Home / ਮਨੋਰੰਜਨ / ਚੀਨੀ ਰਾਸ਼ਟਰਪਤੀ ਨੇ ਮੋਦੀ ਕੋਲ ਕੀਤੀ ‘ਦੰਗਲ’ ਦੀ ਸਿਫਤ

ਚੀਨੀ ਰਾਸ਼ਟਰਪਤੀ ਨੇ ਮੋਦੀ ਕੋਲ ਕੀਤੀ ‘ਦੰਗਲ’ ਦੀ ਸਿਫਤ

Spread the love

ਆਮਿਰ ਖਾਨ ਦੀ ਫਿਲਮ ‘ਦੰਗਲ’ ਚੀਨ ਵਿੱਚ ਖੂਬ ਕਮਾਈ ਕਰ ਰਹੀ ਹੈ। ਹੁਣ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਮੋਦੀ ਤੋਂ ਫਿਲਮ ਦੀ ਸਿਫਤ ਕੀਤੀ ਹੈ। ਉਨ੍ਹਾਂ ਨੇ ਆਪ ਇਹ ਫਿਲਮ ਵੇਖੀ ਤੇ ਕਹਾਣੀ ਦੇ ਨਾਲ-ਨਾਲ ਕਲਾਕਾਰਾਂ ਦੀ ਵੀ ਸਿਫਤ ਕੀਤੀ।
‘ਦੰਗਲ’ ਚੀਨ ਵਿੱਚ 1000 ਕਰੋੜ ਤੋਂ ਵੱਧ ਕਮਾਉਣ ਵਾਲੀ ਪਹਿਲੀ ਨੌਨ ਹਾਲੀਵੁੱਡ ਫਿਲਮ ਬਣ ਗਈ ਹੈ। ਚੀਨ ਦੀਆਂ 7000 ਸਕਰੀਨਾਂ ‘ਤੇ ਫਿਲਮ ਰਿਲੀਜ਼ ਹੋਈ ਹੈ। ਬੌਕਸ ਆਫਿਸ ‘ਤੇ ਕਮਾਈ ਅਜੇ ਵੀ ਜਾਰੀ ਹੈ।
ਇਹ ਫਿਲਮ ਭਲਵਾਨ ਮਹਾਵੀਰ ਸਿੰਘ ਫੋਗਾਟ ਦੀ ਜ਼ਿੰਦਗੀ ‘ਤੇ ਅਧਾਰਤ ਹੈ। ਭਾਰਤ ਵਿੱਚ ਵੀ ਫਿਲਮ ਨੇ ਖੂਬ ਕਮਾਈ ਤੇ ਵਾਹ-ਵਾਹ ਖੱਟੀ ਸੀ।

Leave a Reply

Your email address will not be published.