Home / ਮੁੱਖ ਖਬਰਾਂ / 3 ਲੱਖ ਭਾਰਤੀਆਂ ਨੂੰ ਕੱਢੇਗਾ ਅਮਰੀਕਾ? ਟਰੰਪ ਨੇ ਉਬਾਮਾ ਵਲੋਂ ਲਾਗੂ ਯੋਜਨਾ ਨੂੰ ਕੀਤਾ ਰੱਦ

3 ਲੱਖ ਭਾਰਤੀਆਂ ਨੂੰ ਕੱਢੇਗਾ ਅਮਰੀਕਾ? ਟਰੰਪ ਨੇ ਉਬਾਮਾ ਵਲੋਂ ਲਾਗੂ ਯੋਜਨਾ ਨੂੰ ਕੀਤਾ ਰੱਦ

Spread the love

ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਦੇ ਇਕ ਐਲਾਨ ਨਾਲ ਉਥੇ ਰਹਿ ਰਹੇ 3 ਲੱਖ ਤੋਂ ਜ਼ਿਆਦਾ ਭਾਰਤੀਆਂ ‘ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਹਨ। ਟਰੰਪ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਵਲੋਂ ਲਾਈ ਉਸ ਰੋਕ ਨੂੰ ਰੱਦ ਕਰ ਦਿਤਾ ਹੈ ਜਿਸ ਤਹਿਤ ਅਮਰੀਕਾ ਵਿਚ ਪੱਕੇ ਪ੍ਰਵਾਸੀਆਂ ਦੇ ਗ਼ੈਰਕਾਨੂੰਨੀ ਤੌਰ ‘ਤੇ ਰਹਿ ਰਹੇ ਮਾਪਿਆਂ ਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ ਸੀ। ਰਾਸ਼ਟਰਪਤੀ ਟਰੰਪ ਨਾਲ ਇਸ ਫੈਸਲੇ ਨਾਲ ਕਰੀਬ 40 ਲੱਖ ਅਪ੍ਰਵਾਸੀਆਂ ਨੂੰ ਅਮਰੀਕਾ ਤੋਂ ਕੱਢੇ ਜਾਣ ਦਾ ਖ਼ਤਰਾ ਵੱਧ ਗਿਆ ਹੈ।
ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਨੇ ਸਾਲ 2014 ਵਿਚ ‘ਡੈਫ਼ਰਡ ਐਕਸ਼ਨ ਫਾਰ ਪੇਰੈਂਟਸ ਆਫ਼ ਅਮੈਰੀਕਨਜ਼ ਐਂਡ ਲਾਅਫੁਲ ਪਰਮਾਨੈਂਟ ਰੈਜ਼ੀਡੈਂਟਸ’ ਯਾਨੀ ‘ਡਾਪਾ’ ਨੀਤੀ ਤਹਿਤ ਪ੍ਰਵਾਸੀਆਂ ਨੂੰ ਰਾਹਤ ਦਿਤੀ ਸੀ। ਇਸ ਨੀਤੀ ਨਾਲ ਉਨ੍ਹਾਂ 40 ਲੱਖ ਲੋਕਾਂ ਨੂੰ ਰਾਹਤ ਸੀ, ਜੋ ਸਾਲ 2010 ਤੋਂ ਪਹਿਲਾਂ ਅਮਰੀਕਾ ਵਿਚ ਰਹਿ ਰਹੇ ਹਨ, ਜਿਨ੍ਹਾਂ ਦੇ ਬੱਚਿਆਂ ਨੇ ਅਮਰੀਕਾ ਵਿਚ ਜਨਮ ਲਿਆ ਅਤੇ ਉਨ੍ਹਾਂ ਦਾ ਕੋਈ ਅਪਰਾਧਕ ਰੀਕਾਰਡ ਨਹੀਂ ਹੈ। ਹੁਣ ਅਜਿਹੇ ਪਰਵਾਰਾਂ ਨੂੰ ਅਮਰੀਕਾ ਤੋਂ ਕੱਢੇ ਜਾਣ ਦਾ ਖ਼ਤਰਾ ਪੈਦਾ ਹੋ ਗਿਆ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਸਾਲ 2012 ਦੀ ‘ਡੈਫਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ਼’ ਯਾਨੀ ‘ਡੈਕਾ’ ਨੀਤੀ ਨੂੰ ਕਾਇਮ ਰਹਿਣ ਦੇਣਗੇ ਜਿਸ ਅਧੀਨ ਅਮਰੀਕਾ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲੇ ਨਾਬਾਲਗ ਬੱਚਿਆਂ ਨੂੰ ਅਸਥਾਈ ਰਾਹਤ ਦਿਤੀ ਜਾਵੇਗੀ। ਉਨ੍ਹਾਂ ਨੂੰ ਅਮਰੀਕੀ ਸਕੂਲਾਂ ਵਿਚ ਪੜ੍ਹਾਈ ਪੂਰੀ ਕਰਨ ਤਕ ਠਹਿਰਨ ਦੀ ਇਜਾਜ਼ਤ ਮਿਲੇਗੀ।
ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਨਵੇਂ ਹੁਕਮ ਨਾਲ ਮਨੁੱਖੀ ਸੰਕਟ ਪੈਦਾ ਹੋਵੇਗਾ ਕਿਉਂਕਿ ਪ੍ਰਵਾਸੀਆਂ ਦੇ ਬੱਚੇ ਅਮਰੀਕਾ ਵਿਚ ਪੈਦਾ ਹੋਏ ਹਨ ਅਤੇ ਉਹ ਕਾਨੂੰਨੀ ਤੌਰ ‘ਤੇ ਨਾਗਰਿਕ ਹਨ। ਅਜਿਹੇ ਵਿਚ ਉਨ੍ਹਾਂ ਦੇ ਮਾਤਾ-ਪਿਤਾ ਨੂੰ ਇਥੋਂ ਕੱਢਿਆ ਗਿਆ ਤਾਂ ਗੰਭੀਰ ਮਨੁੱਖੀ ਸੰਕਟ ਪੈਦਾ ਹੋਵੇਗਾ।

Leave a Reply

Your email address will not be published.