Home / ਮੁੱਖ ਖਬਰਾਂ / ਬੈਡਮਿੰਟਨ ਵਿੱਚ ਭਾਰਤ ਦੇ ਸ੍ਰੀਕਾਂਤ ਦੀ ਖਿਤਾਬੀ ਜਿੱਤ
Srikanth Kidambi of India celebrates after beating Kazumasa Sakai of Japan to win the men's singles title of the Indonesia Open badminton tournament in Jakarta on June 18, 2017. / AFP PHOTO / GOH Chai Hin

ਬੈਡਮਿੰਟਨ ਵਿੱਚ ਭਾਰਤ ਦੇ ਸ੍ਰੀਕਾਂਤ ਦੀ ਖਿਤਾਬੀ ਜਿੱਤ

Spread the love

ਜਕਾਰਤਾ-ਭਾਰਤੀ ਸ਼ਟਲਰ ਕਿਦਾਂਬੀ ਸ੍ਰੀਕਾਂਤ ਨੇ ਇੱਥੇ ਜਪਾਨ ਦੇ ਕਾਜ਼ੂਮਾਸਾ ਸਾਕਾਈ ਨੂੰ ਫਾਈਨਲ ’ਚ ਹਰਾ ਕੇ ਇੰਡੋਨੇਸ਼ੀਆ ਸੁਪਰ ਸੀਰੀਜ਼ ਪ੍ਰੀਮੀਅਰ ਪੁਰਸ਼ ਸਿੰਗਲਜ਼ ਖ਼ਿਤਾਬ ਆਪਣੀ ਝੋਲੀ ਪਾ ਲਿਆ ਹੈ, ਜੋ ਉਸ ਦਾ ਤੀਜਾ ਸੁਪਰ ਸੀਰੀਜ਼ ਖ਼ਿਤਾਬ ਹੈ। ਦੁਨੀਆਂ ਦੇ 22ਵੇਂ ਨੰਬਰ ਦੇ ਖਿਡਾਬੀ ਸ੍ਰੀਕਾਂਤ ਨੇ ਇਸ ਟੂਰਨਾਮੈਂਟ ਦੇ ਫਾਈਨਲ ’ਚ 47ਵੀਂ ਰੈਂਕਿੰਗ ਦੇ ਸਕਾਈ ਨੂੰ 37 ਮਿੰਟ ’ਚ 21-11, 21-19 ਨਾਲ ਹਰਾ ਕੇ 75 ਹਜ਼ਾਰ ਡਾਲਰ ਦਾ ਇਨਾਮ ਹਾਸਲ ਕੀਤਾ। ਸ੍ਰੀਕਾਂਤ ਨੇ 2014 ’ਚ ਚਾਈਨਾ ਸੁਪਰ ਸੀਰੀਜ਼ ਪ੍ਰੀਮੀਅਰ ਅਤੇ 2015 ’ਚ ਇੰਡੀਆ ਸੁਪਰ ਸੀਰੀਜ਼ ਖ਼ਿਤਾਬ ਵੀ ਆਪਣੇ ਨਾਂ ਕੀਤਾ ਹੋਇਆ ਹੈ।
ਮੈਚ ਜਿੱਤਣ ਮਗਰੋਂ ਉਸ ਨੇ ਕਿਹਾ ਕਿ ਇਹ ਵਧੀਆ ਖੇਡ ਰਹੀ। ਖਾਸ ਕਰਕੇ ਦੂਜੀ ਗੇਮ। ਉਹ 6-11 ਨਾਲ ਪਛੜਨ ਮਗਰੋਂ ਵਾਪਸੀ ਕਰਦਿਆਂ ਇਸ ਗੇਮ ਨੂੰ 13-13 ਦੀ ਬਰਾਬਰੀ ’ਤੇ ਲੈ ਆਇਆ ਜੋ ਮੈਚ ਦਾ ਟਰਨਿੰਗ ਪੁਆਇੰਟ ਰਿਹਾ। ਸ੍ਰੀਕਾਂਤ ਨੇ ਆਪਣੇ ਕੋਚ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਸ ਦੇ ਦਿਲ ’ਚ ਆਪਣੇ ਕੋਚ ਲਈ ਵਿਸ਼ੇਸ਼ ਸਥਾਨ ਰਹੇਗਾ ਕਿਉਂਕਿ ਜਦ ਤੋਂ ਉਹ ਆਏ ਹਨ ਉਹ ਸਿੰਗਾਪੁਰ ਦੇ ਫਾਈਨਲਜ਼ ’ਚ ਵੀ ਪਹੁੰਚਿਆ ਅਤੇ ਉਸ ਨੇ ਇਹ ਟੂਰਨਾਮੈਂਟ ਆਪਣੇ ਨਾਂ ਕੀਤਾ ਜਿਸ ਨੂੰ ਵੱਡਾ ਟੂਰਨਾਮੈਂਟ ਮੰਨਿਆ ਜਾਂਦਾ ਹੈ। ਸ੍ਰੀਕਾਂਤ ਨੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਆਪਣੇ ਵਿਰੋਧੀ ਨੂੰ ਕਿਸੇ ਵੀ ਤੇਜ਼ ਰੈਲੀ ’ਚ ਨਹੀਂ ਉਲਝਣ ਦਿੱਤਾ। ਉਸ ਨੇ ਸਟੀਕ ਕੋਣ ਲੈਂਦਿਆਂ ਰਿਟਰਨ ਲਗਾਏ ਅਤੇ ਆਪਣੇ ਵਿਰੋਧੀ ਨੂੰ ਹਰਾਉਣ ਲਈ ਸਮੈਸ਼ ਲਾਉਣੇ ਜਾਰੀ ਰੱਖੇ।

Leave a Reply

Your email address will not be published.