Home / ਮਨੋਰੰਜਨ / ਅਨੁਸ਼ਕਾ ਹੁਣ ਬਣੇਗੀ ‘ਪਰੀ’

ਅਨੁਸ਼ਕਾ ਹੁਣ ਬਣੇਗੀ ‘ਪਰੀ’

Spread the love

ਫਿਲਮ ‘ਫਿਲੌਰੀ’ ਵਿੱਚ ਇੱਕ ਚੁੜੇਲ ਦਾ ਕਿਰਦਾਰ ਨਿਭਾਉਣ ਤੋਂ ਬਾਅਦ ਅਨੁਸ਼ਕਾ ਸ਼ਰਮਾ ਪਰੀ ਬਣਨ ਜਾ ਰਹੀ ਹੈ। ਉਨ੍ਹਾਂ ਦੀ ਅਗਲੀ ਪ੍ਰੋਡਕਸ਼ਨ ਫਿਲਮ ਦੇ ਟਾਈਟਲ ਤੋਂ ਤਾਂ ਇਹੀ ਜਾਪਦਾ ਹੈ। ਬੀਤੇ ਦਿਨ ਅਨੁਸ਼ਕਾ ਨੇ ਮੁੰਬਈ ਵਿੱਚ ਪਰੀ ਦੀ ਸ਼ੂਟਿੰਗ ਸ਼ੁਰੂ ਕੀਤੀ।

ਫਿਲਮ ਦਾ ਨਿਰਮਾਣ ਵੀ ਅਨੁਸ਼ਕਾ ਕਰ ਰਹੀ ਹੈ। ਇਸ ਤੋਂ ਪਹਿਲਾਂ ਉਹਨਾਂ ਨੇ ਫਿਲਮਾਂ NH10 ਤੇ ਫਿਲੌਰੀ ਦਾ ਨਿਰਮਾਣ ਕੀਤਾ ਹੈ। ਮੁੰਬਈ ਤੋਂ ਬਾਅਦ ਕੋਲਕਾਤਾ ਵਿੱਚ ਫਿਲਮ ਸ਼ੂਟ ਹੋਵੇਗੀ।

ਫਿਲਮ ਵਿੱਚ ਅਨੁਸ਼ਕਾ ਦੇ ਔਪੋਜ਼ਿਟ ਬੰਗਾਲੀ ਅਦਾਕਾਰ ਪਰਮਬ੍ਰਿਤ ਚੈਟਰਜੀ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਡੈਬਿਊ ਪ੍ਰੋਸਿਤ ਰੌਏ ਕਰਨਗੇ। ਫਿਲਮ ਬਾਰੇ ਹੱਲੇ ਅਨੁਸ਼ਕਾ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ।

Leave a Reply

Your email address will not be published.