Home / ਭਾਰਤ / ਸਰਕਾਰ ਤੇ ਵਿਰੋਧੀ ਧਿਰ ਦਰਮਿਆਨ ਪਹਿਲੀ ਬੈਠਕ ਬੇਨਤੀਜਾ ਰਹੀ

ਸਰਕਾਰ ਤੇ ਵਿਰੋਧੀ ਧਿਰ ਦਰਮਿਆਨ ਪਹਿਲੀ ਬੈਠਕ ਬੇਨਤੀਜਾ ਰਹੀ

Spread the love

ਨਵੀਂ ਦਿੱਲੀ-ਰਾਸ਼ਟਰਪਤੀ ਦੇ ਅਹੁਦੇ ਲਈ ਸਰਬਸੰਮਤੀ ਵਾਲਾ ਉਮੀਦਵਾਰ ਚੁਣਨ ਦੇ ਮੁੱਦੇ ‘ਤੇ ਸਰਕਾਰ ਅਤੇ ਵਿਰੋਧੀ ਧਿਰ ਦਰਮਿਆਨ ਹੋਈ ਪਹਿਲੀ ਬੈਠਕ ਬੇਨਤੀਜਾ ਰਹੀ। ਦੋਹਾਂ ਧਿਰਾਂ ਨੇ ਅਪਣੀ ਰਣਨੀਤੀ ਗੁਪਤ ਰੱਖੀ ਅਤੇ ਕਿਸੇ ਵੀ ਨਾਮ ‘ਤੇ ਵਿਚਾਰ-ਵਟਾਂਦਰਾ ਨਹੀਂ ਹੋਇਆ।
ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਭਾਜਪਾ ਦੇ ਦੋ ਸੀਨੀਅਰ ਨੇਤਾਵਾਂ ਰਾਜਨਾਥ ਸਿੰਘ ਅਤੇ ਐਮ. ਵੈਂਕਈਆ ਨਾਇਡੂ ਨੇ 40 ਮਿੰਟ ਤਕ ਗੱਲਬਾਤ ਕੀਤੀ। ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਰਾਜਨਾਥ ਸਿੰਘ, ਵੈਂਕਈਆ ਨਾਇਡੂ ਅਤੇ ਅਰੁਣ ਜੇਤਲੀ ‘ਤੇ ਆਧਾਰਤ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਤਾਕਿ ਵਿਰੋਧੀ ਧਿਰਾਂ ਨਾਲ ਸਲਾਹ-ਮਸ਼ਵਰੇ ਰਾਹੀਂ ਸਰਬਸੰਮਤੀ ਵਾਲਾ ਉਮੀਦਵਾਰ ਚੁਣਿਆ ਜਾ ਸਕੇ।
ਲੋਕ ਸਭਾ ਵਿਚ ਕਾਂਗਰਸ ਦੇ ਆਗੂ ਮਲਿਕਾਰਜੁਨ ਖੜਗੇ ਅਤੇ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਗ਼ੁਲਾਮ ਨਬੀ ਆਜ਼ਾਦ ਵੀ ਬੈਠਕ ਵਿਚ ਸ਼ਾਮਲ ਹੋਏ। ਰਾਸ਼ਟਰਪਤੀ ਦੀ ਚੋਣ 17 ਜੁਲਾਈ ਨੂੰ ਹੋਣੀ ਹੈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗ਼ੁਲਾਮ ਨਬੀ ਆਜ਼ਾਦ ਨੇ ਦਸਿਆ ਕਿ ਸਰਕਾਰ ਵਲੋਂ ਰਾਸ਼ਟਰਪਤੀ ਅਹੁਦੇ ਲਈ ਕਿਸੇ ਨਾਮ ਦਾ ਜ਼ਿਕਰ ਨਹੀਂ ਕੀਤਾ ਗਿਆ ਅਤੇ ਭਾਜਪਾ ਆਗੂਆਂ ਨੇ ਕਾਂਗਰਸ ਨੂੰ ਹੀ ਕਿਸੇ ਨਾਮ ਦਾ ਸੁਝਾਅ ਦੇਣ ਲਈ ਆਖਿਆ।
ਆਜ਼ਾਦ ਨੇ ਕਿਹਾ ਕਿ ਜਦੋਂ ਤਕ ਸਰਕਾਰ ਕੋਈ ਨਾਮ ਪੇਸ਼ ਨਹੀਂ ਕਰੇਗੀ, ਉਦੋਂ ਤਕ ਵਿਚਾਰ ਵਟਾਂਦਰਾ ਕਿਵੇਂ ਹੋ ਸਕਦਾ ਹੈ। ਦੂਜੇ ਪਾਸੇ ਖੜਗੇ ਦਾ ਕਹਿਣਾ ਸੀ ਕਿ ਸਰਕਾਰ ਵਲੋਂ ਰਾਸ਼ਟਰਪਤੀ ਅਹੁਦੇ ਲਈ ਕਿਸੇ ਉਮੀਦਵਾਰ ਦਾ ਨਾਮ ਪੇਸ਼ ਕੀਤੇ ਜਾਣ ‘ਤੇ ਹੀ ਕਾਂਗਰਸ ਵਲੋਂ ਹੋਰਨਾਂ ਵਿਰੋਧੀ ਪਾਰਟੀਆਂ ਨਾਲ ਚਰਚਾ ਕੀਤੀ ਜਾਵੇਗੀ।

Leave a Reply

Your email address will not be published.