Home / ਭਾਰਤ / ਹਾਕੀ ਵਰਲਡ ਲੀਗ ਸੈਮੀਫਾਈਨਲ ‘ਚ ਭਾਰਤ ਨੇ ਕੈਨੇਡਾ ਨੂੰ 3-0 ਨਾਲ ਹਰਾਇਆ

ਹਾਕੀ ਵਰਲਡ ਲੀਗ ਸੈਮੀਫਾਈਨਲ ‘ਚ ਭਾਰਤ ਨੇ ਕੈਨੇਡਾ ਨੂੰ 3-0 ਨਾਲ ਹਰਾਇਆ

Spread the love

ਲੰਡਨ-ਭਾਰਤੀ ਟੀਮ ਨੇ ਬੀਤੇ ਦਿਨੀਂ ਵਰਲਡ ਹਾਕੀ ਲੀਗ ਸੈਮੀਫਾਈਨਲਸ ਦੇ ਪੂਲ ਮੈਚ ਵਿੱਚ ਕੈਨੇਡਾ ਨੂੰ 3-0 ਨਾਲ ਹਰਾ ਦਿਤਾ। ਇਹ ਭਾਰਤ ਦੀ ਇਸ ਟੂਰਨਾਮੈਂਟ ਵਿੱਚ ਲਗਾਤਾਰ ਦੂਜੀ ਜਿੱਤ ਹੈ। ਉਸ ਨੇ ਆਪਣੇ ਪਹਿਲੇ ਮੈਚ ਵਿੱਚ ਸਕਾਟਲੈਂਡ ਨੂੰ 4-1 ਨਾਲ ਹਰਾਇਆ ਸੀ। ਕੈਨੇਡਾ ਨੇ ਸ਼ੁੱਕਰਵਾਰ ਨੂੰ ਆਪਣੇ ਪਹਿਲੇ ਪੂਲ ਮੈਚ ਵਿੱਚ ਪਾਕਿਸਤਾਨ ਨੂੱ 6-0 ਨਾਲ ਹਰਾਇਆ ਸੀ। ਕੈਨੇਡੀਅਨ ਟੀਮ ਨੇ ਤਿੰਨ ਗੋਲ ਸ਼ੁਰੂਆਤੀ 30 ਮਿੰਟ ਵਿੱਚ ਗੁਆ ਦਿੱਤੇ ਸਨ। ਭਾਰਤ ਨੇ ਕੈਨੇਡਾ ਨੂੰ ਆਪਣੀ ਹਮਲਾਵਰ ਖੇਡ ਨਾਲ ਹੀ ਦਬਾਅ ਵਿੱਚ ਰੱਖਿਆ। ਦੂਜੇ ਮਿੰਟ ਵਿੱਚ ਹੀ ਰਮਨਦੀਪ ਨੇ ਗੋਲ ਕਰਨ ਦਾ ਯਤਨ ਕੀਤਾ, ਪਰ ਕੈਨੇਡਾ ਦੇ ਗੋਲਕੀਪਰ ਡੇਵਿਡ ਕਾਰਟਰ ਨੇ ਉਨ•ਾਂ ਦੇ ਯਤਨ ਨੂੰ ਅਸਫ਼ਲ ਕਰ ਦਿੱਤਾ।

Leave a Reply

Your email address will not be published.