Home / ਮੁੱਖ ਖਬਰਾਂ / ਟਰੰਪ ਨੇ ਓਬਾਮਾ ਦਾ ਕਿਊਬਾ ਸਮਝੌਤਾ ਕੀਤਾ ਰੱਦ

ਟਰੰਪ ਨੇ ਓਬਾਮਾ ਦਾ ਕਿਊਬਾ ਸਮਝੌਤਾ ਕੀਤਾ ਰੱਦ

Spread the love

ਵਾਸ਼ਿੰਗਟਨ/ਮਿਆਮੀ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬਰਾਕ ਓਬਾਮਾ ਦੀ ਵਿਰਾਸਤ ਤੋਂ ਪੈਰ ਪਿੱਛੇ ਖਿੱਚਦਿਆਂ ਓਬਾਮਾ ਦੇ ‘ਇਕਪਾਸੜ’ ਕਿਊਬਾ ਸਮਝੌਤੇ ਨੂੰ ਰੱਦ ਕਰ ਦਿੱਤਾ ਹੈ ਇਸ ਨਾਲ ਸੀਤ ਜੰਗ ਦੌਰ ਦੇ ਦੋ ਵਿਰੋਧੀ ਮੁਲਕ ਮੁੜ ਟਕਰਾਅ ਦੀ ਸਥਿਤੀ ਵਿੱਚ ਆ ਗਏ ਹਨ ਟਰੰਪ ਨੇ ਰਾਊਲ ਕਾਸਤਰੋ ਦੀ ‘ਫ਼ੌਜੀ ਅਜਾਰੇਦਾਰੀ’ ਦੇ ਸਮਰਥਨ ‘ਚ ਡਾਲਰ ਦੀ ਵਰਤੋਂ ਨੂੰ ਆਗਿਆ ਨਾ ਦੇਣ ਦਾ ਅਹਿਦ ਲਿਆ ਦੱਸਣਯੋਗ ਹੈ ਕਿ ਓਬਾਮਾ ਨੇ ਦਸੰਬਰ, 2014 ਵਿੱਚ ਐਲਾਨ ਕੀਤਾ ਸੀ ਕਿ ਉਹ ਤੇ ਕਾਸਤਰੋ ਸਮਝੌਤਿਆਂ ਨੂੰ ਬਹਾਲ ਕਰ ਰਹੇ ਹਨ ਅਤੇ ਇਕ ਸਾਲ ਬਾਅਦ ਤਤਕਾਲੀ ਅਮਰੀਕੀ ਰਾਸ਼ਟਰਪਤੀ ਦੀ ਇਸ ਕਮਿਊਨਿਸਟ ਮੁਲਕ ਦੀ ਇਤਿਹਾਸਕ ਫੇਰੀ ਨਾਲ ਹਵਾਨਾ ਵਿੱਚ ਅਮਰੀਕੀ ਸਫ਼ਾਰਤਖਾਨਾ ਮੁੜ ਖੁੱਲ ਗਿਆ ਸੀ ਦੋ ਮੁਲਕਾਂ ਵਿਚਾਲੇ ਰਿਸ਼ਤੇ ਸੁਧਾਰਨ ਵਾਲੀ ਨੀਤੀ ਨੂੰ ਮੋੜਾ ਦਿੰਦਿਆਂ ਟਰੰਪ ਨੇ ਕਿਹਾ, ‘ਮੈਂ ਪਿਛਲੇ ਪ੍ਰਸ਼ਾਸਨ ਦੀ ਕਿਊਬਾ ਨਾਲ ਨਿਰੋਲ ਇਕਪਾਸੜ ਸੰਧੀ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਰਿਹਾ ਹਾਂ ਮੈਂ ਅੱਜ ਇਕ ਨਵੀਂ ਨੀਤੀ ਐਲਾਨ ਰਿਹਾ ਹਾਂ ਜਿਵੇਂ ਕਿ ਮੈਂ ਚੋਣ ਮੁਹਿੰਮ ਦੌਰਾਨ ਵਾਅਦਾ ਕੀਤਾ ਸੀ’ ਮਿਆਮੀ ਦੇ ਲਿਟਲ ਹਵਾਨਾ, ਜੋ ਕਿਊਬਨ-ਅਮੈਰਿਕਨ ਭਾਈਚਾਰੇ ਦਾ ਅਧਿਆਤਮਕ ਕੇਂਦਰ ਹੈ, ਵਿੱਚ ਜੈ ਜੈਕਾਰ ਕਰ ਰਹੀ ਭੀੜ ਨੂੰ ਟਰੰਪ ਨੇ ਕਿਹਾ, ‘ਸਾਡੀ ਨੀਤੀ ਕਿਊਬਨ ਲੋਕਾਂ ਅਤੇ ਯੂਐਸਏ ਲਈ ਕਿਤੇ ਬਿਹਤਰ ਹੋਵੇਗੀ ਅਸੀਂ ਨਹੀਂ ਚਾਹੁੰਦੇ ਕਿ ਅਮਰੀਕੀ ਡਾਲਰ ਫ਼ੌਜੀ ਅਜਾਰੇਦਾਰੀ, ਜਿਸ ਵੱਲੋਂ ਕਿਊਬਾ ਦੇ ਨਾਗਰਿਕਾਂ ਦੀ ਲੁੱਟ-ਘਸੁੱਟ ਕੀਤੀ ਜਾਂਦੀ ਹੋਵੇ, ਦੇ ਸਮਰਥਨ ਲਈ ਵਰਤੇ ਜਾਣ ਸਾਡੀ ਨਵੀਂ ਨੀਤੀ ਸਖ਼ਤੀ ਨਾਲ ਅਮਰੀਕੀ ਕਾਨੂੰਨ ਲਾਗੂ ਕਰਨ ਨਾਲ ਸ਼ੁਰੂ ਹੋਵੇਗੀ’ ਉਧਰ ਹਵਾਨਾ ਵਿੱਚ ਕਿਊਬਾ ਸਰਕਾਰ ਨੇ ਟਰੰਪ ਵੱਲੋਂ ਅਮਰੀਕਾ ਨਾਲ ਸਮਝੌਤਿਆਂ ‘ਤੇ ਨਵੀਆਂ ਬੰਦਿਸ਼ਾਂ ਲਾਏ ਜਾਣ ਦੀ ਆਲੋਚਨਾ ਕੀਤੀ ਪਰ ਉਸ ਨੇ ਵਾਸ਼ਿੰਗਟਨ ਨਾਲ ਗੱਲਬਾਤ ਦੀ ਇੱਛਾ ਦੁਹਰਾਉਂਦਿਆਂ ਕਿਹਾ ਕਿ ਉਹ ਗੱਲਬਾਤ ਲਈ ਤਿਆਰ ਹੈ ਪਰ ਉਸ ਦੇ ਸਵੈਮਾਣ ਨੂੰ ਠੇਸ ਨਹੀਂ ਪਹੁੰਚਾਈ ਜਾਣੀ ਚਾਹੀਦੀ ਗ਼ੌਰਤਲਬ ਹੈ ਕਿ ਓਬਾਮਾ ਨੇ ਦੋ ਮੁਲਕਾਂ ਵਿਚਾਲੇ ਵਣਜ ਤੇ ਆਵਾਜਾਈ ਵਧਾਉਣ ‘ਤੇ ਜ਼ੋਰ ਦਿੱਤਾ ਸੀ ਪਰ ਇਸ ਦੇ ਐਨ ਉਲਟ ਟਰੰਪ ਨੇ ਕਿਹਾ ਕਿ ਉਹ ਕਿਊਬਾ ਤੋਂ ਉਦੋਂ ਤੱਕ ਬੰਦਿਸ਼ਾਂ ਨਹੀਂ ਹਟਾਏਗਾ ਜਦੋਂ ਤਕ ਉਸ ਵੱਲੋਂ ਸਾਰੇ ਸਿਆਸੀ ਕੈਦੀ ਰਿਹਾਅ ਨਹੀਂ ਕੀਤੇ ਜਾਂਦੇ ਅਤੇ ਆਜ਼ਾਦੀ ਦਾ ਸਤਿਕਾਰ ਨਹੀਂ ਕੀਤਾ ਜਾਂਦਾ

Leave a Reply

Your email address will not be published.