਗਠਜੋੜ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ।
ਵਿਸ਼ਵ ਸਿਹਤ ਸੰਸਥਾ ਮੁਤਾਬਕ ਪਿਛਲੇ ਦੋ ਸਾਲ ਵਿੱਚ ਯਮਨ ਦੇ ਸੰਘਰਸ਼ ਵਿੱਚ 8000 ਤੋਂ ਵੱਧ ਲੋਕ ਮਾਰੇ ਗਏ ਹਨ। ਹਾਲ ਹੀ ਵਿੱਚ ਫੈਲੇ ਹੈਜ਼ੇ ਨਾਲ 900 ਤੋਂ ਵੀ ਵੱਧ ਲੋਕਾਂ ਦੀ ਮੌਤ ਹੋਈ ਹੈ।

Leave a Reply

Your email address will not be published.