Home / ਭਾਰਤ / ਸੋਨੀਆ ਗਾਂਧੀ ਦਾ ਪੀਏ ਦੱਸ ਕੇ ਮੰਤਰੀਆਂ ਨੂੰ ਫ਼ੋਨ ਕਰਨ ਵਾਲਾ ਪੁਲਿਸ ਵਲੋਂ ਕਾਬੂ

ਸੋਨੀਆ ਗਾਂਧੀ ਦਾ ਪੀਏ ਦੱਸ ਕੇ ਮੰਤਰੀਆਂ ਨੂੰ ਫ਼ੋਨ ਕਰਨ ਵਾਲਾ ਪੁਲਿਸ ਵਲੋਂ ਕਾਬੂ

Spread the love

ਜ਼ੀਰਕਪੁਰ-ਖੁਦ ਨੂੰ ਸੋਨੀਆ ਗਾਂਧੀ ਦਾ ਪੀਏ ਦੱਸ ਕੇ ਕਾਂਗਰਸ ਦੇ ਹੀ ਮੰਤਰੀਆਂ ਨੂੰ ਫ਼ੋਨ ਕਰਕੇ ਰੋਬ ਝਾੜਨ ਵਾਲੇ ਜਾਅਲਸਾਜ਼ ਪਰਮਿੰਦਰ ਸਿੰਘ ਤੂਰ ਨੂੰ ਜ਼ੀਰਕਪੁਰ ਪੁਲਿਸ ਨੇ ਕਾਬੂ ਕਰ ਲਿਆ। ਤੂਰ ਖੁਦ ਨੂੰ ਸੋਨੀਆ ਗਾਂਧੀ ਦਾ ਪੀਏ ਹੀ ਨਹੀਂ ਬਲਕਿ ਰਾਹੁਲ ਗਾਂਧੀ ਯੂਥ ਬ੍ਰਿਗੇਡ ਦਾ ਕੌਮੀ ਪ੍ਰਧਾਨ ਵੀ ਦੱਸ ਰਿਹਾ ਹੈ। ਤੂਰ ਨੇ ਕਾਂਗਰਸ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਹੋਰ ਕਈ ਵੱਡੇ ਨੇਤਾਵਾਂ ਨੂੰ ਫ਼ੋਨ ਕਰਕੇ ਕਿਹਾ ਕਿ ਉਹ ਸੋਨੀਆ ਗਾਂਧੀ ਦਾ ਪੀਏ ਹੈ। ਤੂਰ ਦੇ ਸਬੰਧ ਡੀਜੀਪੀ ਰੈਂਕ ਦੇ ਇਕ ਪੁਲਿਸ ਅਫ਼ਸਰ ਨਾਲ ਵੀ ਹਨ। ਇਸੇ ਦੇ ਦਮ ‘ਤੇ ਉਹ ਪੁਲਿਸ ‘ਤੇ ਦਬਾਅ ਬਣਾ ਰਿਹਾ ਸੀ। ਹਾਲਾਂਕਿ ਉਸ ਦੇ ਖ਼ਿਲਾਫ਼ ਸ਼ਿਕਾਇਤਾਂ ਮਿਲੀਆਂ ਸਨ, ਜਿਸ ‘ਤੇ ਪੁਲਿਸ ਨੇ ਉਸ ਨੂੰ ਜ਼ੀਰਕਪੁਰ ਵਿਚ ਇਕ ਰਿਜ਼ੌਰਟ ਤੋਂ ਉਸ ਦੇ ਸਕਿਓਰਿਟੀ ਗਾਰਡ ਅਤੇ ਦੋ ਸਾਥੀਆਂ ਦੇ ਨਾਲ ਕਾਬੂ ਕੀਤਾ। ਉਸ ਦੇ ਖ਼ਿਲਾਫ਼ ਕਈ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਤੂਰ ਦੇ ਨਾਲ ਹੀ ਉਸ ਦੇ ਛੇ ਸਾਥੀਆਂ ਨੂੰ ਕਾਬੂ ਕੀਤਾ ਹੈ। ਜੋ ਉਸ ਦੇ ਨਾਲ ਬਤੌਰ ਸੁਰੱਖਿਆ ਗਾਰਡ ਅਤੇ ਡਰਾਈਵਰ ਕੰਮ ਕਰ ਰਹੇ ਸੀ। ਇਨ੍ਹਾਂ ਵਿਚ ਪਿੰਡ ਗਿਦੜੀ ਪਾਇਲ ਦੇ ਬਲਜਿੰਦਰ ਸਿੰਘ, ਪਿੰਡ ਚਕ ਮੁਕੰਦ ਦੇ ਪਲਵਿੰਦਰ ਸਿੰਘ, ਰਾਮਗੜ੍ਹ ਦੇ ਵਰਿੰਦਰ ਸਿੰਘ, ਡੇਰਾਬਸੀ ਦੇ ਡਰਾਈਵਰ ਬੰਟੀ, ਮੋਗਾ ਦੇ ਗੁਰਮੀਤ ਸਿੰਘ ਅਤੇ ਫਾਜ਼ਿਲਕਾ ਦੇ ਆਦਸਚ ਸਿੰਘ ਸ਼ਾਮਲ ਹਨ। ਇਨ੍ਹਾਂ ਦੇ ਕੋਲ ਤੋਂ ਰਿਵਾਲਵਰ ਅਤੇ ਕਾਰਤੂਸ ਵੀ ਬਰਾਮਦ ਹੋਏ ਹਨ ਜਿਨ੍ਹਾਂ ਦੇ ਦਸਤਾਵੇਜ਼ ਇਹ ਦਿਖਾ ਨਹੀਂ ਸਕੇ।

Leave a Reply

Your email address will not be published.