Home / ਮੁੱਖ ਖਬਰਾਂ / ਪੁਰਤਗਾਲ ਦੇ ਜੰਗਲਾਂ ’ਚ ਲੱਗੀ ਅੱਗ ; 62 ਹਲਾਕ
Fire and smoke is seen on the IC8 motorway during a forest fire near Pedrogao Grande, in central Portugal, June 18, 2017. REUTERS/Miguel Vidal

ਪੁਰਤਗਾਲ ਦੇ ਜੰਗਲਾਂ ’ਚ ਲੱਗੀ ਅੱਗ ; 62 ਹਲਾਕ

Spread the love

ਪਿਨੇਲਾ (ਪੁਰਤਗਾਲ)-ਕੇਂਦਰੀ ਪੁਰਤਗਾਲ ਦੇ ਜੰਗਲਾਂ ਵਿੱਚ ਅੱਗ ਲੱਗਣ ਕਾਰਨ ਘੱਟੋ ਘੱਟ 62 ਜਣੇ ਮਾਰੇ ਗਏ ਤੇ 59 ਜ਼ਖ਼ਮੀ ਹੋਏ ਹਨ। ਸਰਕਾਰ ਦਾ ਕਹਿਣਾ ਹੈ ਬਹੁਤੇ ਲੋਕਾਂ ਦੀ ਮੌਤ ਕਾਰਾਂ ਵਿੱਚ ਹੀ ਸੜਨ ਕਾਰਨ ਹੋਈ ਹੈ।
ਕੋਇੰਬਰਾ ਤੋਂ ਕਰੀਬ 50 ਕਿਲੋਮੀਟਰ ਦੂਰ ਪੈਡਰੋਗਾਓ ਗਰੈਂਡੇ ਨਗਰ ਨਿਗਮ ਦੇ ਜੰਗਲ ਵਿੱਚ ਬਾਅਦ ਦੁਪਹਿਰ ਅੱਗ ਲੱਗ ਗਈ ਸੀ ਤੇ 160 ਅੱਗ ਬੁਝਾਊ ਗੱਡੀਆਂ ਤੇ 600 ਫਾਇਰ ਕਰਮੀਆਂ ਨੂੰ ਅੱਗ ਬੁਝਾਉਣ ਲਈ ਭੇਜਿਆ ਗਿਆ ਸੀ। ਅੱਗ ਨੇ ਬਾਅਦ ਵਿੱਚ ਬਹੁਤ ਤੇਜ਼ੀ ਨਾਲ ਹੋਰਨਾਂ ਜੰਗਲਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਲਿਸਬਨ ਨੇੜੇ ਸਿਵਲ ਪ੍ਰੋਟੈਕਸ਼ਨ ਹੈੱਡਕੁਆਰਟਰ ਵਿੱਚ ਪ੍ਰਧਾਨ ਮੰਤਰੀ ਐਨਤੋਨੀਓ ਕੋਸਤਾ ਨੇ ਕਿਹਾ, ‘ਮੰਦੇਭਾਗੀਂ, ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਬੰਧੀ ਇਹ ਪਿਛਲੇ ਸਾਲਾਂ ਦੌਰਾਨ ਵਾਪਰੀਆਂ ਘਟਨਾਵਾਂ ਵਿੱਚੋਂ ਸਭ ਤੋਂ ਖ਼ਤਰਨਾਕ ਘਟਨਾ ਜਾਪ ਰਹੀ ਹੈ।’ ਉਨ੍ਹਾਂ ਕਿਹਾ, ‘ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਇਸ ਵੇਲੇ ਪਹਿਲ ਉਨ੍ਹਾਂ ਲੋਕਾਂ ਨੂੰ ਬਚਾਉਣ ਦੀ ਹੈ, ਜਿਹੜੇ ਹਾਲੇ ਵੀ ਖ਼ਤਰੇ ਵਿੱਚ ਹੋ ਸਕਦੇ ਹਨ।’ ਹਫ਼ਤੇ ਦੇ ਅੰਤਲੇ ਦਿਨਾਂ ਵਿੱਚ ਸਾਰੇ ਪੁਰਤਗਾਲ ਵਿੱਚ ਗਰਮੀ ਕਾਫ਼ੀ ਵਧੀ ਹੋਈ ਸੀ ਤੇ ਕਈ ਖੇਤਰਾਂ ਵਿੱਚ ਤਾਂ ਤਾਪਮਾਨ 40 ਡਿਗਰੀ ਤੋਂ ਵੀ ਉਪਰ ਸੀ। ਬੀਤੀ ਰਾਤ ਸਾਰੇ ਦੇਸ਼ ਦੇ ਜੰਗਲਾਂ ਵਿੱਚ 60 ਥਾਈਂ ਅੱਗ ਲੱਗੀ, ਜਿਸ ’ਤੇ ਕਾਬੂ ਪਾਉਣ ਲਈ 1700 ਫਾਇਰ ਕਰਮੀ ਜੂਝ ਰਹੇ ਹਨ। ਗ੍ਰਹਿ ਵਿਭਾਗ ਦੇ ਸਕੱਤਰ ਜੌਰਜ ਗੋਮਜ਼ ਨੇ ਕਿਹਾ ਕਿ ਸੜਨ ਕਾਰਨ 57 ਜਣੇ ਮਾਰੇ ਗਏ ਹਨ ਤੇ ਘੱਟੋ ਘੱਟੋ 59 ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਮਰਨ ਵਾਲਿਆਂ ਵਿੱਚ ਬਹੁਤੇ ਲੋਕ ਉਹ ਹਨ, ਜਿਹੜੇ ਲੀਰੀਆ ਖੇਤਰ ਵਿੱਚ ਕਾਰਾਂ ਵਿੱਚ ਹੀ ਸੜ ਗਏ। ਹਾਲ ਦੀ ਘੜੀ ਇਹ ਕਹਿਣਾ ਮੁਸ਼ਕਲ ਹੈ ਕਿ ਉਹ ਅੱਗ ਵਾਲੇ ਖੇਤਰ ਨੂੰ ਛੱਡ ਕੇ ਜਾ ਰਹੇ ਸਨ ਜਾਂ ਅਚਨਚੇਤ ਹੀ ਅੱਗ ਦੀ ਲਪੇਟ ਵਿੱਚ ਆ ਗਏ। ਪ੍ਰਧਾਨ ਮੰਤਰੀ ਮੁਤਾਬਕ ਇਹ ਅੱਗ ਝੱਖੜ ਕਾਰਨ ਲੱਗੀ ਹੋ ਸਕਦੀ ਹੈ। ਅੱਗ ਕਾਰਨ ਵੱਡੀ ਗਿਣਤੀ ਪਿੰਡ ਪ੍ਰਭਾਵਿਤ ਹੋਏ ਹਨ ਤੇ ਮਕਾਨ ਖਾਲੀ ਕਰਵਾ ਲਏ ਗਏ ਹਨ। ਲੋਕਾਂ ਨੂੰ ਨੇੜਲੇ ਸੁਰੱਖਿਅਤ ਇਲਾਕਿਆਂ ਵਿੱਚ ਪਹੁੰਚਾਇਆ ਗਿਆ ਹੈ।

Leave a Reply

Your email address will not be published.