Home / ਮਨੋਰੰਜਨ / ਕਿਵੇਂ ਆਇਆ ‘ਸੂਪਰ ਸਿੰਘ’ ਦਾ ਆਇਡੀਆ ?

ਕਿਵੇਂ ਆਇਆ ‘ਸੂਪਰ ਸਿੰਘ’ ਦਾ ਆਇਡੀਆ ?

Spread the love

ਦਿਲਜੀਤ ਦੋਸਾਂਝ ਦੀ ਨਵੀਂ ਪੰਜਾਬੀ ਫਿਲਮ ‘ਸੂਪਰ ਸਿੰਘ’ 16 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਪਹਿਲੀ ਪੰਜਾਬੀ ਸੂਪਰਹੀਰੋ ਫਿਲਮ ਹੈ ਤੇ ਸੂਪਰ ਸਿੰਘ ਪਹਿਲਾ ਪੰਜਾਬੀ ਸੂਪਰਹੀਰੋ। ਦਿਲਜੀਤ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੀ ਫਿਲਮ ਬਣਾਉਣਾ ਚਾਹੁੰਦੇ ਸੀ ਪਰ ਇਹ ਆਇਡੀਆ ਉਨ੍ਹਾਂ ਨੂੰ ਕਿੱਥੋਂ ਮਿਲਿਆ ਸੀ, ਉਨ੍ਹਾਂ ਨੇ ਇਸ ਦਾ ਖੁਲਾਸਾ ਕੀਤਾ।

ਦਿਲਜੀਤ ਨੇ ਕਿਹਾ, “ਜਦ ਮੇਰੀ ਫਿਲਮ ‘ਜੱਟ ਐਂਡ ਜੂਲੀਅਟ’ ਆਈ ਸੀ ਤਾਂ ਕਿਸੇ ਨੇ ਸੋਸ਼ਲ ਮੀਡੀਆ ‘ਤੇ ਸੂਪਰਮੈਨ ਦੀ ਤਸਵੀਰ ‘ਤੇ ਮੇਰੀ ਫੋਟੋ ਲਾ ਦਿੱਤੀ ਸੀ। ਉਸ ਸਮੇਂ ਬਹੁਤ ਮਖੌਲ ਉੱਡਿਆ ਸੀ, ਪਰ ਫਿਰ ਮੈਂ ਸੋਚਿਆ ਕਿ ਇਸ ਨੂੰ ਸੱਚ ਕੀਤਾ ਜਾਵੇ। ਇਸ ਦੇ ਨਾਲ ਹੀ ਇਹ ਸੂਪਰਹੀਰੋ ਹੋਰਾਂ ਤੋਂ ਅੱਡ ਹੈ ਕਿਉਂਕਿ ਇਹ ਅੰਡਰਵੀਅਰ ਕੱਪੜਿਆਂ ਦੇ ਉੱਤੇ ਨਹੀਂ ਪਾਉਂਦਾ।”

ਦਿਲਜੀਤ ਦੋਸਾਂਝ ਦੀ ਇਸ ਫਿਲਮ ਵਿੱਚ ਉਨ੍ਹਾਂ ਦਾ ਸਾਥ ਦੇ ਰਹੀ ਹੈ ਅਦਾਕਾਰਾ ਸੋਨਮ ਬਾਜਵਾ। ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ।

Leave a Reply

Your email address will not be published.