Home / ਭਾਰਤ / ਫ਼ੌਜ ਨੇ ਅਤਿਵਾਦੀ ਸਮਝ ਕੇ ਪੇਂਡੂ ਵਿਅਕਤੀ ਨੂੰ ਗੋਲੀ ਮਾਰੀ

ਫ਼ੌਜ ਨੇ ਅਤਿਵਾਦੀ ਸਮਝ ਕੇ ਪੇਂਡੂ ਵਿਅਕਤੀ ਨੂੰ ਗੋਲੀ ਮਾਰੀ

Spread the love

ਈਟਾਨਗਰ-ਭਾਰਤੀ ਫ਼ੌਜ ਨੇ ਅਰੁਣਾਚਲ ਪ੍ਰਦੇਸ਼ ਦੇ ਚਾਂਗਲਾਂਗ ਜ਼ਿਲ੍ਹੇ ਵਿਚ ਇਕ ਪੇਂਡੂ ਵਿਅਕਤੀ ਨੂੰ ਅਤਿਵਾਦੀ ਸਮਝ ਕੇ ਗੋਲੀ ਮਾਰ ਦਿਤੀ ਜਿਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਖਿਆ ਬੁਲਾਰੇ ਕਰਨਲ ਚਿਰਨਜੀਤ ਕੁੰਵਰ ਨੇ ਦਸਿਆ ਕਿ ਇਹ ਘਟਨਾ ਬੁਧਵਾਰ ਰਾਤ ਵਾਪਰੀ।
ਇਕ ਖ਼ਤਰਨਾਕ ਅਤਿਵਾਦੀ ਜਥੇਬੰਦੀ ਦੀਆਂ ਸਰਗਰਮੀਆਂ ਬਾਰੇ ਗੁਪਤ ਸੂਚਨਾ ਮਿਲਣ ਪਿੱਛੋਂ ਫ਼ੌਜ ਦੇ ਜਵਾਨਾਂ ਨੇ ਉਸ ਵਿਅਕਤੀ ਨੂੰ ਵੇਖਿਆ ਅਤੇ ਲਲਕਾਰਿਆ। ਕੁੰਵਰ ਨੇ ਦਸਿਆ ਕਿ ਥਿੰਗਟੂ ਨਗੇਮੂ ਨਾਮ ਦਾ ਵਿਅਕਤੀ ਸ਼ੱਕੀ ਹਰਕਤਾਂ ਕਰ ਰਿਹਾ ਸੀ ਅਤੇ ਫਿਰ ਫ਼ੌਜੀ ਜਵਾਨਾਂ ਵਲ ਵਧਣ ਲੱਗਾ ਜਿਸ ਪਿੱਛੋਂ ਫ਼ੌਜ ਨੇ ਗੋਲੀ ਚਲਾ ਦਿਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Leave a Reply

Your email address will not be published.