Home / ਭਾਰਤ / ਪਾਇਲਟ ਨੇ ਹਰਭਜਨ ‘ਤੇ ਠੋਕਿਆ 96 ਕਰੋੜ ਦਾ ਮੁਕੱਦਮਾ

ਪਾਇਲਟ ਨੇ ਹਰਭਜਨ ‘ਤੇ ਠੋਕਿਆ 96 ਕਰੋੜ ਦਾ ਮੁਕੱਦਮਾ

Spread the love

ਮੁੰਬਈ-ਕਟਰ ਹਰਭਜਨ ਸਿੰਘ ‘ਤੇ ਜੈੱਟ ਏਅਰਵੇਜ਼ ਦੇ ਪਾਇਲਟ ਬੇਰੰਡ ਹੋਸਲਿਨ ਨੇ 96 ਕਰੋੜ ਰੁਪਏ ਦਾ ਮੁਕੱਦਮਾ ਦਰਜ ਕਰਾਇਆ ਹੈ। ਇਹ ਉਹੀ ਪਾਇਲਟ ਹੈ ਜਿਸ ‘ਤੇ ਹਰਭਜਨ ਨੇ ਨਸਲਭੇਦੀ ਟਿੱਪਣੀ ਦਾ ਦੋਸ਼ ਲਗਾਇਆ ਹੈ ਅਤੇ ਬਾਅਦ ‘ਚ ਬੇਰੰਡ ਨੂੰ ਜੈੱਟ ਏਅਰਵੇਜ਼ ਨੇ ਬਰਖਾਸਤ ਕਰ ਦਿੱਤਾ। ਹਰਭਜਨ ਸਿੰਘ ਦੇ ਨਾਲ-ਨਾਲ ਦੋ ਹੋਰ ਯਾਤਰੀਆਂ ‘ਤੇ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਪਾਇਲਟ ਦੇ ਵਕੀਲ ਮੁਤਾਬਿਕ ਹਰਭਜਨ ਸਿੰਘ ਸਮੇਤ ਦੋ ਹੋਰ ਯਾਤਰੀਆਂ ਨੇ ਪਾਇਲਟ ਦੇ ਖ਼ਿਲਾਫ਼ ਜਿਹੜੀ ਸ਼ਿਕਾਇਤ ਕੀਤੀ ਸੀ ਉਹ ਬੇਬੁਨਿਆਦ ਦੋਸ਼ ਸਨ। ਇਸ ਨਾਲ ਉਨ੍ਹਾਂ ਦੀ ਮਾਣਹਾਨੀ ਹੋਈ ਹੈ। ਹੈਸਲਿਨ ਨੇ ਇਸ ਮਾਣਹਾਨੀ ਦੇ ਬਦਲੇ ਹਰਭਜਨ ਸਿੰਘ, ਪੂਜਾ ਸਿੰਘ ਗੁਜਰਾਲ ਅਤੇ ਜਤਿੰਦਰ ਸਿੰਘ ‘ਤੇ 15 ਮਿਲੀਅਨ ਡਾਲਰ ਯਾਨੀ ਕਰੀਬ 96 ਕਰੋੜ ਰੁਪਏ ਦਾ ਹਰਜਾਨਾ ਮੰਗਿਆ ਹੈ।
ਤਿੰਨ ਅਪ੍ਰੈਲ ਨੂੰ ਚੰਡੀਗੜ੍ਹ-ਮੁੰਬਈ ਦੀ ਇਕ ਉਡਾਣ ਦੇ ਕਮਾਂਡਰ ਹੋਸਲਿਨ ਸਨ। ਇਸ ਯਾਤਰਾ ਦੌਰਾਨ ਭੱਜੀ, ਗਾਇਕ ਪੂਜਾ ਸਿੰਘ ਗੁਜਰਾਲ ਅਤੇ ਜਤਿੰਦਰ ਸਿੰਘ ਦੇ ਨਾਲ ਯਾਤਰਾ ਕਰ ਰਹੇ ਸਨ। ਜਤਿੰਦਰ ਇਸ ਯਾਤਰਾ ਦੌਰਾਨ ਆਪਣੀ ਨਿੱਜੀ ਵ੍ਹੀਲਚੇਅਰ ਦੇ ਨਾਲ ਸਨ। ਇਥੇ ਜਤਿੰਦਰ ਅਤੇ ਇਸ ਪਾਇਲਟ ਦਰਮਿਆਨ ਵਿਵਾਦ ਹੋ ਗਿਆ। ਜਿਸ ‘ਤੇ ਇਕ ਹਫ਼ਤੇ ਬਾਅਦ ਹਰਭਜਨ ਸਿੰਘ ਨੇ ਇਕ ਦੇ ਬਾਅਦ ਇਕ ਕਈ ਟਵੀਟ ਕਰਕੇ ਇਸ ਮਾਮਲੇ ਦੀ ਨਿੰਦਾ ਕੀਤੀ। ਹਰਭਜਨ ਸਿੰਘ ਦੇ ਮੁਤਾਬਿਕ ਹੋਸਲਿਨ ਨੇ ਪੂਜਾ ਅਤੇ ਜਤਿੰਦਰ ਨੂੰ ਅਪਮਾਨਿਤ ਕੀਤਾ। ਭੱਜੀ ਨੇ ਆਪਣੇ ਟਵੀਟ ਦੇ ਜ਼ਰੀਏ ਹੋਸਲਿਨ ‘ਤੇ ਦੋਸ਼ ਲਗਾਇਆ ਸੀ ਕਿ ਜੈੱਟ ਏਅਰਵੇਜ਼ ਦੇ ਇਸ ਪਾਇਲਟ ਨੇ ਪੂਜਾ ਅਤੇ ਜਤਿੰਦਰ ਨਾਲ ਬਦਤਮੀਜ਼ੀ ਕੀਤੀ ਹੈ। ਭੱਜੀ ਦੇ ਮੁਤਾਬਿਕ ਹੋਸਲਿਨ ਨੇ ਉਨ੍ਹਾਂ ਨੂੁੰ ਬਲੱਡੀ ਇੰਡੀਅਨ, ਮੇਰੀ ਉਡਾਣ ਤੋਂ ਬਾਹਰ ਚਲੇ ਜਾਓ ਵਰਗੇ ਅਪਮਾਨਜਨਕ ਸ਼ਬਦ ਕਹੇ ਸਨ।

Leave a Reply

Your email address will not be published.